ਨਵੀਂ ਦਿੱਲੀ: ਦੇਸ਼ 'ਚ ਆਧਾਰ ਕਾਰਡ ਦੀ ਜ਼ਰੂਰਤ ਦਿਨੋਂ-ਦਿਨ ਵਧਦੀ ਜਾ ਰਹੀ ਹੈ। ਆਧਾਰ ਕਾਰਡ ਹਰ ਭਾਰਤੀ ਲਈ ਜ਼ਰੂਰੀ ਦਸਤਾਵੇਜ਼ ਬਣ ਗਿਆ ਹੈ। ਆਧਾਰ ਕਾਰਡ ਦੀ ਵਰਤੋਂ ਬੈਂਕ ਖਾਤਾ ਖੋਲ੍ਹਣ ਤੋਂ ਲੈ ਕੇ ਸਰਕਾਰੀ ਯੋਜਨਾਵਾਂ ਦਾ ਲਾਭ ਲੈਣ ਲਈ ਕੀਤੀ ਜਾਂਦੀ ਹੈ। ਇਸ ਤੋਂ ਬਿਨ੍ਹਾਂ ਕਈ ਜ਼ਰੂਰੀ ਕੰਮਾਂ ਨੂੰ ਪੂਰਾ ਕਰਨਾ ਅਸੰਭਵ ਹੋ ਗਿਆ ਹੈ।
ਇਸ ਦੌਰਾਨ, ਹਾਲ ਹੀ 'ਚ ਆਧਾਰ ਕਾਰਡ ਨਾਲ ਜੁੜੇ ਕੁਝ ਨਵੇਂ ਨਿਯਮ ਲਾਗੂ ਕੀਤੇ ਗਏ ਹਨ। ਇਨ੍ਹਾਂ ਵਿੱਚ ਆਧਾਰ ਅਪਡੇਟ ਦੀ ਸੀਮਾ ਅਤੇ ਫਿੰਗਰਪ੍ਰਿੰਟਸ ਦੀ ਬਜਾਏ ਆਇਰਿਸ ਸਕੈਨਿੰਗ ਦੀ ਵਰਤੋਂ ਸ਼ਾਮਲ ਹੈ। ਇਸ ਤੋਂ ਇਲਾਵਾ, ਨਾਮਾਂਕਣ ਆਈਡੀ ਦੀ ਵਰਤੋਂ ਹੁਣ ਆਧਾਰ ਕਾਰਡ ਵਜੋਂ ਨਹੀਂ ਕੀਤੀ ਜਾਵੇਗੀ।
ਆਧਾਰ ਕਾਰਡ ਨਾਲ ਜੁੜੇ ਨਿਯਮ
ਐਨਰੋਲਮੈਂਟ ਆਈਡੀ ਦੀ ਵਰਤੋਂ: ਤੁਹਾਨੂੰ ਦੱਸ ਦਈਏ ਕਿ ਪਹਿਲਾਂ ਆਧਾਰ ਕਾਰਡ ਦੀ ਜਗ੍ਹਾ ਐਨਰੋਲਮੈਂਟ ਆਈਡੀ ਦੀ ਵਰਤੋਂ ਕੀਤੀ ਜਾਂਦੀ ਸੀ ਪਰ ਹੁਣ ਨਵੇਂ ਨਿਯਮਾਂ ਦੇ ਤਹਿਤ ਕੁਝ ਪ੍ਰਕਿਰਿਆਵਾਂ ਵਿੱਚ ਐਨਰੋਲਮੈਂਟ ਆਈਡੀ ਵੈਧ ਨਹੀਂ ਹੋਵੇਗੀ। ਤੁਹਾਨੂੰ ਦੱਸ ਦੇਈਏ ਕਿ ਐਨਰੋਲਮੈਂਟ ਆਈਡੀ ਉਹ ਨੰਬਰ ਹੁੰਦਾ ਹੈ ਜੋ ਤੁਹਾਡੇ ਆਧਾਰ ਕਾਰਡ ਨੂੰ ਤਿਆਰ ਕੀਤੇ ਜਾਣ 'ਤੇ ਜਾਰੀ ਕੀਤਾ ਜਾਂਦਾ ਹੈ।
ਆਧਾਰ ਕਾਰਡ ਦੇ ਬਿਨ੍ਹਾਂ ਪੈਨ ਕਾਰਡ ਨਹੀਂ ਬਣੇਗਾ: ਧਿਆਨ ਯੋਗ ਹੈ ਕਿ ਪਹਿਲਾਂ ਪੈਨ ਕਾਰਡ ਬਣਾਉਣ ਲਈ ਐਨਰੋਲਮੈਂਟ ਆਈਡੀ ਦੀ ਵਰਤੋਂ ਕੀਤੀ ਜਾਂਦੀ ਸੀ। ਹਾਲਾਂਕਿ, ਨਵੇਂ ਨਿਯਮਾਂ ਦੇ ਆਉਣ ਤੋਂ ਬਾਅਦ ਹੁਣ ਪੈਨ ਕਾਰਡ ਲਈ ਆਧਾਰ ਕਾਰਡ ਜ਼ਰੂਰੀ ਹੋ ਜਾਵੇਗਾ। ਅਜਿਹੇ 'ਚ ਜੇਕਰ ਤੁਹਾਡੇ ਕੋਲ ਆਧਾਰ ਕਾਰਡ ਨਹੀਂ ਹੈ ਤਾਂ ਪੈਨ ਕਾਰਡ ਬਣਾਉਣ ਦੀ ਪ੍ਰਕਿਰਿਆ ਪੂਰੀ ਨਹੀਂ ਹੋ ਸਕਦੀ।
ਆਧਾਰ ਕਾਰਡ ਤੋਂ ਬਿਨ੍ਹਾਂ ਇਨਕਮ ਟੈਕਸ ਦਾਇਰ ਨਹੀਂ ਹੋਵੇਗਾ: ਇਨਕਮ ਟੈਕਸ ਭਰਨ ਲਈ ਐਨਰੋਲਮੈਂਟ ਆਈਡੀ ਦੀ ਵਰਤੋਂ ਕੀਤੀ ਜਾਂਦੀ ਸੀ ਪਰ ਹੁਣ ਆਈਟੀਆਰ ਫਾਈਲ ਕਰਨ ਲਈ ਵੀ ਆਧਾਰ ਕਾਰਡ ਜ਼ਰੂਰੀ ਹੋ ਗਿਆ ਹੈ। ਮਤਲਬ ਜੇਕਰ ਤੁਹਾਡੇ ਕੋਲ ਆਧਾਰ ਕਾਰਡ ਨਹੀਂ ਹੈ ਤਾਂ ਤੁਸੀਂ ਇਨਕਮ ਟੈਕਸ ਰਿਟਰਨ ਫਾਈਲ ਨਹੀਂ ਕਰ ਸਕੋਗੇ।
ਨਿਯਮਾਂ ਵਿੱਚ ਤਬਦੀਲੀ ਕਿਉਂ ਜ਼ਰੂਰੀ ਹੈ?
ਇਨ੍ਹਾਂ ਤਬਦੀਲੀਆਂ ਦਾ ਮੁੱਖ ਉਦੇਸ਼ ਪਛਾਣ ਅਤੇ ਦਸਤਾਵੇਜ਼ਾਂ ਦੀ ਵੈਧਤਾ ਨੂੰ ਹੋਰ ਮਜ਼ਬੂਤ ਕਰਨਾ ਹੈ। ਆਧਾਰ ਕਾਰਡ ਨੂੰ ਲਾਜ਼ਮੀ ਬਣਾਉਣਾ ਇਹ ਯਕੀਨੀ ਬਣਾਏਗਾ ਕਿ ਸਾਰੀਆਂ ਪ੍ਰਕਿਰਿਆਵਾਂ ਵਿੱਚ ਸਹੀ ਵਿਅਕਤੀ ਦੀ ਪਛਾਣ ਕੀਤੀ ਜਾ ਸਕੇ ਅਤੇ ਉਸ ਨੂੰ ਟਰੈਕ ਕੀਤਾ ਜਾ ਸਕੇ।
ਇਹ ਵੀ ਪੜ੍ਹੋ:-