ਲੁਧਿਆਣਾ: ਦੂਨੀਆ ਭਰ 'ਚ ਫੈਲੇ ਕੋਰੋਨਾ ਵਾਇਰਸ ਕਾਰਨ ਜਿੱਥੇ ਪੂਰੀ ਦੁਨੀਆ 'ਚ ਸਖ਼ਤ ਕਦਮ ਚੁੱਕਦਿਆਂ ਹਦਾਇਤਾਂ ਜਾਰੀ ਕੀਤੀਆਂ ਜਾ ਰਹੀਆਂ ਹਨ ਉੱਥੇ ਹੀ ਲੁਧਿਆਣਾ ਦੇ ਬਾਬਾ ਦੀਪ ਸਿੰਘ ਗੁਰਦੁਆਰੇ 'ਚ ਵੀ ਸੰਗਤਾਂ ਦੀਆਂ ਸੁਰੱਖਿਆ ਨੂੰ ਵੇਖਦਿਆਂ ਕਈ ਕਦਮ ਚੁੱਕੇ ਗਏ ਹਨ।
ਬਾਬਾ ਦੀਪ ਸਿੰਘ ਗੁਰਦੁਆਰਾ ਕਮੇਟੀ ਦੇ ਮੈਂਬਰ ਅਮਰਜੀਤ ਸਿੰਘ ਟਿੱਕਾ ਨੇ ਗੱਲਬਾਤ ਦੌਰਾਨ ਦੱਸਿਆ ਕਿ ਸੰਗਤਾਂ ਨੂੰ ਕਈ ਹਦਾਇਤਾਂ ਜਾਰੀ ਕਰਦਿਆਂ ਬਾਹਰੋਂ ਲੰਗਰ ਲਿਆਉਣ ਤੇ ਰੋਕ ਲਾ ਦਿੱਤੀ ਗਈ ਹੈ। ਜਾਣਕਾਰੀ ਦਿੰਦਿਆਂ ਅਮਰਜੀਤ ਸਿੰਘ ਨੇ ਦੱਸਿਆ ਕਿ ਸਫ਼ਾਈ ਦਾ ਧਿਆਨ ਰੱਖਦਿਆਂ ਸੰਗਤਾਂ ਦੇ ਸੈਨੀਟਾਇਜ਼ਰ ਨਾਲ ਹੱਥ ਸਾਫ਼ ਕਰਵਾਏ ਜਾ ਰਹੇ ਹਨ ਅਤੇ ਸੰਗਤਾਂ ਨੂੰ ਕਤਾਰ ਬਣਾ ਮੱਥਾ ਟੇਕਣ ਅਤੇ ਇੱਕਠ ਕਰਨ ਦੀ ਮਨਾਹੀ ਕੀਤੀ ਗਈ ਹੈ।
ਦੱਸਣਯੋਗ ਹੈ ਕਿ ਗੁਰਦੁਆਰੇ ਅੰਦਰ ਬਿਮਾਰ ਅਤੇ ਖੰਘ ਵਾਲੇ ਵਿਅਕਤੀ ਨੂੰ ਦਰਸ਼ਨ ਕਰਨ ਤੇ ਰੋਕ ਲਗਾ ਦਿੱਤੀ ਗਈ ਹੈ। ਲੋਕਾਂ ਨੂੰ ਹਦਾਇਤਾਂ ਸੰਬੰਧੀ ਜਾਣੂ ਕਰਵਾਉਣ ਲਈ ਗੁਰਦੁਆਰੇ ਦੇ ਮੁੱਖ ਗੇਟ 'ਤੇ ਹੀ ਪੋਸਟਰ ਲਗਾਏ ਗਏ ਹਨ।
ਦੱਸਣਯੋਗ ਹੈ ਕਿ ਕੋਵਿਡ 19 ਨਾਲ ਪੀੜਤ ਲੋਕਾਂ ਦੀ ਗਿਣਤੀ 'ਚ ਦਿਨੋਂ ਦਿਨ ਵਾਧਾ ਹੁੰਦਾ ਜਾ ਰਿਹਾ ਹੈ ਜਿਸ ਕਾਰਨ ਸਮੂਹ ਲੋਕਾਂ ਲਈ ਹਦਾਇਤਾਂ ਦਾ ਪਾਲਣਾ ਕਰਨਾ ਲਾਜ਼ਮੀ ਹੋ ਜਾਂਦਾ ਹੈ।