ਲੁਧਿਆਣਾ: ਜ਼ਿਲ੍ਹਾ ਲੁਧਿਆਣਾ ਦੇ ਰੇਲਵੇ ਸਟੇਸ਼ਨ ਉੱਤੇ ਉਸ ਸਮੇਂ ਦਹਿਸ਼ਤ ਦਾ ਮਾਹੌਲ ਬਣ ਗਿਆ ਜਦੋਂ ਬਿਹਾਰ ਦੇ ਜ਼ਿਲ੍ਹਾ ਸਿਵਾਨ ਤੋਂ ਆਏ ਪਤੀ-ਪਤਨੀ ਦਾ ਇੱਕ ਤਿੰਨ ਮਹੀਨੇ ਦਾ ਮਾਸੂਮ ਬੱਚਾ ਚੋਰੀ ਕਰ ਲਿਆ ਗਿਆ। ਦੱਸਿਆ ਜਾ ਰਿਹਾ ਹੈ ਕਿ ਪਤੀ-ਪਤਨੀ ਰੇਲਵੇ ਸਟੇਸ਼ਨ ਦੇ ਵਿਸ਼ਰਾਮ ਘਰ ਵਿੱਚ ਰਾਤ ਬਿਤਾਉਣ ਲਈ ਰੁਕੇ ਸਨ ਅਤੇ ਜਦੋਂ ਉਨ੍ਹਾਂ ਨੂੰ ਨੀਂਦ ਆ ਗਈ ਤਾਂ ਕਿਸੇ ਅਣਪਛਾਤੇ ਨੇ ਬੱਚਾ ਚੋਰੀ (The unknown stole the child) ਕਰ ਲਿਆ। ਸਟੇਸ਼ਨ ਦੀ ਜੀਆਰਪੀ ਅਧਿਕਾਰੀ ਨੇ ਕਿਹਾ ਕਿ ਸੀਸੀਟੀਵੀ ਫੁਟੇਜ ਖੰਗਾਲੇ ਜਾ ਰਹੇ ਹਨ ਅਤੇ ਬੱਚੇ ਦੀ ਭਾਲ ਲਈ ਟੀਮ ਜੁਟੀਆਂ ਹੋਈਆਂ ਹਨ।
ਰਿਸ਼ਤੇਦਾਰ ਨੇ ਦੱਸੀ ਕਹਾਣੀ: ਪੀੜਤ ਪਤੀ-ਪਤਨੀ ਦੇ ਰਿਸ਼ਤੇਦਾਰ ਸੰਜੇ ਸਿੰਘ ਮੁਤਾਬਿਕ ਇਹ ਜੋੜਾ ਬਿਹਾਰ ਦੇ ਸਿਵਾਨ ਦਾ ਰਹਿਣ ਵਾਲਾ ਹੈ ਅਤੇ ਲੁਧਿਆਣਾ ਵਿੱਚ ਟਰੇਨ ਰਾਹੀਂ ਉਨ੍ਹਾਂ ਨੂੰ ਮਿਲਣ ਲਈ ਇਹ ਪਤੀ-ਪਤਨੀ ਆਪਣੇ ਤਿੰਨ ਮਹੀਨੇ ਦੇ ਬੇਟੇ ਨਾਲ ਪਹੁੰਚੇ ਸਨ। ਜਦੋਂ ਇਹ ਜੋੜਾ ਰਾਤ ਸਮੇਂ ਲੁਧਿਆਣਾ ਰੇਲਵੇ ਸਟੇਸ਼ਨ ਉੱਤੇ ਪਹੁੰਚਿਆਂ ਤਾਂ ਇਨ੍ਹਾਂ ਨੇ ਰਾਤ ਸਮੇਂ ਰਿਸ਼ਤੇਦਾਰਾਂ ਕੋਲ ਪਹੁੰਚਣ ਲਈ ਆਟੋ ਜਾਂ ਟੈਕਸੀ ਦੇ ਇਸਤੇਮਾਲ ਨੂੰ ਸੁਰੱਖਿਆਤ ਨਹੀਂ ਸਮਝਿਆ ਅਤੇ ਦੋਵਾਂ ਨੇ ਬੱਚੇ ਸਮੇਤ ਰੇਲਵੇ ਸਟੇਸ਼ਨ ਦੇ ਵਿਸ਼ਰਾਮ ਘਰ (Railway station rest house) ਵਿੱਚ ਹੀ ਸਵੇਰ ਤੱਕ ਰੁਕਣ ਦਾ ਫੈਸਲਾ ਕੀਤਾ।
ਰੇਲਵੇ ਸਟੇਸ਼ਨ ਦੇ ਵਿਸ਼ਰਾਮ ਘਰ ਤੋਂ ਬੱਚਾ ਹੋਇਆ ਚੋਰੀ: ਪੀੜਤ ਪਤੀ-ਪਤਨੀ ਦੇ ਰਿਸ਼ਤੇਦਾਰ ਸੰਜੇ ਸਿੰਘ ਮੁਤਾਬਿਕ ਬੱਚੇ ਦੀ ਮਾਂ ਨੇ ਰਾਤ ਸਮੇਂ ਸੌਣ ਤੋਂ ਪਹਿਲਾਂ ਬੱਚੇ ਨੂੰ ਦੁੱਧ ਪਿਆਇਆ ਅਤੇ ਇਸ ਤੋਂ ਮਗਰੋਂ ਦੋਵੇਂ ਪਤੀ-ਪਤਨੀ ਦੇਰ ਰਾਤ ਬੱਚੇ ਨੂੰ ਨਾਲ ਪਾਕੇ ਸੌਂ ਗਏ। ਇਸ ਦੌਰਾਨ ਕਿਸੇ ਅਣਪਛਾਤੇ ਨੇ ਗਹਿਰੀ ਨੀਂਦ ਵਿੱਚ ਸੌਂ ਰਹੇ ਪਤੀ-ਪਤਨੀ ਨੂੰ ਵੇਖ ਕੇ ਮੌਕੇ ਦਾ ਫਾਇਦਾ ਚੁੱਕਿਆ ਅਤੇ ਬੱਚੇ ਨੂੰ ਚੋਰੀ ਕਰਕੇ ਫਰਾਰ ਹੋ ਗਏ। ਮਾਪਿਆਂ ਨੂੰ ਬੱਚੇ ਦੇ ਚੋਰੀ ਹੋਣ ਬਾਰੇ ਨੀਂਦ ਖੁੱਲ੍ਹਣ ਮਗਰੋਂ ਪਤਾ ਲੱਗਾ।
- Sidhu Moosewala New Song: ਮੌਤ ਤੋਂ ਬਾਅਦ ਸਿੱਧੂ ਮੂਸੇਵਾਲਾ ਦੇ ਚੌਥੇ ਗੀਤ ਦਾ ਐਲਾਨ, ਦੀਵਾਲੀ ਵਾਲੇ ਦਿਨ ਹੋਵੇਗਾ ਰਿਲੀਜ਼
- PRTC Protest Postponed: ਪੰਜਾਬ ਰੋਡਵੇਜ ਦੇ ਕੱਚੇ ਮੁਲਾਜ਼ਮਾਂ ਨੇ ਫਿਲਹਾਲ ਵਾਪਸ ਲਈ ਹੜਤਾਲ, ਆਮ ਦਿਨਾਂ ਵਾਂਗ ਚੱਲਣਗੀਆਂ ਬੱਸਾਂ
- Misbehaved With Religious Soldier : ਐੱਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੂੰ ਮਿਲਣ ਆਏ ਧਰਮੀ ਫੌਜੀਆਂ ਨੂੰ ਮਾਰੇ ਗਏ ਧੱਕੇ, ਧਰਮੀ ਫੌਜੀਆਂ ਨੇ ਸ਼੍ਰੋਮਣੀ ਕਮੇਟੀ ਖ਼ਿਲਾਫ਼ ਕੱਢੀ ਭੜਾਸ
ਇਸ ਤੋਂ ਬਾਅਦ ਪਤੀ-ਪਤਨੀ ਦੀ ਚੀਕ-ਪੁਕਾਰ ਸੁਣ ਕੇ ਨੇੜੇ ਮੌਜੂਦ ਲੁਧਿਆਣਾ ਦੇ ਪੁਲਿਸ ਅਧਿਕਾਰੀਆਂ ਨੇ ਪਹੁੰਚ ਕੀਤੀ। ਪੀੜਤਾਂ ਦੀ ਸ਼ਿਕਾਇਤ ਮਗਰੋਂ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਅਤੇ ਬੱਚੇ ਦੀ ਭਾਲ ਲਈ ਵੱਖ-ਵੱਖ ਟੀਮਾਂ ਦਾ ਗਠਨ ਕਰ ਦਿੱਤਾ ਹੈ। ਇਸ ਤੋਂ ਇਲਾਵਾ ਪੁਲਿਸ ਵੱਲੋਂ ਰੇਲਵੇ ਸਟੇਸ਼ਨ ਉੱਤੇ ਮੌਜੂਦ ਸੀਸੀਟੀਵੀ ਕੈਮਰੇ ਵੀ ਖੰਗਾਲੇ ਜਾ ਰਹੇ ਹਨ।