ਲੁਧਿਆਣਾ : ਜ਼ਿਲ੍ਹੇ ਦੇ ਮਾਡਲ ਟਾਊਨ ਇਲਾਕੇ ਵਿੱਚ ਸਥਿਤ ਬਿਜਲੀ ਘਰ ਦੇ ਸਾਹਮਣੇ ਇਕ 17 ਸਾਲ ਦੀ ਲੜਕੀ ਵੱਲੋਂ ਇਕ ਨਿੱਜੀ ਐਜੂਕੇਸ਼ਨ ਅਦਾਰੇ ਵਿੱਚ ਫਾਹਾ ਲਾ ਕੇ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਲੜਕੀ ਗਰੀਬ ਪਰਿਵਾਰ ਤੋਂ ਸਬੰਧਿਤ ਹੈ। ਉਸ ਦਾ ਮਾਤਾ ਚਾਹ ਦੀ ਦੁਕਾਨ ਚਲਾਉਂਦੀ ਹੈ। ਲੜਕੀ ਦਾ ਇਕ ਭਰਾ ਅਤੇ 2 ਭੈਣਾਂ ਹਨ। ਇੱਕ ਭੈਣ ਨੌਕਰੀ ਕਰਦੀ ਹੈ। ਲੜਕੀ ਪੜ੍ਹਾਈ ਦੇ ਨਾਲ ਆਪਣੀ ਮਾਤਾ ਦਾ ਵੀ ਕੰਮ ਵਿੱਚ ਸਾਥ ਦਿੰਦੀ ਸੀ। ਪਰਿਵਾਰ ਦਾ ਗੁਜ਼ਾਰਾ ਚਲਾਉਣ ਵਾਸਤੇ ਉਸ ਦੀ ਮਾਂ ਲੋਕਾਂ ਦੇ ਘਰਾਂ ਵਿੱਚ ਸਾਫ ਸਫਾਈ ਦਾ ਕੰਮ ਵੀ ਕਰਦੀ ਹੈ।
ਮ੍ਰਿਤਕਾ ਦੇ ਰਹਿੰਦਾ ਸੀ ਸਿਰ ਵਿੱਚ ਦਰਦ : ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਮ੍ਰਿਤਕਾ ਦੀ ਮਾਤਾ ਨੇ ਦੱਸਿਆ ਕਿ ਉਸ ਦੀ ਬੇਟੀ ਨੂੰ ਸਿਰ ਦਰਦ ਦੀ ਕਾਫੀ ਦਿਨਾਂ ਸ਼ਿਕਾਇਤ ਸੀ, 10 ਦਿਨਾਂ ਤੋਂ ਉਸ ਦੀ ਦਵਾਈ ਖਤਮ ਹੋਈ ਸੀ। ਬੇਟੀ ਨੇ ਕਿਹਾ ਸੀ ਕਿ ਦਵਾਈ ਲੈਕੇ ਆਉਣੀ ਹੈ ਤਾਂ ਮਾਂ ਨੇ ਪੈਸੇ ਜਲਦ ਆਉਣ ਦੀ ਗੱਲ ਕਹੀ ਸੀ। ਅੱਜ ਉਨ੍ਹਾਂ ਨੇ ਦਵਾਈ ਲੈਣ ਜਾਣਾ ਸੀ, ਲੜਕੀ ਨੇ ਮਾਂ ਨੂੰ ਘਰ ਜਲਦ ਪਰਤਣ ਦਾ ਕਿਹਾ, ਪਰ ਜਦੋਂ ਉਹ ਘਰ ਆਈ ਤਾਂ ਲੜਕੀ ਦੀ ਲਾਸ਼ ਇੰਸਟੀਚਿਊਟ ਦੀ ਦੂਜੀ ਮੰਜ਼ਿਲ ਉਤੇ ਲਟਕਦੀ ਮਿਲੀ। ਮ੍ਰਿਤਕਾ ਦੀ ਮਾਂ ਨੇ ਕਿਹਾ ਕਿ ਉਹ ਆਪਣੇ ਬੱਚਿਆਂ ਦੀ ਪੜ੍ਹਾਈ ਤੇ ਉਨ੍ਹਾਂ ਦੀ ਦਵਾਈ ਲਈ ਮਿਹਨਤ ਕਰਦੀ ਹੈ। ਉਸ ਦੀ ਵਡੀ ਬੇਟੀ ਵੀ ਨੌਕਰੀ ਕਰਦੀ ਹੈ। ਉਸ ਦੀਆਂ ਤਿੰਨ ਬੇਟੀਆਂ ਅਤੇ 1 ਬੇਟਾ ਹੈ। ਉਸ ਦੀ ਮਾਂ ਨੇ ਕਿਹਾ ਕਿ ਉਹ ਦੁਕਾਨ ਚਲਾ ਕੇ ਆਪਣੇ ਘਰ ਦਾ ਗੁਜ਼ਾਰਾ ਕਰਦੀ ਸੀ।
- Women Paraded Naked: ਮੁੱਖ ਮੰਤਰੀ ਭਗਵੰਤ ਮਾਨ ਨੇ ਸਖ਼ਤ ਕਾਰਵਾਈ ਕਰਨ ਦੀ ਕੀਤੀ ਮੰਗ
- Women Paraded Naked: ਮਣੀਪੁਰ 'ਚ ਔਰਤਾਂ ਨੂੰ ‘ਨਗਨ ਹਾਲਤ’ ’ਚ ਘੁਮਾਇਆ, ਪੀਐਮ ਮੋਦੀ ਨੇ ਕਿਹਾ- ਦੇਸ਼ ਲਈ ਸ਼ਰਮ ਵਾਲੀ ਗੱਲ
- ਮਣੀਪੁਰ ਘਟਨਾ ਉਤੇ ਸੁਪਰੀਮ ਕੋਰਟ ਦੀ ਸਖ਼ਤ ਪ੍ਰਤੀਕਿਰਿਆ, "ਜੇਕਰ ਸਰਕਾਰ ਨੇ ਕੋਈ ਕਾਰਵਾਈ ਨਾ ਕੀਤੀ ਤਾਂ ਅਸੀਂ ਕਰਾਂਗੇ"
ਉਧਰ ਦੂਜੇ ਪਾਸੇ ਸੂਚਨਾ ਮਿਲਣ ਉਤੇ ਮਾਡਲ ਟਾਊਨ ਦੀ ਪੁਲਿਸ ਮੌਕੇ ਉਤੇ ਪਹੁੰਚ ਗਈ। ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਥਾਣਾ ਮਾਡਲ ਟਾਊਨ ਦੀ ਐਸਐਚਓ ਗੁਰਸ਼ਿੰਦਰ ਕੌਰ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਮਾਡਲ ਟਾਊਨ ਇਲਾਕੇ ਵਿੱਚ ਇਕ ਨਿੱਜੀ ਇੰਸਟੀਚਿਊਟ ਦੀ ਦੂਜੀ ਮੰਜ਼ਿਲ ਉਤੇ ਇਕ ਲੜਕੀ ਨੇ ਫਾਹਾ ਲਾ ਕੇ ਖੁਦਕੁਸ਼ੀ ਕਰ ਲਈ ਹੈ। ਇਸ ਉਪਰੰਤ ਉਹ ਪੁਲਿਸ ਪਾਰਟੀ ਸਮੇਤ ਮੌਕੇ ਉਤੇ ਪਹੁੰਚੇ। ਉਨ੍ਹਾਂ ਕਿਹਾ ਕਿ ਲਾਸ਼ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤੀ ਗਈ ਹੈ। ਪਰਿਵਾਰ ਦੇ ਬਿਆਨਾਂ ਦੇ ਆਧਾਰ ਉਤੇ ਕਾਰਵਾਈ ਕੀਤੀ ਜਾਵੇਗੀ।