ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਅੱਜ ਮੁੜ ਤੋਂ ਜਥੇਦਾਰ ਅਕਾਲ ਤਖਤ ਸਾਹਿਬ ਨੂੰ ਚਿੱਠੀ ਲਿਖ ਕੇ ਅਰਜੋਈ ਕੀਤੀ ਗਈ ਹੈ ਕਿ ਉਹਨਾਂ ਨੂੰ ਨਿਮਾਣੇ ਸਿੱਖ ਵੱਜੋਂ ਪੇਸ਼ ਹੋਣ ਦੀ ਅਨੁਮਤੀ ਦਿੰਦੇ ਹੋਏ ਕਿਹਾ ਹੈ ਕਿ, ਉਹਨਾਂ ਨੂੰ ਤਨਖਾਹੀਆ ਕਰਾਰ ਤਾਂ ਦਿੱਤਾ ਜਾ ਚੁੱਕਿਆ ਹੈ ਤੇ ਜਲਦ ਫ਼ੈਸਲਾ ਸੁਣਾਇਆ ਜਾਵੇ। ਸੁਖਬੀਰ ਨੇ ਜਥੇਦਾਰ ਨੂੰ ਲਿਖੀ ਚਿੱਠੀ ਵਿੱਚ ਕਿਹਾ ਹੈ ਕਿ, ਉਹਨਾਂ ਵੱਲੋਂ ਪ੍ਰਧਾਨਗੀ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ ਅਤੇ ਉਹ ਹੁਣ ਨਿਮਾਣੇ ਸਿੱਖ ਵਾਂਗ ਸ੍ਰੀ ਅਕਾਲ ਤਖਤ ਸਾਹਿਬ ਤੇ ਪੇਸ਼ ਹੋਣਾ ਚਾਹੁੰਦੇ ਹਨ ਅਤੇ ਜਲਦ ਉਨ੍ਹਾਂ ਤੇ ਫ਼ੈਸਲਾ ਕੀਤੀ ਜਾਵੇ।
ਜਲਦ ਕਾਰਵਾਈ ਦੀ ਅਪੀਲ
ਇਸ ਚਿੱਠੀ ਵਿਚ ਸੁਖਬੀਰ ਨੇ ਕਿਹਾ ਜਥੇਦਾਰ ਅਕਾਲ ਤਖਤ ਸਾਹਿਬ ਨੂੰ ਲਿਖੀ ਚਿੱਠੀ ਵਿੱਚ ਲਿਖਿਆ ਹੈ ਕਿ, "ਆਪ ਜੀ ਨੂੰ ਬੇਨਤੀ ਹੈ ਕਿ ਸਿੱਖ ਕੌਮ ਦੇ ਸਰਬ ਅਸਥਾਨ ਸ਼੍ਰੀ ਅਕਾਲ ਤਖਤ ਸਾਹਿਬ ਜੀ ਤੋਂ ਦਾਸ ਨੂੰ ਤਨਖਾਹੀਆ ਕਰਾਰ ਦਿੱਤਾ ਹੋਇਆ। ਜਿਸ ਦਾ ਕਿ ਮੇਰੇ ਮਨ ਤੇ ਬੇਹਦ ਗਹਿਰਾ ਅਸਰ ਹੈ। ਦਾਸ ਵੱਲੋਂ ਹੁਣ ਸ਼੍ਰੋਮਣੀ ਅਕਾਲੀ ਦਲ ਦੀ ਪ੍ਰਧਾਨਗੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਗਿਆ। ਦਾਸ ਨਿਮਰਤਾ ਤੇ ਸਤਿਕਾਰ ਸਹਿਤ ਨਿਮਾਣੇ ਸਿੱਖ ਵਾਂਗ ਸ੍ਰੀ ਅਕਾਲ ਤਖਤ ਸਾਹਿਬ ਤੇ ਪੇਸ਼ ਹੋਣਾ ਚਾਹੁੰਦਾ ਹੈ। ਆਪ ਜੀ ਦਾਸ ਦੀ ਬੇਨਤੀ ਜਰੂਰ ਪ੍ਰਵਾਨ ਕਰੋ ਜੀ।"
ਅਸਤੀਫਾ ਨਹੀਂ ਹੋਇਆ ਮਨਜ਼ੂਰ
ਇੱਥੇ ਦੱਸਣਯੋਗ ਹੈ ਕਿ ਇਹ ਚਿੱਠੀ 18 ਨਵੰਬਰ ਨੂੰ ਲਿਖੀ ਗਈ ਸੀ, ਜੋ ਕਿ ਹੁਣ ਜਨਤਕ ਹੋਈ ਹੈ। ਇਸ ਚਿੱਠੀ ਦੇ ਅੱਜ ਜਨਤਕ ਹੋਣ ਤੋਂ ਬਾਅਦ ਅੱਜ ਇੱਕ ਵਾਰ ਫਿਰ ਤੋਂ ਚਰਚਾ ਛਿੱੜ ਗਈ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦਾ ਅਸਤੀਫਾ ਅਜੇ ਮਨਜ਼ੂਰ ਨਹੀਂ ਕੀਤਾ ਗਿਆ। ਅਜਿਹੇ ਵਿੱਚ ਅਸਤੀਫੇ ਦਾ ਹਵਾਲਾ ਦਿੰਦੇ ਹੋਏ ਨਿਮਾਣੇ ਸਿੱਖ ਵੱਜੋਂ ਪੇਸ਼ ਹੋਣ ਦੀ ਸੁਖਬੀਰ ਬਾਦਲ ਦੀ ਅਰਜੀ ਮਨਜ਼ੂਰ ਹੁੰਦੀ ਹੈ ਕਿ ਨਹੀਂ ਇਸ ਨੂੰ ਲੈਕੇ ਹਰ ਇਕ ਦੀ ਨਜ਼ਰ ਹੁਣ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਬਣੀ ਹੋਈ ਹੈ।
ਧੀ ਦੇ ਵਿਆਹ ਨੂੰ ਲੈਕੇ ਹੋ ਰਹੀ ਚਰਚਾ
ਕਾਬਿਲੇ ਗੌਰ ਹੈ ਕਿ ਚਰਚਾ ਹੋ ਰਹੀ ਹੈ ਕਿ ਸੁਖਬੀਰ ਬਾਦਲ ਦੀ ਵੱਡੀ ਧੀ ਹਰਕੀਰਤ ਕੌਰ ਦਾ ਵਿਆਹ ਪੱਕਾ ਹੋ ਗਿਆ ਹੈ। ਅਗਲੇ ਸਾਲ ਫਰਵਰੀ ਮਹੀਨੇ ਵਿਆਹ ਹੋਣ ਦੀ ਗੱਲ ਵੀ ਸਾਹਮਣੇ ਆਈ ਹੈ ਅਜਿਹੇ ਵਿੱਚ ਸੁਖਬੀਰ ਬਾਦਲ ਆਪਣੀ ਜ਼ਿੰਮੇਵਾਰੀ ਨੂੰ ਲੈਕੇ ਚਿੰਤਤ ਹਨ। ਜਿਥੇ ਬਾਦਲ ਪਰਿਵਾਰ ਤਿਆਰੀਆਂ ਦੇ ਵਿੱਚ ਲੱਗਿਆ ਹੋਇਆ ਹੈ। ਉਥੇ ਹੀ ਸੁਖਬੀਰ ਬਾਦਲ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਹੁਕਮ ਹੋਏ ਹਨ ਕਿ ਉਹ ਕਿਸੇ ਵੀ ਤਰ੍ਹਾਂ ਦੇ ਸਮਾਗਮ ਵਿੱਚ ਹਿਸਾ ਨਹੀਂ ਲੈ ਸਕਦੇ।
ਸ੍ਰੀ ਪਟਨਾ ਸਾਹਿਬ ਦੇ ਜਥੇਦਾਰ ਵੱਲੋਂ ਸੁਖਬੀਰ ਬਾਦਲ ਦਾ ਸਮਰਥਨ, ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ 'ਤੇ ਚੁੱਕੇ ਸਵਾਲ
ਸੁਖਬੀਰ ਸਿੰਘ ਬਾਦਲ ਦੇ ਅਸਤੀਫੇ 'ਤੇ ਚਰਚਾ ਅੱਜ, ਅਕਾਲੀ ਦਲ ਦੀ ਵਰਕਿੰਗ ਕਮੇਟੀ ਦੀ ਬੈਠਕ 'ਤੇ ਬਣੀਆਂ ਨਜ਼ਰਾਂ
ਸੁਖਬੀਰ ਬਾਦਲ ਨੇ ਛੱਡੀ ਅਕਾਲੀ ਦਲ ਦੀ ਪ੍ਰਧਾਨਗੀ, ਵਰਕਿੰਗ ਪਾਰਟੀ ਨੂੰ ਸੌਂਪਿਆ ਅਸਤੀਫਾ
ਇਹ ਸੀ ਪੂਰਾ ਮਾਮਲਾ
ਜ਼ਿਕਰਯੋਗ ਹੈ ਕਿ ਅਕਾਲੀ ਦਲ ਦੇ ਇੱਕ ਧੜੇ ਵੱਲੋਂ 2007 ਤੋਂ 2017 ਤੱਕ ਦੀ ਅਕਾਲੀ ਸਰਕਾਰ ਵੱਲੋਂ ਹੋਈਆਂ ਗਲਤੀਆਂ ਦੀ ਸ਼ਿਕਾਇਤ ਤੋਂ ਬਾਅਦ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਕਾਰਵਾਈ ਕਰਦਿਆਂ ਸੁਖਬੀਰ ਸਿੰਘ ਬਾਦਲ ਨੂੰ ਤਨਖਾਹੀਆ ਕਰਾਰ ਦਿੱਤਾ ਗਿਆ ਸੀ ਪਰ ਅਜੇ ਤੱਕ ਕੋਈ ਵੀ ਧਾਰਮਿਕ ਸਜ਼ਾ ਨਹੀਂ ਸੁਣਾਈ ਗਈ। ਇਸ ਤੋਂ ਬਾਅਦ ਉਹਨਾਂ ਨੇ 16 ਨਵੰਬਰ ਨੂੰ ਸ਼੍ਰੋਮਣੀ ਅਕਾਲੀ ਦਲ ਦੀ ਪ੍ਰਧਾਨਗੀ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ। ਜਿਸ ਤੋਂ ਬਾਅਦ ਸਿਆਸੀ ਭੂਚਾਲ ਆ ਗਿਆ ਹੈ ਅਤੇ ਹੁਣ ਅੰਤਰਿਮ ਕਮੇਟੀ ਨੇ ਵੀ ਸੁਖਬੀਰ ਬਾਦਲ ਦਾ ਸਮਰਥਨ ਕਰਦੇ ਹੋਏ ਸਾਫ ਕਰ ਦਿੱਤਾ ਹੈ ਕਿ ਉਹ ਆਪਣਾ ਅਸਤੀਫਾ ਵਾਪਸ ਲੈਣ ਅਤੇ ਪ੍ਰਧਾਨਗੀ ਅਹੁਦੇ 'ਤੇ ਸੁਖਬੀਰ ਬਾਦਲ ਹੀ ਰਹਿਣਗੇ। ਜਦੋਂ ਕਿ ਸੁਖਬੀਰ ਬਾਦਲ ਦੇ ਹੱਕ ਵਿੱਚ ਬੀਤੇ ਦਿਨੀਂ ਕੁਝ ਸੀਨੀਅਰ ਆਗੂਆਂ ਵੱਲੋਂ ਅਸਤੀਫਾ ਵੀ ਦਿੱਤਾ ਗਿਆ, ਜਿਸ ਵਿੱਚ ਮੋਹਾਲੀ ਤੋਂ ਸਾਬਕਾ ਐਮਐਲਏ ਅਤੇ ਸਾਬਕਾ ਕੈਬਿਨਟ ਮੰਤਰੀ ਰਹੇ ਐਨਕੇ ਸ਼ਰਮਾ ਵੀ ਸ਼ਾਮਿਲ ਹਨ।