ਲੁਧਿਆਣਾ: ਐੱਸਟੀਐੱਫ ਲੁਧਿਆਣਾ (STF Ludhiana) ਰੇਂਜ ਨੇ ਗੁਪਤ ਸੂਚਨਾ ਦੇ ਆਧਾਰ ‘ਤੇ ਕੀਤੀ ਗਈ ਨਾਕੇਬੰਦੀ ਦੌਰਾਨ ਇੱਕ ਕਾਰ ਸਵਾਰ ਵਿਅਕਤੀ ਨੂੰ ਕਾਬੂ ਕਰਕੇ ਉਸ ਦੇ ਕਬਜ਼ੇ ‘ਚੋਂ 1 ਕਿੱਲੋ 50 ਗ੍ਰਾਮ ਹੈਰੋਇਨ ਅਤੇ 500 ਗ੍ਰਾਮ ਅਫੀਮ ਬਰਾਮਦ (Opium seized) ਕੀਤੀ ਹੈ। ਕਾਬੂ ਕੀਤੇ ਗਏ ਦੋਸ਼ੀ ਤੋਂ ਪੁੱਛਗਿੱਛ ਦੇ ਅਧਾਰ ‘ਤੇ 2 ਹੋਰ ਮੁਲਜ਼ਮਾਂ ਨੂੰ ਕਾਬੂ ਕਰਕੇ ਉਨ੍ਹਾਂ ਕੋਲੋਂ ਵੀ ਭਾਰੀ ਮਾਤਰਾ ਵਿੱਚ ਨਸ਼ਾ ਬਰਾਮਦ (Large quantities of drugs recovered) ਕੀਤਾ ਹੈ।
ਇਹ ਵੀ ਪੜੋ: ਦਿਨ-ਦਿਹਾੜੇ ਗੋਲੀਆਂ ਮਾਰ ਕੇ ਕਤਲ ਕਰਨ ਦੇ ਮਾਮਲੇ ‘ਚ ਪੁਲਿਸ ਦਾ ਵੱਡਾ ਐਕਸ਼ਨ
ਯਾਨੀ ਕਿ ਇਸ ਮਾਮਲੇ ਵਿੱਚ 3 ਮੁਲਜ਼ਮਾਂ ਨੂੰ ਕਾਬੂ ਕਰਕੇ ਉਨ੍ਹਾਂ ਕੋਲੋਂ 2 ਕਿੱਲੋ 550 ਗ੍ਰਾਮ ਹੈਰੋਇਨ, 5 ਕਿਲੋ ਅਫੀਮ, 66500 ਰੁਪਏ ਦੀ ਡਰੱਗ ਮਨੀ ਤੇ ਇੱਕ ਕਾਰ ਬਰਾਮਦ ਹੋਏ ਹਨ। ਬਰਾਮਦ ਕੀਤੇ ਗਏ ਨਸ਼ੇ ਦੀ ਖੇਪ ਦੀ ਕੀਮਤ ਅੰਤਰਰਾਸ਼ਟਰੀ ਬਾਜ਼ਾਰ ਵਿਚ ਕਰੀਬ 13 ਕਰੋੜ ਰੁਪਏ ਦੱਸੀ ਜਾ ਰਹੀ ਹੈ।
ਇਸ ਸਬੰਧੀ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਗੁਪਤ ਸੂਚਨਾ ਦੇ ਅਧਾਰ ‘ਤੇ ਮਿਲੀ ਜਾਣਕਾਰੀ ਤੇ ਕਾਰਵਾਈ ਕਰਦੇ ਹੋਏ ਸ਼ਿਵ ਚੌਕ ਜੀਟੀ ਰੋਡ ਮੋਤੀ ਨਗਰ ਨਜ਼ਦੀਕ ਪੈਦਲ ਜਾ ਰਹੇ ਵਿਅਕਤੀ ਨੂੰ ਰੋਕ ਕੇ ਜਦੋਂ ਉਸਦੀ ਤਲਾਸ਼ੀ ਲਈ ਤਾਂ ਉਸਦੇ ਕਬਜ਼ੇ ਚੋਂ 1ਕਿਲੋ 50 ਗ੍ਰਾਮ ਹੈਰੋਇਨ ਅਤੇ 500 ਗ੍ਰਾਮ ਅਫੀਮ ਬਰਾਮਦ (Opium seized) ਹੋਈ। ਉਸ ਵਿਅਕਤੀ ਤੋਂ ਪੁੱਛਗਿੱਛ ਦੇ ਬਿਨਾਂ ਅਤੇ ਹੋਰ 2 ਵਿਅਕਤੀਆਂ ਨੂੰ ਕਾਬੂ ਕਰਕੇ ਉਨ੍ਹਾਂ ਕੋਲੋਂ ਵੇ ਭਾਰੀ ਮਾਤਰਾ ਵਿਚ ਨਸ਼ਾ ਬਰਾਮਦ ਕੀਤਾ।
ਉਨ੍ਹਾਂ ਨੇ ਕਿਹਾ ਕਿ ਇਸ ਮਾਮਲੇ ਵਿੱਚ ਕੁੱਲ 3 ਵਿਅਕਤੀਆਂ ਨੂੰ ਕਾਬੂ ਦਿੱਤਾ ਹੈ ਅਤੇ ਕੁੱਲ ਬਰਾਮਦਗੀ 2 ਕਿੱਲੋ 550 ਗ੍ਰਾਮ, 5 ਕਿੱਲੋ ਅਫ਼ੀਮ, 66500 ਰੁਪਏ ਦੀ ਡਰੱਗ ਮਨੀ ਅਤੇ ਇਕ ਕਾਰ ਬਰਾਮਦ ਹੋਏ ਹਨ। ਉਨ੍ਹਾਂ ਨੇ ਕਿਹਾ ਕਿ ਦੋਸ਼ੀ ਉੱਤਰ ਪ੍ਰਦੇਸ਼ ਤੋਂ ਇਹ ਨਸ਼ੇ ਥੋਕ ਦੇ ਭਾਅ ਤੇ ਲੈ ਕੇ ਲੁਧਿਆਣਾ ਅਤੇ ਪੰਜਾਬ ਦੇ ਵੱਖ-ਵੱਖ ਹਿੱਸਿਆਂ ਵਿੱਚ ਪ੍ਰਚੂਨ ਦੇ ਰੂਪ ਵਿੱਚ ਵੇਚਦੇ ਸਨ। ਫੜੇ ਗਏ ਮੁਲਜ਼ਮਾਂ ਵਿੱਚੋਂ ਕਈ ‘ਤੇ ਪਹਿਲਾਂ ਵੀ ਕਈ ਅਪਰਾਧਕ ਮਾਮਲੇ ਦਰਜ ਹਨ। ਜਿਨ੍ਹਾਂ ਤੋਂ ਅੱਗੇ ਦੀ ਪੁੱਛਗਿੱਛ ਜਾਰੀ ਹੈ।
ਇਹ ਵੀ ਪੜੋ: ਕੈਨੇਡਾ ਰਹਿੰਦੇ ਐਨਆਰਆਈ ਨਾਲ ਬੈਂਕ ਮੈਨੇਜਰ ਨੇ ਮਾਰੀ ਠੱਗੀ