ਮੁੰਬਈ: ਸੰਗੀਤਕਾਰ ਏਆਰ ਰਹਿਮਾਨ ਅਤੇ ਉਨ੍ਹਾਂ ਦੀ ਪਤਨੀ ਸਾਇਰਾ ਬਾਨੂ ਨੇ ਹਾਲ ਹੀ 'ਚ ਆਪਣੇ 29 ਸਾਲ ਪੁਰਾਣੇ ਵਿਆਹ ਦਾ ਅੰਤ ਕੀਤਾ ਹੈ। ਉਨ੍ਹਾਂ ਦੇ ਤਲਾਕ ਦੇ ਐਲਾਨ ਤੋਂ ਲੋਕ ਕਾਫੀ ਹੈਰਾਨ ਸਨ ਪਰ ਫਿਲਮ ਇੰਡਸਟਰੀ 'ਚ ਤਲਾਕ ਕੋਈ ਹੈਰਾਨੀ ਵਾਲੀ ਗੱਲ ਨਹੀਂ ਹੈ। ਹਰ ਰੋਜ਼ ਕਿਸੇ ਨਾ ਕਿਸੇ ਜੋੜੇ ਦੇ ਵੱਖ ਹੋਣ ਦੀਆਂ ਖਬਰਾਂ ਆ ਰਹੀਆਂ ਹਨ। ਕਈ ਵਾਰ ਅਸੀਂ ਵਿਸ਼ਵਾਸ ਨਹੀਂ ਕਰ ਪਾਉਂਦੇ ਕਿ ਇਹ ਜੋੜਾ ਵੀ ਵੱਖ ਹੋ ਸਕਦਾ ਹੈ ਅਤੇ ਕਈ ਵਾਰ ਅਸੀਂ ਸੋਚਦੇ ਹਾਂ ਕਿ ਉਹ ਕੀ ਕਾਰਨ ਹਨ, ਜਿਸ ਕਾਰਨ ਫਿਲਮ ਇੰਡਸਟਰੀ ਵਿੱਚ ਆਮ ਲੋਕਾਂ ਨਾਲੋਂ ਜ਼ਿਆਦਾ ਤਲਾਕ ਹੋ ਰਹੇ ਹਨ। ਏਆਰ ਰਹਿਮਾਨ ਦੀ ਪਤਨੀ ਦੀ ਵਕੀਲ ਵੰਦਨਾ ਸ਼ਾਹ ਨੇ ਇਸ ਦਾ ਜਵਾਬ ਦਿੱਤਾ ਹੈ। ਇੱਕ ਇੰਟਰਵਿਊ 'ਚ ਉਨ੍ਹਾਂ ਨੇ ਬਾਲੀਵੁੱਡ 'ਚ ਤਲਾਕ ਦੇ ਮੁੱਖ ਕਾਰਨ ਦੱਸੇ ਹਨ।
ਕਿਉਂ ਹੋ ਰਹੇ ਨੇ ਬਾਲੀਵੁੱਡ ਵਿੱਚ ਇੰਨੇ ਤਲਾਕ?
ਇੰਟਰਵਿਊ 'ਚ ਸਾਇਰਾ ਬਾਨੂ ਦੀ ਵਕੀਲ ਤੋਂ ਫਿਲਮ ਇੰਡਸਟਰੀ 'ਚ ਤਲਾਕ ਬਾਰੇ ਪੁੱਛਿਆ ਗਿਆ ਸੀ। ਇਸ 'ਤੇ ਵੰਦਨਾ ਨੇ ਕਿਹਾ, 'ਸਭ ਤੋਂ ਪਹਿਲਾਂ ਇੱਥੇ ਦੀ ਜ਼ਿੰਦਗੀ ਬਹੁਤ ਵੱਖਰੀ ਹੈ, ਮੈਨੂੰ ਨਹੀਂ ਲੱਗਦਾ ਕਿ ਜ਼ਿਆਦਾਤਰ ਤਲਾਕ ਦਾ ਕਾਰਨ ਧੋਖਾ ਹੈ। ਬਹੁਤੇ ਵਿਆਹਾਂ ਦੇ ਟੁੱਟਣ ਦਾ ਪਹਿਲਾਂ ਕਾਰਨ ਬੋਰੀਅਤ ਹੈ, ਇੱਕ ਵਿਅਕਤੀ ਨੂੰ ਛੱਡ ਕੇ ਦੂਜੇ ਕੋਲ ਜਾਣਾ।
ਆਪਣੀ ਗੱਲਬਾਤ ਜਾਰੀ ਰੱਖਦੇ ਹੋਏ ਉਨ੍ਹਾਂ ਅੱਗੇ ਕਿਹਾ, 'ਦੂਸਰਾ, ਬਾਲੀਵੁੱਡ ਵਿੱਚ ਲੋਕ ਸੈਕਸ ਦੀਆਂ ਉਮੀਦਾਂ ਆਮ ਲੋਕਾਂ ਨਾਲੋਂ ਜ਼ਿਆਦਾ ਰੱਖਦੇ ਹਨ। ਤੀਜਾ, ਜੋੜੇ ਵਿੱਚੋਂ ਕਿਸੇ ਤੀਜੇ ਵਿਅਕਤੀ ਨੂੰ ਵਧੇਰੇ ਤਰਜੀਹ ਦੇਣਾ ਅਤੇ ਇਹ ਤੀਜਾ ਵਿਅਕਤੀ ਪਰਿਵਾਰ ਦਾ ਕੋਈ ਵਿਅਕਤੀ ਹੈ। ਇਹ ਤੀਜਾ ਵਿਅਕਤੀ ਮਾਂ, ਭਰਾ ਜਾਂ ਪਿਤਾ ਹੋ ਸਕਦਾ ਹੈ। ਜਿਵੇਂ ਕਿ ਦੱਖਣ ਭਾਰਤ ਵਿੱਚ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿਸ ਵਿੱਚ ਲੜਕੇ ਦਾ ਪਿਤਾ ਬਹੁਤ ਅਮੀਰ ਹੈ, ਜਦੋਂ ਕਿ ਪੁੱਤਰ ਆਪਣੀ ਪਤਨੀ ਦੇ ਸਾਹਮਣੇ ਸ਼ੇਰ ਹੈ ਪਰ ਆਪਣੇ ਪਿਤਾ ਦੇ ਸਾਹਮਣੇ ਬਹੁਤ ਕੁਝ ਕਹਿਣ ਤੋਂ ਅਸਮਰੱਥ ਹੈ, ਉਹ ਬਿੱਲੀ ਵਾਂਗ ਰਹਿੰਦਾ ਹੈ। ਇਸ ਲਈ ਲੜਕੀ ਇਸ ਤੋਂ ਖੁਸ਼ ਨਹੀਂ ਹੈ। ਸੋ ਇਹ ਵੀ ਵਿਆਹਾਂ ਦੇ ਵਿਗੜਨ ਦਾ ਇੱਕ ਵੱਡਾ ਕਾਰਨ ਹੈ।'
ਬਾਲੀਵੁੱਡ ਵਿੱਚ ਤਲਾਕ ਦਾ ਸਿਲਸਿਲਾ
ਉਲੇਖਯੋਗ ਹੈ ਕਿ ਏਆਰ ਰਹਿਮਾਨ ਅਤੇ ਸਾਇਰਾ ਬਾਨੂ ਨੇ ਵਿਆਹ ਦੇ 29 ਸਾਲ ਬਾਅਦ ਤਲਾਕ ਦਾ ਐਲਾਨ ਕੀਤਾ। ਪਰ ਇਹ ਪਹਿਲੀ ਵਾਰ ਨਹੀਂ ਹੈ ਕਿ ਇੰਨੇ ਸਾਲਾਂ ਬਾਅਦ ਬਾਲੀਵੁੱਡ ਜਾਂ ਮਨੋਰੰਜਨ ਜਗਤ ਦੇ ਕਿਸੇ ਜੋੜੇ ਨੇ ਅਜਿਹਾ ਫੈਸਲਾ ਲਿਆ ਹੋਵੇ ਸਗੋਂ ਕਈ ਵਾਰ ਅਜਿਹਾ ਹੋ ਚੁੱਕਾ ਹੈ।
ਰਿਤਿਕ ਰੌਸ਼ਨ ਅਤੇ ਸੁਜ਼ੈਨ ਖਾਨ ਨੇ ਵਿਆਹ ਦੇ 13 ਸਾਲ ਬਾਅਦ ਆਪਣੇ ਰਿਸ਼ਤੇ ਨੂੰ ਖਤਮ ਕਰ ਦਿੱਤਾ ਸੀ। ਅਰਬਾਜ਼ ਖਾਨ ਅਤੇ ਮਲਾਇਕਾ ਅਰੋੜਾ ਦਾ ਵਿਆਹ ਦੇ 19 ਸਾਲ ਬਾਅਦ 2017 ਵਿੱਚ ਤਲਾਕ ਹੋ ਗਿਆ ਸੀ। ਹਾਲ ਹੀ 'ਚ ਅਰਬਾਜ਼ ਨੇ ਸ਼ੂਰਾ ਖਾਨ ਨਾਲ ਵਿਆਹ ਕੀਤਾ ਹੈ। ਇਨ੍ਹਾਂ ਤੋਂ ਇਲਾਵਾ ਸੈਫ ਅਲੀ ਖਾਨ-ਅੰਮ੍ਰਿਤਾ ਸਿੰਘ, ਆਮਿਰ ਖਾਨ-ਰੀਨਾ ਦੱਤਾ, ਕਰਿਸ਼ਮਾ ਕਪੂਰ-ਸੰਜੇ ਕਪੂਰ, ਫਰਹਾਨ ਅਖਤਰ-ਅਧੁਨਾ, ਕਰਨ ਸਿੰਘ ਗਰੋਵਰ- ਜੈਨੀਫਰ ਵਿੰਗੇਟ, ਅਨੁਰਾਗ ਕਸ਼ਯਪ-ਕਲਕੀ ਕੋਚਲਿਨ, ਸੋਹੇਲ ਖਾਨ-ਸੀਮਾ ਸਚਦੇਵ ਵਰਗੇ ਕਈ ਸਿਤਾਰੇ ਸ਼ਾਮਿਲ ਹਨ, ਜਿੰਨ੍ਹਾਂ ਨੇ ਆਪਣਾ ਰਿਸ਼ਤਾ ਖਤਮ ਕਰਕੇ ਸਭ ਨੂੰ ਹੈਰਾਨ ਕਰ ਦਿੱਤਾ।
ਇਨ੍ਹਾਂ ਤੋਂ ਇਲਾਵਾ ਇਸ ਸਮੇਂ ਸਭ ਤੋਂ ਗਰਮ ਵਿਸ਼ਾ ਐਸ਼ਵਰਿਆ ਅਤੇ ਅਭਿਸ਼ੇਕ ਬੱਚਨ ਦਾ ਹੈ, ਜਿਨ੍ਹਾਂ ਦੇ ਤਲਾਕ ਦੇ ਕਿਆਸ ਲਗਾਏ ਜਾ ਰਹੇ ਹਨ। ਹਾਲਾਂਕਿ ਦੋਵਾਂ ਪਾਸਿਆਂ ਤੋਂ ਕੋਈ ਅਧਿਕਾਰਤ ਬਿਆਨ ਨਹੀਂ ਆਇਆ ਹੈ।
ਇਹ ਵੀ ਪੜ੍ਹੋ: