ਜਲੰਧਰ:ਪੰਜਾਬ ਬੀਜੇਪੀ (BJP) ਦੇ ਸੀਨੀਅਰ ਲੀਡਰ ਮਨੋਰੰਜਨ ਕਾਲੀਆ ਨੇ ਕਿਹਾ ਕਿ ਨਵਜੋਤ ਸਿੰਘ ਸਿੱਧੂ ਦੇ ਪ੍ਰਧਾਨ ਬਣਨ ਤੋਂ ਬਾਅਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਸਿੱਧੂ ਦੀ ਮੁਲਾਕਾਤ (Appointment) ਨਾ ਹੋਣਾ ਅਤੇ ਕੈਪਟਨ ਵੱਲੋਂ ਵੀ ਸਿੱਧੂ ਨੂੰ ਵਧਾਈ ਨਾ ਦੇਣਾ ਇਹ ਸਾਰਾ ਕੁੱਝ ਕਾਂਗਰਸ ਲਈ ਘਾਤਕ ਸਿੱਧ ਹੋਵੇਗਾ।
ਉਨ੍ਹਾਂ ਕਿਹਾ ਕਿ ਸਿੱਧੂ ਦੀ ਪ੍ਰਧਾਨਗੀ ਉੱਪਰ ਇੱਕ ਸ਼ਰਤ ਰੱਖੀ ਗਈ ਸੀ ਕਿ ਜੇਕਰ ਸਿੱਧੂ ਨੂੰ ਪ੍ਰਧਾਨ ਬਣਾਇਆ ਜਾਣਾ ਹੈ ਤਾਂ ਸਿੱਧੂ ਵੱਲੋਂ ਪਹਿਲੇ ਪੰਜਾਬ ਸਰਕਾਰ ਉੱਤੇ ਕੀਤੇ ਗਏ ਆਪਣੇ ਟਵੀਟ ਨੂੰ ਡਿਲੀਟ ਕਰ ਕੇ ਉਨ੍ਹਾਂ ਤੇ ਮੁਆਫ਼ੀ ਮੰਗਣੀ ਪਵੇਗੀ ਪਰ ਅਜਿਹਾ ਕੁੱਝ ਨਹੀਂ ਹੋਇਆ।ਸਿੱਧੂ ਦੇ ਚੰਡੀਗੜ੍ਹ ਹੋਣ ਦੇ ਬਾਵਜੂਦ ਕੈਪਟਨ ਅਮਰਿੰਦਰ ਸਿੰਘ ਨਾਲ ਮੁਲਾਕਾਤ ਨਾ ਹੋਣਾ ਵੀ ਇਸ ਗੱਲ ਵੱਲ ਇਸ਼ਾਰਾ ਕਰਦਾ ਹੈ।
ਉਧਰ ਪੰਜਾਬ ਵਿੱਚ ਸਿੱਧੂ ਦੇ ਨਾਲ ਚਾਰ ਹੋਰ ਕਾਰਜਕਾਰੀ ਪ੍ਰਧਾਨ ਬਣਾਉਣ ਦੇ ਮਾਮਲੇ ਵਿੱਚ ਮਨੋਰੰਜਨ ਕਾਲੀਆ ਨੇ ਕਿਹਾ ਕਿ ਅੱਜ ਤੱਕ ਕਿਸੇ ਪ੍ਰਦੇਸ਼ ਵਿਚ ਇੱਕ ਪ੍ਰਧਾਨ ਦੇ ਨਾਲ ਚਾਰ ਕਾਰਜਕਾਰੀ ਪ੍ਰਧਾਨ ਨਹੀਂ ਲਗਾਏ ਗਏ। ਉਨ੍ਹਾਂ ਕਿਹਾ ਕਿ ਪਹਿਲਾਂ ਹੀ ਕੈਪਟਨ ਅਮਰਿੰਦਰ ਸਿੰਘ ਅਤੇ ਨਵਜੋਤ ਸਿੰਘ ਸਿੱਧੂ ਵਿੱਚ ਤਲਖ਼ੀ ਚੱਲ ਰਹੀ ਹੈ।
ਇਹ ਵੀ ਪੜੋ:ਮਨੀਸ਼ਾ ਗੁਲਾਟੀ ਨੇ ਕੈਨੇਡਾ ਦੇ ਪ੍ਰਧਾਨ ਮੰਤਰੀ ਨੂੰ ਲਿਖੀ ਚਿੱਠੀ