ETV Bharat / state

ACP ਦੇ ਡਰਾਈਵਰ 'ਤੇ 2 ਸਾਲ ਦੇ ਬੱਚੇ ਨੂੰ ਕੁਚਲਣ ਦੇ ਲੱਗੇ ਇਲਜ਼ਾਮ, ਲੁਧਿਆਣਾ ਦੇ ਏਸੀਪੀ ਨੇ ਦਿੱਤੀ ਸਫਾਈ - ਲੁਧਿਆਣਾ ਵਿਕਾਸ ਨਗਰ ਵਿੱਚ ਬੱਚੇ ਦੀ ਮੌਤ

ਲੁਧਿਆਣਾ ਦੇ ਪੱਖੋਵਾਲ ਰੋਡ ਸਥਿਤ ਵਿਕਾਸ ਨਗਰ ਵਿੱਚ ਇੱਕ ACP ਦੇ ਡਰਾਈਵਰ 'ਤੇ 2 ਸਾਲ ਦੀ ਬੱਚੇ ਨੂੰ ਕੁਚਲਣ ਦੇ ਇਲਜ਼ਾਮ ਲੱਗੇ ਹਨ। ਫਿਲਹਾਲ ਇਸ ਮਾਮਲੇ ਵਿੱਚ ਪੁਲਿਸ ਨੇ ਚੁੱਪੀ ਧਾਰੀ ਹੋਈ ਹੈ ਤੇ ਪੀੜਤ ਪਰਿਵਾਰ ਨੇ ਕਿਹਾ ਕਿ ਇਸ ਮਾਮਲੇ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪਰਿਵਾਰ ਨੇ ਇਨਸਾਫ ਦੀ ਮੰਗ ਕੀਤੀ ਹੈ। ਇਸੇ ਤਹਿਤ ਲੁਧਿਆਣਾ ਦੇ ਏਸੀਪੀ ਸੰਦੀਪ ਵਢੇਰਾ ਨਾ ਇਸ ਦੀ ਸਫਾਈ ਦਿੱਤੀ ਹੈ। ਪੜ੍ਹੋ ਪੂਰੀ ਖਬਰ...

ACP driver accused of crushing a 2 year old child

author img

By

Published : Apr 15, 2023, 12:59 PM IST

Updated : Apr 15, 2023, 3:45 PM IST

ACP ਦੇ ਡਰਾਈਵਰ 'ਤੇ 2 ਸਾਲ ਦੇ ਬੱਚੇ ਨੂੰ ਕੁਚਲਣ ਦੇ ਲੱਗੇ ਇਲਜ਼ਾਮ, ਪੁਲਿਸ ਨੇ ਧਾਰੀ ਚੁੱਪੀ

ਲੁਧਿਆਣਾ: ਲੁਧਿਆਣਾ ਦੇ ਪੱਖੋਵਾਲ ਰੋਡ ਸਥਿਤ ਵਿਕਾਸ ਨਗਰ 'ਚ ACP ਦੇ ਡਰਾਈਵਰ ਵੱਲੋਂ ਗੱਡੀ ਨੂੰ ਪਿੱਛੇ ਕਰਦੇ ਹੋਏ 2 ਸਾਲ ਦੇ ਬੱਚੇ ਨੂੰ ਕੁਚਲਣ ਦੇ ਇਲਜ਼ਾਮ ਲੱਗੇ ਹਨ। ਮ੍ਰਿਤਕ ਬੱਚੇ ਦੇ ਪਰਿਵਾਰ ਵਾਲਿਆਂ ਨੇ ਇਲਜ਼ਾਮ ਲਗਾਇਆ ਕਿ ਜਦੋਂ ਉਸ ਨੇ ਬੱਚੇ ਨੂੰ ਕੁਚਲਿਆ ਤਾਂ ਉਨ੍ਹਾਂ ਨੇ ਦੱਸਿਆ ਤੱਕ ਨਹੀਂ, ਉਹ ਬੱਚੇ ਨੂੰ ਲੈ ਕੇ ਖੁਦ ਹੀ ਹਸਪਤਾਲ ਚਲਾ ਗਿਆ, ਜਿੱਥੇ ਬੱਚੇ ਦੀ ਮੌਤ ਹੋ ਗਈ। ਪਰਿਵਾਰ ਦਾ ਇਲਜ਼ਾਮ ਹੈ ਕਿ ਪਹਿਲਾਂ ਵੀ ਪੁਲਿਸ ਅਧਿਕਾਰੀ ਦਾ ਡਰਾਈਵਰ ਇਲਾਕੇ ਵਿੱਚ ਤੇਜ਼ ਗੱਡੀ ਚਲਾ ਰਿਹਾ ਸੀ।

ACP driver has been accused of crushing a 2 year old child in Vikas Nagar Ludhiana

ਲੁਧਿਆਣਾ ਦੇ ਏ. ਸੀ. ਪੀ ਸੰਦੀਪ ਵਢੇਰਾ ਨੇ ਆਪਣੀ ਸਫਾਈ: ਇਸੇ ਤਹਿਤ ਲੁਧਿਆਣਾ ਦੇ ਏ. ਸੀ. ਪੀ ਸੰਦੀਪ ਵਢੇਰਾ ਨੇ ਆਪਣੀ ਸਫਾਈ ਦਿੱਤੀ ਹੈ, ਉਨ੍ਹਾ ਕਿਹਾ ਕਿ ਜਿਸ ਕਾਰ ਦੇ ਹੇਠਾਂ ਆ ਕੇ ਬੱਚੇ ਦੀ ਮੌਤ ਹੋਈ ਹੈ, ਉਹ ਨਾ ਤਾਂ ਮੇਰੀ ਅਧਿਕਾਰਕ ਕਾਰ ਹੈ ਅਤੇ ਨੇ ਹੀ ਮੇਰਾ ਅਧਿਕਾਰਕ ਡਰਾਈਵਰ ਹੈ। ਏਸੀਪੀ ਨੇ ਕਿਹਾ ਕਿ ਉਹ ਮੇਰੀ ਪਤਨੀ ਦਾ ਡਰਾਈਵਰ ਹੈ। ਉਨ੍ਹਾਂ ਕਿਹਾ ਹੈ ਕਿ ਇਨਸਾਨੀਅਤ ਦੇ ਤੌਰ ਤੇ ਜਦੋਂ ਉਸ ਨੇ ਮੈਨੂੰ ਫੋਨ ਕੀਤਾ ਤਾਂ ਮੈਂ ਉਸ ਨੂੰ ਇਹ ਜ਼ਰੂਰ ਕਿਹਾ ਸੀ ਕਿ ਉਸ ਬੱਚੇ ਨੂੰ ਉਹ ਤੁਰੰਤ ਹਸਪਤਾਲ ਵਿਚ ਲੈ ਕੇ ਜਾਵੇ। ਇਸ ਤੋਂ ਅੱਗੇ ਉਨ੍ਹਾਂ ਕਿਹਾ ਕਿ ਫਿਰ ਵੀ ਅਸੀਂ ਇਸ ਪੂਰੀ ਘਟਨਾ ਦੀ ਨਿੰਦਾ ਕਰਦੇ ਹਾਂ। ਉਨ੍ਹਾ ਕਿ ਇਹ ਮੰਦਭਾਗੀ ਗੱਲ ਹੈ ਅਸੀਂ ਉਸ ਸਮੇਂ ਹੀ ਡਰਾਈਵਰ ਨੂੰ ਪੁਲਿਸ ਦੀ ਹਿਰਾਸਤ ਦੇ ਵਿੱਚ ਦੇ ਦਿੱਤਾ ਸੀ।

ਹਾਲਾਂਕਿ ਜਦੋਂ ਪੀੜਤ ਪਰਿਵਾਰ ਵੱਲੋਂ ਲਗਾਏ ਜਾਂਦੇ ਇਲਜ਼ਾਮ ਸਬੰਧੀ ਉਨ੍ਹਾ ਨੂੰ ਸਵਾਲ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਉਸ ਇਲਾਕੇ ਚ ਕੁੱਝ ਗੈਰ ਕਨੂੰਨੀ ਝੁੱਗੀਆਂ ਵੀ ਹਨ ਅਤੇ ਉਨ੍ਹਾ ਤੋਂ ਜਿਹੜੇ ਲੋਕ ਕਿਰਾਏ ਲੈਂਦੇ ਨੇ ਉਨ੍ਹਾ ਵੱਲੋਂ ਉਨ੍ਹਾਂ ਦਾ ਅਕਸ ਖਰਾਬ ਕਰਨ ਲਈ ਇਹ ਇਲਜ਼ਾਮ ਲਗਾਏ ਹਨ।

174 ਦੀ ਕਾਰਵਾਈ ਦਾ ਦਬਾਉਣ ਦੀ ਕੋਸ਼ਿਸ਼: ਮ੍ਰਿਤਕ ਬੱਚੇ ਦੇ ਪਰਿਵਾਰ ਵਾਲਿਆਂ ਨੇ ਕਿਹਾ ਕਿ ਡਰਾਇਵਰ ਨੇ ਬੱਚੇ ਨੂੰ ਜਦ ਗੱਡੀ ਨਾਲ ਕੁਚਲਿਆ ਤਾਂ ਉਸ ਨੇ ਸਾਨੂੰ ਦੱਸਿਆ ਤੱਕ ਨਹੀਂ, ਉਪਰੋਂ ਕਿਹਾ ਗਿਆ ਕਿ ਕੋਈ ਬਿੱਲੀ ਮਰ ਗਈ ਹੈ। ਫਿਲਹਾਲ ਪਰਿਵਾਰ ਨੇ ਇਨਸਾਫ਼ ਦੀ ਮੰਗ ਕੀਤੀ ਹੈ। ਮ੍ਰਿਤਕ ਬੱਚੇ ਦੀ ਪਹਿਚਾਣ ਅਨੁਰਾਜ ਵਜੋਂ ਹੋਈ ਹੈ, ਜੋ ਗਲੀ 'ਚ ਖੇਡ ਰਿਹਾ ਸੀ। ਦੂਜੇ ਪਾਸੇ ਪੁਲਿਸ ਵੱਲੋਂ ਪਰਿਵਾਰ 'ਤੇ ਦਬਾਅ ਪਾ ਕੇ ਮਾਮਲੇ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅਤੇ 174 ਦੀ ਕਾਰਵਾਈ ਕੀਤੀ ਜਾ ਰਹੀ ਹੈ।

ACP ਦੀ ਗੱਡੀ ਬਦਲੀ: ਇਸ ਸਬੰਧ 'ਚ ਜਦੋਂ ਪੁਲਿਸ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਇਸ ਸਬੰਧੀ ਥਾਣੇ ਦੀ ਇੰਚਾਰਜ ਮਧੂਬਾਲਾ ਨੇ ਕਿਹਾ ਕਿ ਉਹ ਸੀਨੀਅਰ ਅਧਿਕਾਰੀਆਂ ਦੀ ਇਜਾਜ਼ਤ ਤੋਂ ਬਿਨਾਂ ਕੁਝ ਨਹੀਂ ਬੋਲਣਗੇ। ਇੰਨਾ ਹੀ ਨਹੀਂ ਪਰਿਵਾਰ ਨੇ ਇਹ ਵੀ ਇਲਜ਼ਾਮ ਲਾਇਆ ਹੈ ਕਿ ਜਿਸ ਗੱਡੀ ਵਿੱਚ ਇਹ ਹਾਦਸਾ ਹੋਇਆ, ਉਹ ਫਾਰਚੂਨਰ ਗੱਡੀ ਹੈ, ਜੋ ACP ਦੀ ਦੱਸੀ ਜਾ ਰਹੀ ਹੈ। ਜਦਕਿ ਪੁਲਿਸ ਵਾਲਿਆਂ ਨੇ ਥਾਣੇ ਵਿੱਚ ਕਿਸੇ ਹੋਰ ਗੱਡੀ ਨੂੰ ਖੜਾ ਕਰ ਦਿੱਤਾ।

ਡਰਾਈਵਰ ਨੇ ਝੂਠ ਬੋਲਿਆ: ਦੱਸ ਦਈਏ ਕਿ ਪਰਿਵਾਰ ਪ੍ਰਵਾਸੀ ਹੈ, ਮ੍ਰਿਤਕ ਦੇ ਪਰਿਵਾਰ ਨੇ ਦੱਸਿਆ ਕਿ ਬੱਚਾ ਗਲੀ ਵਿੱਚ ਖੇਡ ਰਿਹਾ ਸੀ ਅਤੇ ਸਾਰੀ ਘਟਨਾ ਕਿਸੇ ਨਾ ਕਿਸੇ ਸੀ.ਸੀ.ਟੀ.ਵੀ ਕੈਮਰੇ ਵਿੱਚ ਕੈਦ ਹੋ ਗਈ ਹੋਵੇਗੀ, ਪਰ ਪੁਲਿਸ ਦੇ ਦਬਾਅ ਕਾਰਨ ਕੋਈ ਕੁਝ ਵੀ ਨਹੀਂ ਬੋਲ ਰਿਹਾ। ਮ੍ਰਿਤਕ ਦੇ ਪਰਿਵਾਰ ਵਾਲਿਆਂ ਨੇ ਇਹ ਵੀ ਦੱਸਿਆ ਕਿ ਇਸ ਸਾਰੀ ਘਟਨਾ ਤੋਂ ਬਾਅਦ ਡਰਾਈਵਰ ਪਾਣੀ ਦੀ ਪਾਈਪ ਲਗਾ ਕੇ ਖੂਨ ਸਾਫ ਕਰ ਰਿਹਾ ਸੀ ਤੇ ਪੁੱਛਣ 'ਤੇ ਉਹ ਝੂਠ ਬੋਲਦਾ ਰਿਹਾ ਅਤੇ ਕਿਹਾ ਕਿ ਬੱਚੇ ਦੀ ਮੌਤ ਹਸਪਤਾਲ ਵਿੱਚ ਹੋ ਗਈ। ਉਸ ਤੋਂ ਬਾਅਦ ਉਸ ਨੇ ਸਾਰਾ ਸੱਚ ਦੱਸਿਆ।

ਇਹ ਵੀ ਪੜੋ: Footbridge Collapsed : ਜੰਮੂ-ਕਸ਼ਮੀਰ ਦੇ ਊਧਮਪੁਰ 'ਚ ਡਿੱਗਿਆ ਫੁੱਟਬ੍ਰਿਜ, 40 ਲੋਕ ਜ਼ਖਮੀ

Last Updated : Apr 15, 2023, 3:45 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.