ਹੈਦਰਾਬਾਦ: Vivo ਆਪਣੇ ਭਾਰਤੀ ਗ੍ਰਾਹਕਾਂ ਲਈ Vivo S20 ਸੀਰੀਜ਼ ਲਾਂਚ ਕਰਨ ਦੀ ਤਿਆਰੀ ਵਿੱਚ ਹੈ। ਹੁਣ ਇਸ ਫੋਨ ਦੀ ਲਾਂਚ ਡੇਟ ਬਾਰੇ ਪੁਸ਼ਟੀ ਹੋ ਗਈ ਹੈ। Vivo S20 ਸੀਰੀਜ਼ 28 ਨਵੰਬਰ ਨੂੰ ਸ਼ਾਮ 7 ਵਜੇ ਭਾਰਤ 'ਚ ਲਾਂਚ ਕੀਤੀ ਜਾਵੇਗਾ। ਇਸ 'ਚ ਦੋ ਸਮਾਰਟਫੋਨ Vivo S20 ਅਤੇ Vivo S20 Pro ਸ਼ਾਮਲ ਹੋਣਗੇ। ਲਾਂਚ ਤੋਂ ਪਹਿਲਾ ਹੀ ਕੰਪਨੀ ਨੇ ਫੋਨ ਦਾ ਡਿਜ਼ਾਈਨ ਅਤੇ ਕੁਝ ਫੀਚਰਸ ਬਾਰੇ ਖੁਲਾਸਾ ਕਰ ਦਿੱਤਾ ਹੈ। ਦੱਸ ਦੇਈਏ ਕਿ ਇਹ ਫੋਨ ਚੀਨ 'ਚ ਪਹਿਲਾ ਹੀ ਲਾਂਚ ਹੋ ਚੁੱਕਾ ਹੈ ਅਤੇ ਹੁਣ ਭਾਰਤ 'ਚ ਲਾਂਚ ਕੀਤਾ ਜਾ ਰਿਹਾ ਹੈ।
Vivo S20 ਸੀਰੀਜ਼ ਦੀ ਲਾਂਚ ਡੇਟ
Vivo S20 ਸੀਰੀਜ਼ ਦੀ ਲਾਂਚ ਡੇਟ ਬਾਰੇ ਖੁਲਾਸਾ ਹੋ ਗਿਆ ਹੈ। Vivo S20 ਸੀਰੀਜ਼ 28 ਨਵੰਬਰ ਨੂੰ ਸ਼ਾਮ 7 ਵਜੇ ਭਾਰਤ 'ਚ ਲਾਂਚ ਹੋਵੇਗੀ। ਕੰਪਨੀ ਇਸਦੇ ਇਵੈਂਟ ਨੂੰ ਆਪਣੀ ਵੈੱਬਸਾਈਟ 'ਤੇ ਸਟ੍ਰੀਮ ਕਰੇਗੀ।
Vivo S20 ਸੀਰੀਜ਼ ਦੇ ਫੀਚਰਸ
ਫੀਚਰਸ ਬਾਰੇ ਗੱਲ ਕੀਤੀ ਜਾਵੇ, ਤਾਂ ਇਸ ਸੀਰੀਜ਼ 'ਚ 6.78 ਇੰਚ ਦੀ AMOLED ਡਿਸਪਲੇ ਮਿਲ ਸਕਦੀ ਹੈ। ਪ੍ਰੋਸੈਸਰ ਦੇ ਤੌਰ 'ਤੇ Vivo S20 'ਚ ਸਨੈਪਡ੍ਰੈਗਨ 7 ਜੇਨ 3 ਚਿਪਸੈੱਟ ਦਿੱਤੀ ਜਾ ਸਕਦੀ ਹੈ ਜਦਕਿ ਪ੍ਰੋ 'ਚ ਮੀਡੀਆਟੇਕ Dimension 9300+ਚਿਪਸੈੱਟ ਮਿਲ ਸਕਦੀ ਹੈ।
Vivo S20 ਸੀਰੀਜ਼ ਦਾ ਕੈਮਰਾ
ਫੋਟੋਗ੍ਰਾਫ਼ੀ ਲਈ Vivo S20 ਪ੍ਰੋ 'ਚ 50MP ਦਾ ਮੇਨ ਕੈਮਰਾ, 50MP ਦਾ ਅਲਟ੍ਰਾ ਵਾਈਡ ਸੈਂਸਰ ਅਤੇ 50MP ਦਾ ਪੈਰੀਸਕੋਪ ਟੈਲੀਫੋਟੋ ਲੈਂਸ ਦਿੱਤਾ ਜਾ ਸਕਦਾ ਹੈ। ਸੈਲਫ਼ੀ ਲਈ ਦੋਨੋ ਫੋਨਾਂ 'ਚ 50MP ਦਾ ਫਰੰਟ ਕੈਮਰਾ ਮਿਲਣ ਦੀ ਉਮੀਦ ਹੈ। Vivo S20 ਸਮਾਰਟਫੋਨ 'ਚ 6,500mAh ਅਤੇ Vivo S20 ਪ੍ਰੋ 'ਚ 5,000mAh ਦੀ ਬੈਟਰੀ ਮਿਲ ਸਕਦੀ ਹੈ। ਫਿਲਹਾਲ Vivo S20 ਸੀਰੀਜ਼ ਦੀ ਕੀਮਤ ਬਾਰੇ ਕੰਪਨੀ ਨੇ ਕੋਈ ਜਾਣਕਾਰੀ ਸ਼ੇਅਰ ਨਹੀਂ ਕੀਤੀ ਹੈ। ਇਸਦੀ ਕੀਮਤ ਬਾਰੇ ਲਾਂਚ ਡੇਟ ਵਾਲੇ ਦਿਨ ਖੁਲਾਸਾ ਹੋਣ ਦੀ ਉਮੀਦ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ:-