ਲੁਧਿਆਣਾ: ਜਲੰਧਰ ਬਾਈਪਾਸ ਉਸ ਸਮੇਂ ਹਫੜਾ-ਦਫੜੀ ਮਚ ਗਈ ਜਦੋਂ ਕੀਤੀ ਨਾਕਾਬੰਦੀ ਦੌਰਾਨ ਸੀ ਗ੍ਰੇਡ ਦਾ ਗੈਂਗਸਟਰ ਪੁਲਸ ਨੂੰ ਚਕਮਾ ਦੇ ਕੇ ਫ਼ਰਾਰ ਹੋਣ ਵਿੱਚ ਕਾਮਯਾਬ ਹੋ ਗਿਆ। ਗੈਂਗਸਟਰ ਉੱਪਰ ਇਕ ਦਰਜਨ ਤੋਂ ਵੱਧ ਮਾਮਲੇ ਦਰਜ (More than a dozen cases registered on the gangster) ਹਨ। ਜਿਨ੍ਹਾਂ ਵਿੱਚ ਇਰਾਦਾ ,ਕਤਲ ਲੁੱਟ-ਖੋਹ ਅਤੇ ਡਕੈਤੀ ਦੇ ਮਾਮਲੇ ਸ਼ਾਮਲ ਹਨ ।
ਦੱਸ ਦਈਏ ਫਰਾਰ ਗੈਂਗਸਟਰ ਕੌਂਸਲਰ ਦੀ ਚੋਣ ਵੀ ਲੜ (gangster has also contested the councilor election) ਚੁੱਕਾ ਹੈ। ਜਿਸ ਦੀਆਂ ਤਸਵੀਰਾਂ ਲਗਾਤਾਰ ਮੈਂਬਰ ਪਾਰਲੀਮੈਂਟ ਅਤੇ ਸਾਬਕਾ ਵਿਧਾਇਕ ਨਾਲ ਸੋਸ਼ਲ ਮੀਡੀਆ ਉਪਰ ਵਾਇਰਲ ਹੋ ਰਹੀਆਂ ਹਨ । ਗੈਂਗਸਟਰ ਦੀਆਂ ਤਸਵੀਰਾਂ ਵੀ ਸੋਸ਼ਲ ਮੀਡੀਆ ਉੱਤੇ ਕਾਂਗਰਸ ਦੇ ਕੁੱਝ ਆਗੂਆਂ ਨਾਲ ਵਾਇਰਲ ਹੋ ਰਿਹਾ ਹੈ ਜਿਸ ਵਿੱਚ ਮੌਜੂਦਾ ਮੈਂਬਰ ਪਾਰਲੀਮੈਂਟ ਰਵਨੀਤ ਬਿੱਟੂ (Member Parliament Ravneet Bittu) ਅਤੇ ਸਾਬਕਾ ਐਮ ਐਲ ਏ ਸੰਜੇ ਤਲਵਾਰ ਸ਼ਾਮਿਲ ਹਨ।
ਪੁਲਿਸ ਕਮਿਸ਼ਨਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਗੈਗਸਟਰ ਜਿੰਦੀ ਅਤੇ ਇਕ ਦਰਜਨ ਤੋਂ ਵੱਧ ਮਾਮਲੇ ਦਰਜ ਹਨ ਅਤੇ ਉਸ ਦੀ ਪੁਲਿਸ ਲੰਮੇ ਸਮੇਂ ਤੋਂ ਭਾਲ ਕਰ ਰਹੀ ਸੀ। ਬੀਤੇ ਦਿਨੀਂ ਜਲੰਧਰ ਬਾਈਪਾਸ ਨੇੜੇ ਜਦੋਂ ਸੀਆਈਏ ਸਟਾਫ਼ ਵੱਲੋਂ ਨਾਕੇਬੰਦੀ ਕੀਤੀ ਹੋਈ ਸੀ ਉਸ ਵੇਲੇ ਗੈਂਗਸਟਰ ਚਿੱਟੇ ਰੰਗ ਦੇ ਸਵਿਫ਼ਟ ਕਾਰ ਵਿਚ ਆਇਆ ਤਾਂ ਉਸ ਨੂੰ ਪੁਲਿਸ ਨੇ ਰੋਕਣ ਦੀ ਕੋਸ਼ਿਸ਼ ਕੀਤੀ ਪਰ ਨਾ ਕਿਤੇ ਮੌਜੂਦ ਪੁਲਿਸ ਮੁਲਾਜ਼ਮਾਂ ਉੱਤੇ ਗੈਂਗਸਟਰ ਨੇ ਗੱਡੀ ਚੜ੍ਹਾਉਣ ਦੀ ਕੋਸ਼ਿਸ਼ ਕੀਤੀ ਜਿਸ ਤੋਂ ਬਾਅਦ ਪੁਲਿਸ ਨੇ ਉਸ ਦੀ ਗੱਡੀ ਦੇ ਟਾਇਰ ਉੱਤੇ ਫਾਇਰ ਵੀ ਕੀਤਾ ਪਰ ਉਹ ਮੌਕੇ ਤੋਂ ਭੱਜਣ ਵਿਚ ਕਾਮਯਾਬ ਰਿਹਾ।
ਉਨ੍ਹਾਂ ਅੱਗੇ ਕਿਹਾ ਕਿ ਪੁਲਿਸ ਨੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰਨ ਲਈ ਵੱਖ-ਵੱਖ ਟੀਮਾਂ ਦਾ ਗਠਨ ਕੀਤਾ ਗਿਆ ਹੈ ਜੋ ਲਗਾਤਾਰ ਜਲੰਧਰ ਲੁਧਿਆਣਾ ਅਤੇ ਨੇੜੇ-ਤੇੜੇ ਦੇ ਇਲਾਕਿਆਂ ਦੇ ਵਿੱਚ ਉਸ ਦੀ ਭਾਲ ਕਰ ਰਹੀ ਹੈ। ਗੈਂਗਸਟਰ ਦੀਆਂ ਤਸਵੀਰਾਂ ਵੀ ਸੋਸ਼ਲ ਮੀਡੀਆ ਉੱਤੇ ਕਾਂਗਰਸ ਦੇ ਕੁੱਝ ਆਗੂਆਂ ਨਾਲ ਵਾਇਰਲ ਹੋ ਰਿਹਾ ਹੈ ਜਿਸ ਵਿੱਚ ਮੌਜੂਦਾ ਮੈਂਬਰ ਪਾਰਲੀਮੈਂਟ ਰਵਨੀਤ ਬਿੱਟੂ (Member Parliament Ravneet Bittu) ਅਤੇ ਸਾਬਕਾ ਐਮ ਐਲ ਏ ਸੰਜੇ ਤਲਵਾਰ ਸ਼ਾਮਿਲ ਹਨ।
ਇਹ ਵੀ ਪੜ੍ਹੋ: CM ਮਾਨ ਦੀ ਰਿਹਾਇਸ਼ ਅੱਗੇ ਲੱਗਾ ਕਿਸਾਨਾਂ ਦਾ ਪੱਕਾ ਮੋਰਚਾ ਖ਼ਤਮ