ਜਲੰਧਰ: ਪੰਜਾਬ ਦੇ ਕਿਸੇ ਨਾ ਕਿਸੇ ਸ਼ਹਿਰ 'ਚ ਗੁੰਡਾਗਰਦੀ ਦਾ ਨੰਗਾ ਨਾਚ ਵੇਖਣ ਨੂੰ ਮਿਲ ਰਿਹਾ ਹੈ। ਇਸ ਤਰ੍ਹਾਂ ਦਾ ਹੀ ਮਾਮਲਾ ਜਲੰਧਰ ਦੇ ਓਲਡ ਰੇਲਵੇ ਰੋਡ 'ਤੇ ਬੀਤੇ ਦਿਨੀਂ ਵ੍ਖਣ ਨੂੰ ਮਿਲਿਆ, ਜੋ ਕਿ ਸੀਸੀਟੀਵੀ 'ਚ ਕੈਦ ਹੈ।
ਦੱਸਿਆ ਜਾ ਰਿਹਾ ਹੈ ਕਿ ਚਲਦੇ ਰੋਡ 'ਤੇ ਕਾਰ ਸਵਾਰ ਚਾਰ ਹਥਿਆਰਬੰਦ ਨੌਜਵਾਨਾਂ ਨੇ ਮੋਟਰ ਸਾਇਕਲ ਨੂੰ ਟੱਕਰ ਮਾਰੀ। ਇਸ ਦੌਰਾਨ ਉਹ ਦੋਨੋ ਨੌਜਵਾਨ ਸੜਕ 'ਤੇ ਡਿੱਗ ਗਏ। ਡਿੱਗੇ ਹੋਏ ਨੌਜਵਾਨਾਂ ਨੇ ਕਾਰ ਨੂੰ ਦੇਖ ਕੇ ਨੱਸਣਾ ਸ਼ੁਰੂ ਕਰ ਦਿੱਤਾ।
ਦੱਸ ਦੇਈਏ ਕਿ ਹਥਿਆਰਬੰਦ ਨੌਜਵਾਨਾਂ ਨੇ ਕਾਰ ਤੋਂ ਬਾਹਰ ਨਿਕਲ ਕੇ ਮੋਟਰ ਸਾਇਕਲ 'ਤੇ ਸਵਾਰ (ਮਨੋਜ ਸੂਰੀ) ਨੂੰ ਮਾਰਨ ਲਈ ਉਸ ਦੇ ਪਿੱਛੇ ਭੱਜੇ, ਉਹ ਆਪਣੀ ਜਾਨ ਬਚਾਉਣ ਲਈ ਉੱਥੇ ਦੇ ਕਿਸੇ ਨਿੱਜੀ ਬਿਲਡਿੰਗ ਵਿੱਚ ਜਾ ਕੇ ਲੁੱਕ ਗਿਆ। ਇਸ ਤੋਂ ਬਾਅਦ ਹਥਿਆਰਬੰਦ ਨੌਜਵਾਨਾਂ ਨੇ ਆਪਣੀ ਕਾਰ ਵਿੱਚ ਵਾਪਸ ਚਲੇ ਗਏ।
ਇਹ ਵੀ ਪੜ੍ਹੋ: ਸਰਕਾਰੀ ਸਕੂਲ ਦੇ ਵਿਦਿਆਰਥੀਆਂ ਨੂੰ ਅਧਿਕਾਰੀਆਂ ਨੇ ਲਿਆ ਗੋਦ
ਇਸ ਮਾਮਲੇ 'ਤੇ ਡੀਐਸਪੀ ਨੇ ਦੱਸਿਆ ਕਿ ਉਨ੍ਹਾਂ ਨੇ ਹਥਿਆਰਬੰਦ ਨੌਜਵਾਨਾਂ ਦਾ ਮੋਟਰ ਸਾਇਕਲ ਵਾਲੇ ਨੌਜਵਾਨ ਨਾਲ ਕੋਈ ਪੁਰਾਣੀ ਰੰਜਿਸ਼ ਹੈ। ਇਸ ਲਈ ਉਹ ਆਪਣਾ ਬਦਲਾ ਲੈਣ ਲਈ ਉਸ ਦੇ ਪਿੱਛੇ ਗਏ। ਉਨ੍ਹਾਂ ਨੇ ਕਿਹਾ ਕਿ ਉਹ 5 ਨੌਜਵਾਨ ਸੀ ਜਿਨ੍ਹਾਂ ਚੋਂ 4 ਦੀ ਤਫਤੀਸ਼ ਹੋ ਚੁੱਕੀ ਹੈ ਤੇ 1 ਦੀ ਜਾਂਚ ਜਾਰੀ ਹੈ।
ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਮੁਲਜ਼ਮਾਂ 'ਤੇ ਮਾਮਲਾ ਦਰਜ ਕਰ ਲਿਆ ਗਿਆ ਹੈ। ਉਨ੍ਹਾਂ 'ਤੇ ਆਈਪੀਸੀ ਦੀ ਧਾਰਾ 301,323 ਤਹਿਤ ਐਫਆਈਆਰ ਦਰਜ ਕਰ ਲਈ ਗਈ ਹੈ। ਜਲਦ ਹੀ, ਉਨ੍ਹਾਂ ਨੂੰ ਹਿਰਾਸਤ 'ਚ ਲਿਆ ਜਾਵੇਗਾ।