ਲੁਧਿਆਣਾ : ਉਧਰ ਸੋਨੂੰ ਸੂਦ ਨੇ ਵੀ ਪਰਿਵਾਰ ਨਾਲ ਵੀਡੀਓ ਕਾਨਫ਼ਰੰਸ ਤੇ ਗੱਲਬਾਤ ਕੀਤੀ ਅਤੇ ਉਨ੍ਹਾਂ ਨੂੰ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ। ਉੱਧਰ ਰਣਜੋਧ ਅਤੇ ਉਸਦੀ ਮਾਂ ਨੇ ਸਾਰੀ ਲੁਧਿਆਣਾ ਦੇ ਮੀਡੀਆ ਦਾ ਧੰਨਵਾਦ ਕੀਤਾ ਹੈ ਕਿਉਂਕਿ ਉਨ੍ਹਾਂ ਵੱਲੋਂ ਉਨ੍ਹਾਂ ਦੀ ਖ਼ਬਰ ਨਸ਼ਰ ਕੀਤੀ ਗਈ ਨਾਲ ਹੀ ਉਨ੍ਹਾਂ ਨੇ ਵਿਸ਼ੇਸ਼ ਤੌਰ 'ਤੇ ਸੋਨੂੰ ਸੂਦ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਉਨ੍ਹਾਂ ਦੀ ਮਦਦ ਕੀਤੀ ਅਤੇ ਨਾਲ ਉਸ ਠੇਕੇ ਵਾਲੇ ਦਾ ਵੀ ਧੰਨਵਾਦ ਕੀਤਾ ਹੈ ਜਿਸ ਨੇ ਬੱਚੇ ਨੂੰ ਰੇਹੜੀ ਲਗਵਾ ਕੇ ਦਿੱਤੀ ਸੀ।
ਇਹ ਵੀ ਪੜ੍ਹੋ:ਹੁਣ ਇਸ ਬੱਚੇ ਦੇ ਪਰਿਵਾਰ ਲਈ ਸੋਨੂੰ ਸੂਦ ਬਣੇ ਮਸੀਹਾ
ਆਪਣੇ ਜਨਮਦਿਨ ਮੌਕੇ ਸੋਨੂੰ ਸੂਦ ਨੇ ਰਣਜੋਧ ਅਤੇ ਉਸਦੀ ਦੋਵੇਂ ਭੈਣਾਂ ਦਾ ਮੁੜ ਤੋਂ ਡੀ.ਸੀ.ਐਮ ਸਕੂਲ 'ਚ ਦਾਖਲਾ ਕਰਵਾਇਆ ਤੇ ਉਸ ਦੀ ਮਾਂ ਦੀ ਨੌਕਰੀ ਵੀ ਲਵਾਈ ਹੈ ਅਤੇ ਨਾਲ ਹੀ ਬੱਚਿਆਂ ਦਾ ਪੜ੍ਹਾਈ ਦਾ ਖਰਚਾ ਚੁੱਕਣ ਦੀ ਵੀ ਗੱਲ ਆਖੀ ਹੈ