ਲੁਧਿਆਣਾ: ਮੁੱਲਾਂਪੁਰ ਦਾਖਾ 'ਚ ਮਨਪ੍ਰੀਤ ਇਆਲੀ ਦੀ ਜਿੱਤ ਤੋਂ ਬਾਅਦ ਬਿਕਰਮ ਮਜੀਠੀਆ ਨੇ ਹਲਕਾ ਵਾਸੀਆਂ ਅਤੇ ਅਕਾਲੀ ਵਰਕਰਾਂ ਦਾ ਵਿਸ਼ੇਸ਼ ਧੰਨਵਾਦ ਕਰਨ। ਉੱਥੇ ਹੀ ਦੂਜੇ ਪਾਸੇ ਸੰਦੀਪ ਸੰਧੂ ਦੀ ਥਾਂ ਕਾਊਂਟਿੰਗ ਸੈਂਟਰ 'ਚ ਬੈਠੇ ਕਾਂਗਰਸ ਦੇ ਦਾਖਾ ਤੋਂ ਸੀਨੀਅਰ ਆਗੂ ਮੇਜਰ ਸਿੰਘ ਭੈਣੀ ਮੀਡੀਆ ਦੇ ਸਵਾਲਾਂ ਤੋਂ ਬੱਚਦੇ ਵਿਖਾਈ ਦਿੱਤੇ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜਿੱਥੇ ਬਿਕਰਮ ਮਜੀਠੀਆ ਨੇ ਸਾਰੇ ਵਰਕਰਾਂ ਦਾ ਧੰਨਵਾਦ ਕੀਤਾ ਉਥੇ ਹੀ ਇਸ ਨੂੰ ਕੈਪਟਨ ਅਮਰਿੰਦਰ ਸਿੰਘ ਦੀ ਹਾਰ ਦੱਸਿਆ। ਉਨ੍ਹਾਂ ਕਿਹਾ ਕਿ ਕੈਪਟਨ ਨੇ ਆਪਣੇ ਕੈਪਟਨ ਨੂੰ ਜਿਤਾਉਣ ਲਈ ਪੂਰਾ ਜ਼ੋਰ ਲਾਇਆ ਸੀ ਪਰ ਦਾਖਾ ਵਾਸੀਆਂ ਨੇ ਉਸ ਨੂੰ ਪੂਰੀ ਤਰ੍ਹਾਂ ਨਕਾਰ ਦਿੱਤਾ। ਮਜੀਠੀਆ ਨੇ ਕਿਹਾ ਕਿ ਇਹ 21 ਸਾਲ ਬਾਅਦ ਹੋਇਆ ਹੈ ਜਦੋਂ ਕਿਸੇ ਸੱਤਾ ਧਿਰ ਨੇ ਜ਼ਿਮਨੀ ਚੋਣ ਸੀਟ ਹਾਰੀ ਹੋਵੇ।
ਦੂਜੇ ਪਾਸੇ ਕਾਂਗਰਸ ਦੇ ਦਾਖਾ ਤੋਂ ਸੀਨੀਅਰ ਆਗੂ ਮੇਜਰ ਸਿੰਘ ਭੈਣੀ ਕੈਪਟਨ ਸੰਦੀਪ ਸੰਧੂ ਦੀ ਹਾਰ ਤੋਂ ਬਾਦ ਮੀਡੀਆ ਦੇ ਸਵਾਲਾਂ ਤੋਂ ਭਜਦੇ ਨਜ਼ਰ ਆਏ। ਉਨ੍ਹਾਂ ਕਿਹਾ ਕਿ ਇਹ ਲੋਕਾਂ ਦਾ ਫੈਸਲਾ ਸੀ, ਜੋ ਲੋਕਾਂ ਨੇ ਕੀਤਾ ਉਹ ਕਾਂਗਰਸ ਨੂੰ ਪ੍ਰਵਾਨ ਹੈ। ਉਨ੍ਹਾਂ ਕਿਹਾ ਕਿ ਇਸ ਫ਼ੈਸਲੇ ਨੂੰ ਉਹ ਲੋਕਾਂ ਦਾ ਫਤਵਾ ਸਮਝਕੇ ਮੰਜੂਰ ਕਰਦੇ ਹਨ।