ETV Bharat / state

Drugs in Punjab: ਲੁਧਿਆਣਾ 'ਚ ਨਸ਼ੇ ਨਾਲ ਝੂਮਦੀ ਹੋਈ ਕੁੜੀ ਦੀ ਵੀਡੀਓ ਵਾਇਰਲ, ਭਾਜਪਾ ਨੇ ਸੂਬਾ ਸਰਕਾਰ ਨੂੰ ਘੇਰਿਆ

ਲੁਧਿਆਣਾ ਵਿੱਚ ਨਸ਼ੇ ਨਾਲ ਬੇਸੁੱਧ ਹੋਈ ਇੱਕ ਔਰਤ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਵਿਰੋਧੀਆਂ ਦੇ ਨਿਸ਼ਾਨੇ ਉੱਤੇ ਸੂਬਾ ਸਰਕਾਰ ਆ ਗਈ ਹੈ। ਭਾਜਪਾ ਆਗੂ ਗੁਰਦੀਪ ਗੋਸ਼ਾ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਨੇ ਤਿੰਨ ਮਹੀਨੇ ਵਿੱਚ ਨਸ਼ਾ ਮੁਕਤ ਪੰਜਾਬ ਦੀ ਗ੍ਰਾਂਟੀ ਦਿੱਤੀ ਸੀ ਪਰ ਹੁਣ ਸੂਬੇ ਵਿੱਚ ਨੌਜਵਾਨਾਂ ਤੋਂ ਬਾਅਦ ਕੁੜੀਆਂ ਵੀ ਨਸ਼ੇ ਵਿੱਚ ਗਲਤਾਨ ਹੁੰਦੀਆਂ ਵਿਖਾਈ ਦੇ ਰਹੀਆਂ ਨੇ।

A video of a drug-fuelled woman in Ludhiana has gone viral
Drugs in Punjab: ਲੁਧਿਆਣਾ 'ਚ ਨਸ਼ੇ ਨਾਲ ਝੂਮਦੀ ਹੋਈ ਕੁੜੀ ਦੀ ਵੀਡੀਓ ਵਾਇਰਲ, ਭਾਜਪਾ ਨੇ ਸੂਬਾ ਸਰਕਾਰ ਨੂੰ ਘੇਰਿਆ
author img

By ETV Bharat Punjabi Team

Published : Aug 28, 2023, 1:27 PM IST

ਭਾਜਪਾ ਨੇ ਸੂਬਾ ਸਰਕਾਰ ਨੂੰ ਘੇਰਿਆ

ਲੁਧਿਆਣਾ: ਇੱਕ ਪਾਸੇ ਪੰਜਾਬ ਦੇ ਗਵਰਨਰ ਅਤੇ ਪੰਜਾਬ ਦੇ ਮੁੱਖ ਮੰਤਰੀ ਵਿਚਕਾਰ ਚਿੱਠੀਆਂ ਨੂੰ ਲੈ ਕੇ ਜੰਗ ਚੱਲ ਰਹੀ ਹੈ। ਦੂਜੇ ਪਾਸੇ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਵੱਲੋਂ ਕੀਤੀ ਗਈ ਪ੍ਰੈਸ ਕਾਨਫਰੰਸ ਦੇ ਦੌਰਾਨ ਨਸ਼ੇ ਉੱਪਰ ਨਕੇਲ ਪਾਉਣ ਅਤੇ ਪੰਜਾਬ ਵਿੱਚ ਕਾਨੂੰਨ ਵਿਵਸਥਾ ਸਹੀ ਹੋਣ ਦਾ ਦਾਅਵਾ ਕੀਤਾ ਗਿਆ ਸੀ ਪਰ ਕੁੱਝ ਸਮੇਂ ਬਾਅਦ ਹੀ ਭਾਜਪਾ ਪੰਜਾਬ ਦੇ ਬੁਲਾਰੇ ਗੁਰਦੀਪ ਗੋਸ਼ਾ ਵੱਲੋਂ ਲੁਧਿਆਣਾ ਦਾ ਇੱਕ ਵੀਡੀਓ ਜਾਰੀ ਕੀਤਾ ਗਿਆ, ਜਿਸ ਵਿੱਚ ਇੱਕ ਮਹਿਲਾ ਲੁਧਿਆਣਾ ਦੇ ਬੱਸ ਅੱਡੇ ਨਜ਼ਦੀਕ ਨਸ਼ੇ ਵਿੱਚ ਝੂਮਦੀ ਨਜ਼ਰ ਆ ਰਹੀ ਹੈ। ਜਿਸ ਨੂੰ ਲੈ ਕੇ ਭਾਜਪਾ ਵੱਲੋਂ ਆਮ ਆਦਮੀ ਪਾਰਟੀ ਦੀ ਕਾਰਗੁਜਾਰੀ ਉੱਤੇ ਵੱਡੇ ਸਵਾਲ ਖੜ੍ਹੇ ਕੀਤੇ ਗਏ ਹਨ।

ਨਸ਼ੇ 'ਚ ਗਲਤਾਨ ਨੌਜਵਾਨ ਅਤੇ ਕੁੜੀਆਂ: ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਭਾਜਪਾ ਦੇ ਬੁਲਾਰੇ ਗੁਰਦੀਪ ਗੋਸ਼ਾ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਗਵਰਨਰ ਨੂੰ ਚਿੱਠੀ ਦਾ ਜਵਾਬ ਦੇਣ ਦੀ ਬਜਾਏ ਪ੍ਰੈਸ ਕਾਨਫਰੰਸ ਕਰ ਰਹੇ ਹਨ, ਉਹਨਾਂ ਨੇ ਕਿਹਾ ਕਿ ਪੰਜਾਬ ਵਿੱਚ ਜਿੱਥੇ ਪਹਿਲਾਂ ਨੌਜਵਾਨ ਨਸ਼ੇ ਦੀ ਦਲਦਲ ਵਿੱਚ ਫਸੇ ਹੋਏ ਸਨ ਪਰ ਹੁਣ ਕੁੜੀਆਂ ਵੀ ਇਸ ਦਲਦਲ ਵਿੱਚ ਧੱਸਦੀਆਂ ਜਾ ਰਹੀਆਂ ਹਨ। ਉਨ੍ਹਾਂ ਨੇ ਵਾਇਰਲ ਹੋ ਰਹੀ ਵੀਡੀਓ ਦਾ ਵੇਰਵਾ ਦਿੰਦੇ ਹੋਏ ਕਿਹਾ ਕਿ ਇਹ ਲੁਧਿਆਣਾ ਦੀ ਵੀਡੀਓ ਹੈ । ਜਿਸ ਦੇ ਬਾਰੇ ਮੁੱਖ ਮੰਤਰੀ ਸਬੰਧਿਤ ਵਿਧਾਇਕ ਤੋਂ ਪਤਾ ਕਰਨ ਕਿ ਉਸ ਦੇ ਇਲਾਕੇ ਵਿੱਚ ਇਹ ਕੀ ਚੱਲ ਰਿਹਾ ਹੈ।

ਪੰਜਾਬ ਦੀ ਜਵਾਨੀ ਪਈ ਕੁਰਾਹੇ: ਭਜਪਾ ਦੇ ਬੁਲਾਰੇ ਮੁਤਾਬਿਕ ਸੂਬਾ ਸਰਕਾਰ ਦੇ ਦਾਅਵੇ ਖੋਖਲ੍ਹੇ ਹਨ ਅਤੇ ਸੂਬੇ ਵਿੱਚ ਪਹਿਲਾਂ ਨਾਲੋਂ ਨਸ਼ਾ ਦੁੱਗਣਾ ਹੋਇਆ ਹੈ, ਗੁੰਡਾਗਰਦੀ ਵਧੀ ਹੈ। ਉਨ੍ਹਾਂ ਕਿਹਾ ਕਿ ਇਸੇ ਕਾਰਨ ਰਾਜਪਾਲ ਦੀ ਚਿੰਤਾ ਜਾਇਜ਼ ਹੈ ਕਿਉਂਕਿ ਪੰਜਾਬ ਦੀ ਨੌਜਵਾਨ ਪੀੜ੍ਹੀ ਗਲਤ ਰਾਹ ਜਾ ਰਹੀ ਹੈ, ਗੈਂਗਸਟਰਵਾਦ ਵਧ ਗਿਆ ਹੈ, ਨਿੱਤ ਨਸ਼ੇ ਦੀ ਓਵਰਡੋਜ਼ ਨਾਲ ਮੌਤਾਂ ਦੇ ਮਾਮਲੇ ਆ ਰਹੇ ਨੇ ਅਤੇ ਪੰਜਾਬ ਦੇ ਮੁੱਖ ਮੰਤਰੀ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਦੀ ਚਾਕਰੀ ਕਰਦੇ ਹੋਏ ਹੋਰਨਾਂ ਸੂਬਿਆਂ ਵਿੱਚ ਘੁੰਮ ਰਹੇ ਹਨ। ਗੋਸ਼ਾ ਨੇ ਸਪੱਸ਼ਟ ਸ਼ਬਦਾਂ ਵਿੱਚ ਕਿਹਾ ਕਿ ਪੰਜਾਬ ਦੀ ਜਵਾਨੀ ਅੱਜ ਕੁਰਾਹੇ ਪੈ ਰਹੀ ਹੈ ਅਤੇ ਸੂਬੇ ਦੇ ਮੁੱਖ ਮੰਤਰੀ ਆਪਣੀਆਂ ਪ੍ਰਾਪਤੀਆਂ ਗਿਣਾਉਂਦੇ ਹੋਏ ਸਟੇਜ ਤੋਂ ਲੋਕਾਂ ਨੂੰ ਚੁਟਕਲੇ ਸੁਣਾ ਰਹੇ ਨੇ।

ETV Bharat Logo

Copyright © 2024 Ushodaya Enterprises Pvt. Ltd., All Rights Reserved.