Nachattar Gill Upcoming Song: ਪੰਜਾਬੀ ਗਾਇਕੀ ਨੂੰ ਨਵੇਂ ਅਯਾਮ ਦੇਣ ਵਿੱਚ ਲਗਾਤਾਰ ਅਹਿਮ ਭੂਮਿਕਾ ਨਿਭਾਉਂਦੇ ਆ ਰਹੇ ਹਨ ਗਾਇਕ ਨਛੱਤਰ ਗਿੱਲ, ਜੋ ਨਿਵੇਕਲਾ ਕਰਨ ਦੀ ਜਾਰੀ ਅਪਣੀ ਗਾਇਨ ਲੜੀ ਨੂੰ ਜਾਰੀ ਰੱਖਦਿਆਂ ਲੋਕ ਵੰਨਗੀਆਂ ਨਾਲ ਸੱਜਿਆ ਅਪਣਾ ਨਵਾਂ ਗਾਣਾ ਲੈ ਕੇ ਅਪਣੇ ਚਾਹੁੰਣ ਵਾਲਿਆਂ ਦੇ ਸਨਮੁੱਖ ਹੋਣ ਜਾ ਰਹੇ ਹਨ, ਜਿੰਨ੍ਹਾਂ ਦੀ ਬੁਲੰਦ ਅਵਾਜ਼ ਦਾ ਇੱਕ ਵਾਰ ਫਿਰ ਇਜ਼ਹਾਰ ਕਰਵਾਉਣ ਜਾ ਰਿਹਾ ਇਹ ਗੀਤ ਜਲਦ ਹੀ ਸੰਗੀਤਕ ਮਾਰਕੀਟ ਵਿੱਚ ਅਪਣੀ ਮੌਜ਼ੂਦਗੀ ਦਾ ਪ੍ਰਭਾਵੀ ਅਹਿਸਾਸ ਕਰਵਾਏਗਾ।
'ਮਿਊਜ਼ਿਕ ਬੈਂਕ' ਵੱਲੋਂ ਪੇਸ਼ ਕੀਤੇ ਜਾ ਰਹੇ ਅਤੇ ਪੁਰਾਤਨ ਵੰਨਗੀਆਂ ਨਾਲ ਅੋਤ ਪੋਤ ਇਸ ਗਾਣੇ ਦਾ ਮਿਊਜ਼ਿਕ ਅਤੇ ਕੰਪੋਜੀਸ਼ਨ ਦੀ ਸਿਰਜਣਾ ਸਚਿਨ ਆਹੂਜਾ ਦੁਆਰਾ ਕੀਤੀ ਗਈ ਹੈ, ਜਿੰਨ੍ਹਾਂ ਅਨੁਸਾਰ ਪੰਜਾਬ ਦੇ ਅਸਲ ਰਹੇ ਰੰਗ ਅੱਜ ਅਤੀਤ ਦੀਆਂ ਗਹਿਰਾਈਆਂ ਵਿੱਚ ਗੁੰਮ ਹੁੰਦੇ ਜਾ ਰਹੇ ਹਨ, ਜਿੰਨ੍ਹਾਂ ਧੁੰਦਲੇ ਪੈਂਦੇ ਜਾ ਰਹੇ ਰੰਗਾਂ ਨੂੰ ਹੀ ਉਕਤ ਨਵੇਂ ਗਾਣੇ ਦੁਆਰਾ ਮੁੜ ਗੂੜਿਆ ਕਰਨ ਦੀ ਕੋਸ਼ਿਸ਼ ਉਨ੍ਹਾਂ ਸਮੇਤ ਪੂਰੀ ਟੀਮ ਵੱਲੋਂ ਕੀਤੀ ਗਈ ਹੈ।
ਸੰਗੀਤ ਨਿਰਮਾਤਾ ਸ਼ਵੇਤਾ ਅਹੂਜਾ ਅਤੇ ਪੰਕਜ ਅਹੂਜਾ ਦੁਆਰਾ ਬਹੁਤ ਹੀ ਆਹਲਾ ਸੰਗੀਤਕ ਪੈਮਾਨਿਆਂ ਅਧੀਨ ਵਜ਼ੂਦ ਵਿੱਚ ਲਿਆਂਦੇ ਗਏ ਅਤੇ ਕਾਲਾ ਨਿਜ਼ਾਮਪੁਰੀ ਵੱਲੋਂ ਲਿਖੇ ਉਕਤ ਗਾਣੇ ਨੂੰ ਗਾਇਕ ਨਛੱਤਰ ਗਿੱਲ ਵੱਲੋਂ ਬਹੁਤ ਹੀ ਸ਼ਾਨਦਾਰ ਰੂਪ ਅਤੇ ਆਪਣੇ ਵਿਸ਼ੇਸ਼ ਅੰਦਾਜ਼ ਵਿੱਚ ਗਾਇਆ ਗਿਆ ਹੈ, ਜਿੰਨ੍ਹਾਂ ਦੀ ਟੀਮ ਅਨੁਸਾਰ ਲੋਕ ਗਾਇਕੀ ਦੀਆਂ ਵੱਖ-ਵੱਖ ਵੰਨਗੀਆਂ ਦਾ ਪ੍ਰਗਟਾਵਾ ਕਰਵਾਉਂਦੇ ਇਸ ਗਾਣੇ ਵਿੱਚ ਦੇਸੀ ਸਾਜ਼ਾਂ ਦੀ ਭਰਪੂਰ ਸੁਮੇਲਤਾ ਕੀਤੀ ਗਈ ਹੈ, ਜੋ ਤਰੋ-ਤਾਜ਼ਗੀ ਭਰੇ ਸੰਗੀਤ ਅਤੇ ਗਾਇਕੀ ਦਾ ਅਹਿਸਾਸ ਕਰਵਾਏਗਾ।
ਪੰਜਾਬ ਤੋਂ ਲੈ ਕੇ ਸੱਤ ਸਮੁੰਦਰ ਪਾਰ ਤੱਕ ਆਪਣੀ ਸ਼ਾਨਦਾਰ ਗਾਇਕੀ ਦਾ ਲੋਹਾ ਮੰਨਵਾ ਰਹੇ ਹਨ ਗਾਇਕ ਨਛੱਤਰ ਗਿੱਲ, ਜੋ ਸੋਲੋ ਗਾਇਕੀ ਦੇ ਨਾਲ-ਨਾਲ ਫਿਲਮੀ ਪਲੇ ਬੈਕ ਵਿੱਚ ਵੀ ਕਾਫ਼ੀ ਸਰਗਰਮੀ ਨਾਲ ਆਪਣੀ ਮੌਜ਼ੂਦਗੀ ਦਰਜ ਕਰਵਾ ਰਹੇ ਹਨ, ਜਿੰਨ੍ਹਾਂ ਵੱਲੋਂ ਗਾਏ ਅਤੇ ਹਾਲੀਆਂ ਰਿਲੀਜ਼ ਕੁਝ ਪੰਜਾਬੀ ਫਿਲਮਾਂ ਵਿੱਚ ਸ਼ਾਮਿਲ ਕੀਤੇ ਗਏ ਉਨ੍ਹਾਂ ਦੇ ਗੀਤਾਂ ਨੂੰ ਦਰਸ਼ਕਾਂ ਵੱਲੋਂ ਕਾਫ਼ੀ ਪਸੰਦ ਕੀਤਾ ਗਿਆ ਹੈ।
ਇਹ ਵੀ ਪੜ੍ਹੋ: