ਲੁਧਿਆਣਾ: ਇੱਕ ਇਲੈਕਟ੍ਰੋਨਿਕ ਵੋਟਿੰਗ ਮਸ਼ੀਨ (Electronic voting machine) ਦੀ ਵਰਤੋਂ ਭਾਰਤ ਅੰਦਰ ਪਹਿਲਾਂ ਲੋਕ ਸਭਾ ਚੋਣਾਂ ਲਈ ਅਤੇ ਹੁਣ ਵਿਧਾਨ ਸਭਾ ਚੋਣਾਂ ਦੇ ਨਾਲ ਸਥਾਨਕ ਚੋਣਾਂ 'ਚ ਵੀ ਹੁੰਦੀ ਹੈ। ਸਾਲ 2019 ਵਿੱਚ ਜਦੋਂ ਕੇਂਦਰ ਅੰਦਰ ਐੱਨਡੀਏ (NDA) ਦੀ ਸਰਕਾਰ ਮੁੜ ਤੋਂ ਆਈ ਤਾਂ ਵਿਰੋਧੀ ਪਾਰਟੀਆਂ ਨੇ ਈਵੀਐਮ (EVM) 'ਤੇ ਸਵਾਲ ਖੜ੍ਹੇ ਕਰਨੇ ਸ਼ੁਰੂ ਕਰ ਦਿੱਤੇ। ਪੂਰੇ ਦੇਸ਼ ਵਿਚ ਕਈ ਥਾਵਾਂ ਤੇ ਈਵੀਐਮ (EVM) ਦੀ ਥਾਂ ਬੈਲਟ ਪੇਪਰ 'ਤੇ ਚੋਣਾਂ ਕਰਵਾਉਣ ਲਈ ਜ਼ੋਰ ਦਿੱਤਾ ਗਿਆ।
ਇਸੇ ਗੱਲ ਤੇ ਅੱਜ ਵੀ ਲੋਕ ਇਨਸਾਫ਼ ਪਾਰਟੀ ਦੇ ਮੁਖੀ ਸਿਮਰਜੀਤ ਬੈਂਸ (Simerjit Bains) ਅਤੇ ਅਕਾਲੀ ਦਲ ਦੇ ਸੀਨੀਅਰ ਆਗੂ ਮਹੇਸ਼ਇੰਦਰ ਗਰੇਵਾਲ (Maheshinder Grewal) ਕਾਇਮ ਨੇ ਸਿਮਰਜੀਤ ਬੈਂਸ ਨੇ ਕਿਹਾ ਕਿ ਈਵੀਐੱਮ (EVM) ਵਿੱਚ ਗੜਬੜੀ ਸਥਾਨਕ ਚੋਣਾਂ ਜਾਂ ਵਿਧਾਨ ਸਭਾ ਚੋਣਾਂ 'ਚ ਨਹੀਂ ਸਗੋਂ ਲੋਕ ਸਭਾ ਚੋਣਾਂ 'ਚ ਹੁੰਦੀ ਹੈ। ਉਨ੍ਹਾਂ ਕਿਹਾ ਇਹੀ ਕਾਰਨ ਹੈ ਕਿ ਕੇਂਦਰ ਦੀ ਭਾਜਪਾ ਸਰਕਾਰ ਨੂੰ ਕਿਸਾਨ ਅੰਦੋਲਨ ਨਾਲ ਕੋਈ ਫ਼ਰਕ ਨਹੀਂ ਪੈ ਰਿਹਾ। ਉੱਧਰ ਮਹੇਸ਼ਇੰਦਰ ਗਰੇਵਾਲ (Maheshinder Grewal) ਨੇ ਕਿਹਾ ਕਿ ਵਿਦੇਸ਼ਾਂ ਦੇ ਵਿੱਚ ਈਵੀਐਮ ਦੀ ਵਰਤੋਂ ਬੰਦ ਕਰ ਦਿੱਤੀ ਗਈ ਹੈ ਕਿਉਂਕਿ ਇਸ ਵਿੱਚ ਗੜਬੜੀ ਦੀ ਸ਼ੰਕਾ ਰਹਿੰਦੀ ਹੈ।
ਉੱਧਰ ਦੂਜੇ ਪਾਸੇ ਈਵੀਐਮ (EVM) ਨੂੰ ਲੈ ਕੇ ਪਹਿਲਾ ਸਵਾਲ ਚੁੱਕਣ ਵਾਲੀਆਂ ਕੁਝ ਸਿਆਸੀ ਪਾਰਟੀਆਂ ਹੁਣ ਨਰਮ ਦੀ ਵਿਖਾਈ ਦੇ ਰਹੀਆਂ ਹਨ। ਕਾਂਗਰਸ ਦੇ ਬੁਲਾਰੇ ਨੇ ਕਿਹਾ ਕਿ ਈਵੀਐਮ (EVM) ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਗੜਬੜੀ ਨਹੀਂ ਹੈ ਅਤੇ ਨਾ ਹੀ ਹੋ ਸਕਦੀ ਹੈ। ਦੂਜੇ ਪਾਸੇ ਆਮ ਆਦਮੀ ਪਾਰਟੀ (Aam Aadmi Party) ਜਿਸ ਵੱਲੋਂ ਈਵੀਐਮ (EVM) ਦਾ ਮੁੱਦਾ ਬਣਾਇਆ ਗਿਆ ਸੀ ਉਸ ਨੇ ਕਿਹਾ ਕਿ ਉਨ੍ਹਾਂ ਨੂੰ ਸੰਵਿਧਾਨ 'ਤੇ ਪੂਰਾ ਭਰੋਸਾ ਹੈ, ਚੋਣ ਕਮਿਸ਼ਨ (Election Commission) ਇੱਕ ਸੰਵਿਧਾਨਿਕ ਅਦਾਰਾ ਹੈ ਅਤੇ ਇਸ ਨੂੰ ਪਹਿਲਾਂ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਪਰ ਹੁਣ ਉਨ੍ਹਾਂ ਨੂੰ ਚੋਣ ਕਮਿਸ਼ਨ 'ਤੇ ਨਿਰਪੱਖ ਚੋਣਾਂ ਕਰਵਾਉਣ ਦਾ ਪੂਰਾ ਭਰੋਸਾ ਹੈ।
ਈਵੀਐਮ (EVM) ਨੂੰ ਲੈ ਕੇ ਆਪਣਾ ਪੱਖ ਸਪੱਸ਼ਟ ਕਰਨ ਵਾਲੀ ਭਾਜਪਾ ਨੇ ਫਿਰ ਕਿਹਾ ਕਿ ਸਾਇੰਸ ਦੇ ਯੁੱਗ ਵਿੱਚ ਅਜਿਹੀਆਂ ਗੱਲਾਂ ਕਰਨੀਆਂ ਚੰਗੀਆਂ ਨਹੀਂ ਕਿਉਂਕਿ ਸਿਸਟਮ ਅਡਵਾਂਸ ਹੋ ਗਏ ਹਨ। ਇਸ ਕਰਕੇ ਈਵੀਐਮ (EVM) ਬੈਲੇਟ ਪੇਪਰ ਦੀ ਥਾਂ ਇੱਕ ਬਦਲ ਦੇ ਰੂਪ ਵਿੱਚ ਹੈ ਜਿਸ ਨਾਲ ਵੋਟਾਂ ਦੀ ਗਿਣਤੀ ਅਤੇ ਵੋਟਾਂ ਪਾਉਣੀਆਂ ਸੌਖਾ ਹੋ ਜਾਂਦਾ ਹੈ ਜਿਸ ਨਾਲ ਸਮੇਂ ਦੀ ਬੱਚਤ ਹੁੰਦੀ ਹੈ ਅਤੇ ਰਾਜਨੀਤਿਕ ਪਾਰਟੀਆਂ (Political parties) ਦੇ ਲੀਡਰ ਇਨ੍ਹਾਂ ਮਸ਼ੀਨਾਂ ਤੋਂ ਹੀ ਜਿੱਤ ਕੇ ਵਿਧਾਨ ਸਭਾ ਲੋਕ ਸਭਾ ਪਹੁੰਚ ਦੇ ਹਨ। ਅਜਿਹੇ 'ਚ ਜੇਕਰ ਨਤੀਜੇ ਉਨ੍ਹਾਂ ਦੇ ਪੱਖ 'ਚ ਹੋਣ ਤਾਂ ਈਵੀਐਮ (EVM) 'ਚ ਕੋਈ ਗੜਬੜੀ ਨਹੀਂ ਅਤੇ ਜੇਕਰ ਵਿਰੋਧ 'ਚ ਹੋਣ ਤਾਂ ਈਵੀਐਮ (EVM) 'ਚ ਗੜਬੜੀ ਦੀ ਗੱਲ ਕਹੀ ਜਾਂਦੀ ਹੈ।
ਸੋ ਜ਼ਿਕਰ ਏ ਖ਼ਾਸ ਹੈ ਕਿ ਈਵੀਐਮ (EVM) ਭਾਵੇਂ ਵਿਧਾਨ ਸਭਾ ਚੋਣਾਂ 'ਚ ਵੱਡਾ ਮੁੱਦਾ ਨਹੀਂ ਪਰ ਲੋਕ ਸਭਾ ਚੋਣਾਂ ਦੇ ਦੌਰਾਨ ਜ਼ਰੂਰ ਇਸ ਦੀ ਗੱਲ ਹੁੰਦੀ ਰਹੀ ਹੈ। ਕਿਸਾਨ ਅੰਦੋਲਨ (Peasant movement) ਕਰਕੇ ਭਾਜਪਾ ਪੰਜਾਬ ਦੇ ਵਿੱਚ ਲਗਾਤਾਰ ਵਿਰੋਧ ਦਾ ਸਾਹਮਣਾ ਕਰ ਰਹੀ ਹੈ ਅਤੇ ਪਹਿਲਾਂ ਹੀ ਭਾਜਪਾ ਦੇ ਖ਼ਿਲਾਫ਼ ਵਿਰੋਧ ਹੋਣ ਕਰਕੇ ਹੁਣ ਖੇਤਰੀ ਪਾਰਟੀਆਂ ਨੇ ਈਵੀਐਮ (EVM) ਦੇ ਮੁੱਦੇ ਨੂੰ ਛੱਡ ਦਿੱਤਾ ਹੈ ਪਰ ਹਾਲੇ ਵੀ ਕੁਝ ਆਗੂ ਇਸ ਨੂੰ ਬਦਲਣਾ ਲੋਕਤੰਤਰ ਦੀ ਲੋੜ ਜ਼ਰੂਰ ਦੱਸ ਰਹੇ ਹਨ।
ਇਹ ਵੀ ਪੜ੍ਹੋ: 'ਅਕਾਲੀ ਦਲ ਕਿਸਾਨ ਅੰਦੋਲਨ ਨੂੰ ਕਰਨਾ ਚਾਹੁੰਦਾ ਹੈ ਬਦਨਾਮ'