ਸਦਨ ਦੀ ਕਾਰਵਾਈ ਭਲਕੇ (ਮੰਗਲਵਾਰ) ਤੱਕ ਲਈ ਮੁਲਤਵੀ।
ਪੰਜਾਬ ਵਿਧਾਨ ਸਭਾ ਸੈਸ਼ਨ ਦਾ ਅੱਜ ਪਹਿਲਾ ਦਿਨ, ਸਦਨ ਦੀ ਕਾਰਵਾਈ ਭਲਕੇ ਤੱਕ ਲਈ ਮੁਲਤਵੀ - VIDHAN SABHA SESSION UPDATES

Published : Feb 24, 2025, 10:43 AM IST
|Updated : Feb 24, 2025, 2:33 PM IST
Punjab Vidhan Sabha Session Live Updates: ਪੰਜਾਬ ਵਿਧਾਨ ਸਭਾ ਦਾ ਦੋ ਰੋਜ਼ਾ ਸੈਸ਼ਨ ਅੱਜ ਯਾਨੀ ਸੋਮਵਾਰ (24 ਫ਼ਰਵਰੀ) ਤੋਂ ਸ਼ੁਰੂ। ਬਜਟ ਇਜਲਾਸ ਤੋਂ ਠੀਕ ਪਹਿਲਾਂ ਹੋ ਰਿਹਾ ਇਜਲਾਸ ਹੰਗਾਮਾ ਭਰਪੂਰ ਹੋਣ ਦੀ ਸੰਭਾਵਨਾ ਹੈ। ਵਿਰੋਧੀ ਪਾਰਟੀਆਂ ਕਾਨੂੰਨ ਵਿਵਸਥਾ, ਅਮਰੀਕਾ ਤੋਂ ਡਿਪੋਰਟ ਕੀਤੇ ਜਾ ਰਹੇ ਨੌਜਵਾਨਾਂ ਅਤੇ ਨਸ਼ਿਆਂ ਵਰਗੇ ਮੁੱਦਿਆਂ 'ਤੇ ਸਰਕਾਰ ਨੂੰ ਘੇਰਨ ਦੀ ਤਿਆਰੀ ਵਿੱਚ ਹਨ।
ਪੰਜਾਬ ਵਿਧਾਨ ਸਭਾ ਦਾ 12ਵਾਂ ਸੈਸ਼ਨ 4 ਸਤੰਬਰ 2024 ਨੂੰ ਅਣਮਿੱਥੇ ਸਮੇਂ ਲਈ ਮੁਲਤਵੀ ਕਰ ਦਿੱਤਾ ਗਿਆ ਸੀ, ਜੋ ਅੱਜ ਮੁੜ ਸ਼ੁਰੂ ਹੋ ਰਿਹਾ ਹੈ, ਜੋ ਦੋ ਦਿਨ ਚੱਲੇਗਾ। ਇਸ ਤੋਂ ਬਾਅਦ ਸੈਸ਼ਨ ਸ਼ੁਰੂ ਹੋਵੇਗਾ। ਇਸ ਤੋਂ ਬਾਅਦ ਮਾਰਚ ਵਿੱਚ ਬਜਟ ਸੈਸ਼ਨ ਸ਼ੁਰੂ ਹੋਵੇਗਾ।
LIVE FEED
ਸਦਨ ਦੀ ਕਾਰਵਾਈ ਭਲਕੇ ਤੱਕ ਲਈ ਮੁਲਤਵੀ
ਪੰਜਾਬ ਵਿਧਾਨ ਸਭਾ ਸੈਸ਼ਨ ਦਾ ਅੱਜ ਪਹਿਲਾ ਦਿਨ, ਸਦਨ ਦੀ ਕਾਰਵਾਈ ਜਾਰੀ
ਪੰਜਾਬ ਵਿਧਾਨ ਸਭਾ ਸੈਸ਼ਨ ਦਾ ਅੱਜ ਪਹਿਲਾ ਦਿਨ, ਸਦਨ ਦੀ ਕਾਰਵਾਈ ਜਾਰੀ ਹੈ।
"ਸੈਸ਼ਨ ਨੂੰ ਸਪੈਸ਼ਲ ਦਾ ਨਾਮ ਦਿੱਤਾ, ਪਰ ਸਪੈਸ਼ਲ ਕੀ ?"
ਕਾਂਗਰਸ ਦੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਪੰਜਾਬ ਸਰਕਾਰ ਉੱਤੇ ਸਵਾਲ ਚੁੱਕੇ। ਉਨ੍ਹਾਂ ਕਿਹਾ ਕਿ, "ਪਹਿਲਾਂ ਇਹੀ ਸਦਨ ਦੀ ਕਾਰਵਾਈ ਲੰਮੀ ਕਰਨ ਦੀ ਗੱਲ ਕਰਦੇ ਸੀ, ਹੁਣ ਇੱਥੋ ਹੀ ਭੱਜਦੇ ਹਨ। ਸਰਦ ਰੁੱਤ ਸੈਸ਼ਨ ਤਾਂ ਬੁਲਾਇਆ ਹੀ ਨਹੀਂ ਗਿਆ। ਗੁੰਡਾਗਰਦੀ ਦਾ ਦੌਰ, ਗੈਂਗਸਟਰਾਂ ਵਲੋਂ ਫਿਰੌਤੀਆਂ ਦਾ ਮੰਗੇ ਜਾਣ ਦਾ ਦੌਰ ਚੱਲ ਰਿਹਾ ਹੈ, ਕੋਈ ਕਾਨੂੰਨ ਵਿਵਸਥਾ ਨਹੀਂ ਹੈ। 3 ਸਾਲ ਬਾਅਦ ਪਤਾ ਲੱਗਾ ਕਿ ਮੰਤਰੀ ਉਸ ਮਹਿਕਮੇ ਦੇ ਬਣਾਏ ਜਿਹੜਾ ਮਹਿਕਮਾ ਹੈ ਹੀ ਨਹੀਂ। ਸਪੈਸ਼ਲ ਸੈਸ਼ਨ ਨਾਮ ਦਿੱਤਾ, ਪਰ ਇਸ ਵਿੱਚ ਸਪੈਸ਼ਲ ਕੀ ਹੈ? ਇਨ੍ਹਾਂ ਕੋਲ ਕੋਈ ਕੰਮ ਹੈ ਹੀ ਨਹੀਂ ਦਿਖਾਉਣ ਲਈ। ਜਿੰਨੀ ਕ੍ਰਪਟ ਇਹ ਸਰਕਾਰ, ਉੰਨੀ ਕੋਈ ਸਰਕਾਰ ਨਹੀਂ ਹੋਈ। ਆਪ ਸਰਕਾਰ ਦੇ ਸਾਰੇ ਮੰਤਰੀਆਂ ਤੇ ਵਿਧਾਇਕਾਂ ਨੂੰ ਰਿਸ਼ਵਤ ਤੋਂ ਇਲਾਵਾ ਕੋਈ ਕੰਮ ਨਹੀਂ, ਦੋ-ਦੋ ਹੱਥੀ ਪੈਸੇ ਇੱਕਠੇ ਕਰ ਰਹੇ ਹਨ।"
ਕਰਜ਼ੇ ਉੱਤੇ ਬੋਲੇ ਚੇਤਨ ਸਿੰਘ ਜੋੜਾਮਾਜਰਾ- "ਪੁਰਾਣੀਆਂ ਸਰਕਾਰਾਂ ਦੇ ਕਰਜ਼ੇ ਲਾ ਰਹੇ..."
ਚੰਡੀਗੜ੍ਹ: ਪੱਤਰਕਾਰਾਂ ਵਲੋਂ ਪੰਜਾਬ ਉੱਤੇ ਚੜ੍ਹੇ ਵਾਧੂ ਕਰਜ਼ੇ ਨੂੰ ਲੈ ਕੇ ਕੈਬਨਿਟ ਮੰਤਰੀ ਚੇਤਨ ਸਿੰਘ ਜੋੜਾਮਾਜਰਾ ਨੇ ਬੋਲਦਿਆ ਕਿਹਾ ਕਿ, "ਅਸੀਂ ਅਪਣੇ ਹਿੱਤ ਲਈ ਕਰਜ਼ਾ ਨਹੀਂ ਲਿਆ। ਅਸੀ ਨੌਕਰੀਆਂ ਵੀ ਦੇ ਰਹੇ ਹਾਂ, ਪੁਰਾਣੀਆਂ ਸਰਕਾਰਾਂ ਦੇ ਕਰਜ਼ੇ ਵੀ ਉਤਾਰ ਰਹੇ ਹਾਂ। ਕਿਸੇ ਬਾਹਰਲੇ ਸੂਬਿਆਂ ਦੇ ਨੌਜਵਾਨਾਂ ਨੂੰ ਨੌਕਰੀਆਂ ਨਹੀਂ ਦਿੱਤੀਆਂ ਗਈਆਂ।" ਨਾਜਾਇਜ਼ ਮਾਇਨਿੰਗ ਉੱਤੇ ਬੋਲਦਿਆ ਉਨ੍ਹਾਂ ਕਿਹਾ ਕਿ, "ਜਿਹੜੇ ਵਿਰੋਧੀ ਇਲਜ਼ਾਮ ਲਗਾ ਰਹੇ ਹਨ, ਉਨ੍ਹਾਂ ਦੇ ਹੀ ਕ੍ਰੈਸ਼ਰ ਲੱਗੇ ਹੋਏ, ਆਮ ਆਦਮੀ ਪਾਰਟੀ ਨੇ 3 ਸਾਲਾਂ ਵਿੱਚ ਕ੍ਰੈਸ਼ਰ ਨਹੀ ਲੱਗੇ। ਜਦੋਂ ਇਨ੍ਹਾਂ ਉੱਤੇ ਕਾਰਵਾਈ ਹੁੰਦੀ, ਤਾਂ ਉਦੋਂ ਹੀ ਵਿਰੋਧੀ ਚੀਕ ਮਾਰਦੇ ਹਨ।"
ਧਾਲੀਵਾਲ ਵਲੋਂ ਬਿਨਾਂ ਮਹਿਕਮੇ ਦੇ ਮੰਤਰੀ ਬਣੇ ਰਹਿਣ ਉੱਤੇ ਚੇਤਨ ਸਿੰਘ ਜੋੜਾਮਾਜਰਾ ਨੇ ਕਿਹਾ ਕਿ, "ਹੋ ਜਾਂਦਾ ਹੈ ਕਈ ਵਾਰ, ਨਹੀਂ ਪਤਾ ਲੱਗਾ। ਇਹ ਪਹਿਲੀਆਂ ਸਰਕਾਰਾਂ ਵਲੋਂ ਵੀ ਮਹਿਕਮਾ ਰੱਖਿਆ ਗਿਆ ਸੀ।"
ਮਰਹੂਮ ਸ਼ਖ਼ਸੀਅਤਾਂ ਨੂੰ ਸ਼ਰਧਾਂਜਲੀ, 12.30 ਵਜੇ ਤੱਕ ਸਦਨ ਦੀ ਕਾਰਵਾਈ ਮੁਲਤਵੀ
ਪੰਜਾਬ ਵਿਧਾਨ ਸਭਾ ਦਾ ਦੋ ਰੋਜ਼ਾ ਸੈਸ਼ਨ ਅੱਜ (24 ਫ਼ਰਵਰੀ) ਤੋਂ ਸ਼ੁਰੂ ਹੋ ਗਿਆ ਹੈ। ਹਾਲਾਂਕਿ, ਸੈਸ਼ਨ ਸ਼ੁਰੂ ਹੁੰਦੇ ਹੀ ਇਸ ਨੂੰ ਦੁਪਹਿਰ 12:30 ਵਜੇ ਤੱਕ ਮੁਲਤਵੀ ਕਰ ਦਿੱਤਾ ਗਿਆ। ਅੱਜ ਸਭ ਤੋਂ ਪਹਿਲਾਂ ਉਨ੍ਹਾਂ ਸ਼ਖ਼ਸੀਅਤਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ ਜਿਨ੍ਹਾਂ ਦਾ ਕੁਝ ਸਮਾਂ ਪਹਿਲਾਂ ਦਿਹਾਂਤ ਹੋ ਗਿਆ ਸੀ।
ਪੰਜਾਬ ਵਿਧਾਨ ਸਭਾ ਸੈਸ਼ਨ ਦਾ ਅੱਜ ਪਹਿਲਾ ਦਿਨ, ਸਦਨ ਦੀ ਕਾਰਵਾਈ ਸ਼ੁਰੂ, ਦੇਖੋ ਲਾਈਵ
ਪੰਜਾਬ ਵਿਧਾਨ ਸਭਾ ਸੈਸ਼ਨ ਦਾ ਅੱਜ ਪਹਿਲਾ ਦਿਨ। ਸਦਨ ਦੀ ਕਾਰਵਾਈ।