ਜਲੰਧਰ: ਦੇਸ਼ ਵਿੱਚ ਅਕਸਰ ਹੀ ਪਰਿਵਾਰਿਕ ਤੇ ਹੋਰ ਕਾਰਨਾਂ ਕਰਕੇ ਆਤਮ ਹੱਤਿਆ ਕਰਨ ਦੇ ਮਾਮਲੇ ਸਾਹਮਣੇ ਆਉਂਦੇ ਰਹਿੰਦੇ ਹਨ। ਅਜਿਹੀ ਹੀ ਇੱਕ ਮਾਮਲਾ ਜਲੰਧਰ ਦੇ ਕਸਬਾ ਫਿਲੌਰ ਦੇ ਨਜ਼ਦੀਕੀ ਪਿੰਡ ਜਗਤਪੁਰਾ ਪੰਜ ਢੇਰਾ ਵਿਖੇ ਇਕ ਨੌਜਵਾਨ ਵੱਲੋਂ ਜ਼ਹਿਰੀਲਾ ਪਦਾਰਥ ਨਿਗਲ ਕੇ ਆਪਣੀ ਆਤਮ ਹੱਤਿਆ ਕਰਨ ਦਾ ਮਾਮਲਾ ਆਇਆ ਹੈ।
ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਫਿਲੌਰ ਦੇ ਮੁਖੀ ਸੰਜੀਵ ਕਪੂਰ ਨੇ ਦੱਸਿਆ ਹੈ ਕਿ ਉਨ੍ਹਾਂ ਨੇ ਮ੍ਰਿਤਕ ਦੇ ਪਿਤਾ ਸੁਖਦੇਵ ਸਿੰਘ ਦੇ ਬਿਆਨਾਂ ਦੇ ਆਧਾਰ 'ਤੇ ਆਰੋਪੀਆਂ ਦੇ ਖ਼ਿਲਾਫ਼ ਮਾਮਲਾ ਦਰਜ ਕਰ ਦਿੱਤਾ ਗਿਆ ਹੈ। ਵੇਰਵਿਆਂ ਬਾਰੇ ਜਾਣਕਾਰੀ ਦਿੰਦੇ ਹੋਏ, ਉਨ੍ਹਾਂ ਨੂੰ ਜਗਤਪੁਰਾ ਦੇ ਰਹਿਣ ਵਾਲੇ ਇਕ 29 ਸਾਲਾ ਜਤਿੰਦਰ ਸਿੰਘ ਪੁੱਤਰ ਸੁਖਦੇਵ ਸਿੰਘ ਵੱਲੋਂ ਜ਼ਹਿਰੀਲਾ ਪਦਾਰਥ ਨਿਗਲਣ ਕਾਰਨ ਉਸ ਦੀ ਮੌਤ ਹੋ ਗਈ ਹੈ ਅਤੇ ਉਸ ਪਾਸੋਂ ਸੁਸਾਈਡ ਨੋਟ ਵੀ ਮਿਲਿਆ ਹੈ, ਜਿਸ ਦੇ ਆਧਾਰ 'ਤੇ ਉਨ੍ਹਾਂ ਨੇ 5 ਆਰੋਪੀਆਂ ਦੇ ਖਿਲਾਫ਼ ਮਾਮਲਾ ਦਰਜ ਕਰ ਦਿੱਤਾ ਹੈ।
ਉੱਥੇ ਹੀ ਦੂਜੇ ਪਾਸੇ ਫਾਇਨੈਂਸ ਕੰਪਨੀ ਵਿੱਚ ਕੰਮ ਕਰ ਰਹੇ, ਉਸ ਦੇ ਹੀ ਦੋਸਤ ਪਲਵਿੰਦਰ ਨੇ ਇਹ ਕਿਹਾ ਕਿ ਜਤਿੰਦਰ ਸਿੰਘ ਵੱਲੋਂ ਜੋ ਉਸ ਦੀ ਕੰਪਨੀ ਦੇ ਮੈਨੇਜਰ ਅਤੇ ਧਨੰਜੇ ਦੇ ਖਿਲਾਫ਼ ਜੋ ਸੁਸਾਈਡ ਨੋਟ 'ਤੇ ਨਾਮ ਲਿਖਿਆ ਹੈ, ਪਰ ਜਤਿੰਦਰ ਸਿੰਘ ਨੂੂੂੰ ਕੰਪਨੀ ਮੈਨੇਜਰ ਵੱਲੋਂ ਉਸ ਨੂੰ ਕੈਸ਼ ਜਮ੍ਹਾ ਕਰਵਾਉਣ ਦੇ ਲਈ ਕਿਹਾ ਗਿਆ ਸੀ, ਪਰ ਉਸ ਨੇ ਕੈਸ਼ ਜਮ੍ਹਾ ਨਹੀਂ ਕਰਵਾਇਆ ਸੀ। ਜਿਸ ਦੇ ਚੱਲਦਿਆਂ ਸ਼ਾਇਦ ਪ੍ਰੇਸ਼ਾਨ ਹੋ ਕੇ ਉਸ ਨੇ ਅਮਿਤ ਅਤੇ ਧਨੰਜੇ ਦਾ ਨਾਮ ਲਿਖ ਦਿੱਤਾ ਹੈ,ਪਰ ਏਦਾਂ ਦੀ ਕੋਈ ਗੱਲ ਨਹੀਂ ਹੈ ਕਿਉਂਕਿ ਆਫ਼ਿਸ ਵਿੱਚ ਬਿਲਕੁਲ ਹੀ ਦੋਸਤਾਂ ਵਾਲਾ ਅਤੇ ਪਰਿਵਾਰਕ ਮਾਹੌਲ ਸੀ।
ਇਹ ਵੀ ਪੜੋ:- ਮੈਡੀਕਲ ਸਟੋਰ ਦੇ ਮਾਲਕ 'ਤੇ ਅਣਪਛਾਤੇ ਨੌਜਵਾਨਾਂ ਨੇ ਕੀਤੀ ਫਾਇਰਿੰਗ