ਜਲੰਧਰ :ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਅਤੇ ਭਾਜਪਾ ਦੇ ਸੀਨੀਅਰ ਨੇਤਾ ਮਨੋਰੰਜਨ ਕਾਲੀਆ ਨੇ ਨਵਜੋਤ ਸਿੰਘ ਸਿੱਧੂ ਤੇ ਵਿਜੀਲੈਂਸ ਤੇ ਛਾਪੇਮਾਰੀ ਨੂੰ ਪੰਜਾਬ ਦੇ ਲਈ ਬਿਹਤਰ ਦੱਸਿਆ।
ਅੱਜ ਜਲੰਧਰ ਵਿਖੇ ਆਪਣੇ ਨਿਵਾਸ ਸਥਾਨ ਤੇ ਕਾਲੀਆ ਨੇ ਕਿਹਾ ਕਿ ਹੁਣ ਸਿੱਧੂ ਅਤੇ ਕੈਪਟਨ ਇੱਕ ਦੂਜੇ ਦੇ ਭੇਤ ਖੋਲ੍ਹਣਗੇ ਜਿਸ ਦਾ ਪੰਜਾਬ ਨੂੰ ਸਿੱਧਾ ਹੀ ਫ਼ਾਇਦਾ ਹੋਵੇਗਾ। ਇਸ ਨਾਲ ਹੁਣ ਪੰਜਾਬ ਵਾਸੀਆਂ ਨੂੰ ਕੈਪਟਨ ਸਰਕਾਰ ਅਤੇ ਕਾਂਗਰਸ ਦਾ ਕਾਲਾ ਚਿੱਠਾ ਵੀ ਪਤਾ ਲੱਗੇਗਾ।
ਵਿਜੀਲੈਂਸ ਛਾਪਿਆਂ ਦਾ ਨਵਜੋਤ ਸਿੱਧੂ ਵੱਲੋਂ ਸੁਆਗਤ
ਹਾਲਾਂਕਿ ਉਨ੍ਹਾਂ ਨੇ ਕਿਹਾ ਕਿ ਸਿੱਧੂ ਨੇ ਇਨ੍ਹਾਂ ਛਾਪਿਆਂ ਦਾ ਸੁਆਗਤ ਵੀ ਕੀਤਾ ਹੈ ਲੇਕਿਨ ਹੋ ਸਕਦਾ ਹੈ ਕਿ ਇਸ ਤੇ ਕੋਈ ਬੇਨਿਯਮੀਆਂ ਵੀ ਸਾਹਮਣੇ ਆ ਜਾਣ। ਕਾਲੀਆ ਨੇ ਕਿਹਾ ਕਿ ਆਉਣ ਵਾਲੇ ਸਮਾਂ ਵਿੱਚ ਕੈਪਟਨ ਤੇ ਸਿੱਧੂ ਦੇ ਸਬੰਧ ਕਿਹੋ ਜਿਹੇ ਹੋਣਗੇ ਇਹ ਤਾਂ ਹੁਣ ਬਾਅਦ ਵਿਚ ਹੀ ਪਤਾ ਲੱਗੇਗਾ।