ETV Bharat / entertainment

ਪੰਜਾਬੀ ਫਿਲਮ 'ਬੈਕਅੱਪ' ਨਾਲ ਚਰਚਾ 'ਚ ਹੈ ਅਦਾਕਾਰ ਅਮਨ ਸ਼ੇਰ ਸਿੰਘ, ਪਹਿਲਾਂ ਸੋਨਮ ਬਾਜਵਾ ਨਾਲ ਕਰ ਚੁੱਕੇ ਨੇ ਇਹ ਫਿਲਮ - AMAN SHER SINGH

ਇੱਥੇ ਅਸੀਂ ਪੰਜਾਬੀ ਫਿਲਮ 'ਬੈਕਅੱਪ' ਨਾਲ ਚਰਚਾ ਬਟੋਰ ਰਹੇ ਅਦਾਕਾਰ ਅਮਨ ਸ਼ੇਰ ਸਿੰਘ ਬਾਰੇ ਵਿਸ਼ੇਸ਼ ਕਹਾਣੀ ਲੈ ਕੇ ਆਏ ਹਾਂ।

ਅਦਾਕਾਰ ਅਮਨ ਸ਼ੇਰ ਸਿੰਘ
ਅਦਾਕਾਰ ਅਮਨ ਸ਼ੇਰ ਸਿੰਘ (Photo: ETV Bharat)
author img

By ETV Bharat Entertainment Team

Published : Feb 24, 2025, 10:30 AM IST

ਚੰਡੀਗੜ੍ਹ: ਪੰਜਾਬ ਦੀ ਇਤਿਹਾਸਿਕ ਅਤੇ ਧਾਰਮਿਕ ਨਗਰੀ ਸ੍ਰੀ ਅੰਮ੍ਰਿਤਸਰ ਸਾਹਿਬ ਨੂੰ ਬਹੁ-ਕਲਾਵਾਂ ਨਾਲ ਵਰਸੋਈ ਧਰਤੀ ਵਜੋਂ ਵੀ ਜਾਣਿਆ ਜਾਂਦਾ ਹੈ, ਜਿੱਥੋਂ ਨਾਲ ਹੀ ਸੰਬੰਧਤ ਰੰਗਕਰਮੀ ਅਮਨ ਸ਼ੇਰ ਸਿੰਘ ਅੱਜ ਪੰਜਾਬੀ ਸਿਨੇਮਾ ਦੇ ਖੇਤਰ ਵਿੱਚ ਮਜ਼ਬੂਤ ਪੈੜ੍ਹਾਂ ਸਿਰਜਦਾ ਜਾ ਰਿਹਾ ਹੈ, ਜਿੰਨ੍ਹਾਂ ਵੱਲੋਂ ਦ੍ਰਿੜ੍ਹ ਇਰਾਦਿਆਂ ਨਾਲ ਅਥਾਹ ਮੁਸ਼ਕਲਾਂ ਉਤੇ ਪਾਈ ਫ਼ਤਿਹ ਅਤੇ ਵਿਸ਼ਾਲ ਕੀਤੇ ਜਾ ਰਹੇ ਅਪਣੇ ਦਾਇਰੇ ਦਾ ਅਹਿਸਾਸ ਕਰਵਾ ਰਹੀ ਹੈ ਉਨ੍ਹਾਂ ਦੀ ਨਵੀਂ ਰਿਲੀਜ਼ ਹੋਈ ਫਿਲਮ 'ਬੈਕਅੱਪ', ਜਿਸ ਵਿੱਚ ਨਿਭਾਏ ਮੇਨ ਨੇਗੇਟਿਵ ਰੋਲ ਨਾਲ ਚਾਰੇ-ਪਾਸੇ ਤਾਰੀਫ਼ ਹਾਸਿਲ ਕਰ ਰਹੇ ਇਸ ਹੋਣਹਾਰ ਅਦਾਕਾਰ ਦੇ ਸੰਘਰਸ਼ਪੂਰਨ ਰਹੇ ਪੈਡਿਆਂ ਵੱਲ ਆਓ ਮਾਰਦੇ ਹਾਂ ਵਿਸ਼ੇਸ਼ ਝਾਤ:

ਸਾਲ 2011 ਵਿੱਚ ਇੱਕ ਛੋਟੇ ਜਿਹੇ ਸਟਰੀਟ ਪਲੇਅ ਰਾਹੀਂ ਆਪਣੇ ਅਦਾਕਾਰੀ ਸਫ਼ਰ ਦੀ ਸ਼ੁਰੂਆਤ ਕਰਨ ਵਾਲੇ ਇਸ ਮਾਣਮੱਤੇ ਅਦਾਕਾਰ ਨੇ ਪੰਜਾਬ ਦੇ ਕਈ ਉੱਘੇ ਨਾਟਕਕਾਰਾਂ ਨਾਲ ਕੰਮ ਕਰਨ ਦਾ ਮਾਣ ਹਾਸਿਲ ਕੀਤਾ ਹੈ, ਜਿੰਨ੍ਹਾਂ ਦੀ ਸੋਹਬਤ ਵਿੱਚ ਉਸ ਵੱਲੋਂ ਕੀਤੇ ਬੇਸ਼ੁਮਾਰ ਨਾਟਕਾਂ ਨੇ ਉਸ ਦੀ ਕਲਾ ਨੂੰ ਪ੍ਰਪੱਕਤਾ ਅਤੇ ਨਵੇਂ ਅਯਾਮ ਦੇਣ ਵਿੱਚ ਅਹਿਮ ਭੂਮਿਕਾ ਨਿਭਾਈ ਹੈ, ਜਿਸ ਵਿੱਚ 'ਵਾਪਸੀ' ਜਿਹਾ ਅਤਿ ਮਕਬੂਲ ਰਿਹਾ ਪਲੇਅ ਵੀ ਸ਼ਾਮਿਲ ਰਿਹਾ ਹੈ।

ਅਦਾਕਾਰ ਅਮਨ ਸ਼ੇਰ ਸਿੰਘ (Video: ETV Bharat)

ਹਾਲ ਹੀ ਵਿੱਚ ਰਿਲੀਜ਼ ਹੋਈ ਐਮੀ ਵਿਰਕ ਅਤੇ ਸੋਨਮ ਬਾਜਵਾ ਸਟਾਰਰ 'ਇੱਕ ਕੁੜੀ ਹਰਿਆਣੇ ਵੱਲ ਦੀ' ਦਾ ਪ੍ਰਭਾਵੀ ਹਿੱਸਾ ਰਿਹਾ ਹੈ ਇਹ ਬਾਕਮਾਲ ਅਦਾਕਾਰ, ਜਿਸ ਅਨੁਸਾਰ ਰੰਗਕਰਮੀਆਂ ਲਈ ਫਿਲਮੀ ਸ਼ੁਰੂਆਤ ਕਰਨਾ ਅੱਜਕੱਲ੍ਹ ਦੇ ਚਾਪਲੂਸੀ ਭਰੇ ਮਾਹੌਲ ਕਰਨਾ ਆਸਾਨ ਨਹੀਂ ਰਿਹਾ, ਬੇਹੱਦ ਜੱਦੋਜਹਿਦ ਭਰੇ ਪੜਾਵਾਂ ਬਾਅਦ ਹੀ ਉਨ੍ਹਾਂ ਨੂੰ ਫਿਲਮੀ ਸਕਰੀਨ ਉਤੇ ਦਸਤਕ ਦੇਣ ਦੀ ਇਜਾਜ਼ਤ ਦਿੱਤੀ ਜਾਂਦੀ ਹੈ, ਪਰ ਇਸ ਸਭ ਦੇ ਬਾਵਜੂਦ ਉਸ ਜਿਹੇ ਛੋਟੇ ਸ਼ਹਿਰਾਂ ਦੇ ਨੌਜਵਾਨ ਅੱਜ ਅਪਣੇ ਸੁਫਨਿਆਂ ਨੂੰ ਅਪਣੇ ਦ੍ਰਿੜ ਇਰਾਦਿਆਂ ਦੀ ਬਦੌਂਲਤ ਤਾਬੀਰ ਦੇ ਰਹੇ ਹਨ, ਜੋ ਹੌਂਸਲਿਆਂ ਦੀ ਅਜਿਹੀ ਉਡਾਨ ਹੈ, ਜਿਸ ਉਤੇ ਸਾਹਸਵਾਰ ਹੋਣ ਦਾ ਸਰੂਰ ਵੱਖਰਾ ਅਤੇ ਸਕੂਨਦਾਇਕ ਹੈ।

ਪਾਲੀਵੁੱਡ ਗਲਿਆਰਿਆਂ ਵਿੱਚ ਚੌਖੀ ਧਾਂਕ ਜਮਾਉਣ ਵੱਲ ਤੇਜ਼ੀ ਨਾਲ ਅੱਗੇ ਵੱਧ ਰਹੇ ਇਸ ਬਹੁ-ਪੱਖੀ ਅਦਾਕਾਰ ਅਨੁਸਾਰ ਉਕਤ ਅਰਥ-ਭਰਪੂਰ ਫਿਲਮ ਬੈਕਅੱਪ ਨਾਲ ਜੁੜਨਾ ਉਨ੍ਹਾਂ ਲਈ ਬੇਹੱਦ ਯਾਦਗਾਰੀ ਅਨੁਭਵ ਰਿਹਾ ਹੈ, ਜਿਸ ਵਿੱਚ ਬਿਨ੍ਹਾਂ ਕਿਸੇ ਤੇਰ ਮੇਰ ਤੋਂ ਨਿਰਦੇਸ਼ਕ ਜਸਵੰਤ ਮਿੰਟੂ ਅਤੇ ਉਨ੍ਹਾਂ ਦੀ ਨਿਰਮਾਣ ਟੀਮ ਵੱਲੋਂ ਹਰ ਕਲਾਕਾਰ ਨੂੰ ਆਪਣੇ ਹੁਨਰ ਦਿਖਾਉਣ ਦਾ ਮੌਕਾ ਦਿੱਤਾ ਗਿਆ ਹੈ, ਜਿਸ ਵਿੱਚ ਆਪਣੇ ਵੱਲੋਂ ਸੋ ਫੀਸਦੀ ਦੇਣ ਦੀ ਕੋਸ਼ਿਸ਼ ਕੀਤੀ ਹੈ, ਉਮੀਦ ਕਰਦਾ ਦਰਸ਼ਕਾਂ ਨੂੰ ਮੇਰਾ ਇਹ ਰੋਲ ਅਤੇ ਅਲਹਦਾ ਹੱਟ ਕੇ ਬਣਾਈ ਇਹ ਫਿਲਮ ਪਸੰਦ ਆਵੇਗੀ।

ਇਹ ਵੀ ਪੜ੍ਹੋ:

ETV Bharat Logo

Copyright © 2025 Ushodaya Enterprises Pvt. Ltd., All Rights Reserved.