ਜਲੰਧਰ: ਗੰਨੇ ਦੀਆਂ ਕੀਮਤਾਂ ਅਤੇ ਬਕਾਇਆ ਰਾਸ਼ੀ ਨੂੰ ਲੈ ਕੇ ਕਿਸਾਨਾਂ ਦਾ ਧਰਨਾ ਪੰਜਵੇਂ ਦਿਨ ਜਾਰੀ ਹੈ। ਕਿਸਾਨਾਂ ਨਾਲ ਸਰਕਾਰ ਮੀਟਿੰਗ ਕਰ ਰਹੀ ਹੈ। ਅੱਜ ਕਿਸਾਨਾਂ ਦਾ ਇਕ ਡੈਲੀਗੇਸ਼ਨ ਚੰਡੀਗੜ੍ਹ ਵਿਖੇ ਮੁੱਖ ਮੰਤਰੀ ਨਾਲ ਮੁਲਕਾਤ ਕਰਨ ਲਈ ਬੁਲਾਇਆ ਗਿਆ ਹੈ। ਕਿਸਾਨਾਂ ਦਾ ਵਫਦ ਚੰਡੀਗੜ੍ਹ ਲਈ ਰਵਾਨਾ ਹੋ ਚੁੱਕਾ ਹੈ। ਕਿਸਾਨਾਂ ਦੀ ਕੈਪਟਨ ਅਮਰਿੰਦਰ ਸਿੰਘ (Capt. Amarinder Singh) ਨਾਲ ਮੀਟਿੰਗ ਤਿੰਨ ਵਜੇ ਹੋਵੇਗੀ।
ਇਸ ਮੌਕੇ ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਸਾਨੂੰ ਪੂਰੀ ਉਮੀਦ ਹੈ ਕਿ ਮੁੱਖ ਮੰਤਰੀ ਨਾਲ ਮੀਟਿੰਗ ਹੋਣ ਜਾ ਰਹੀ ਹੈ। ਉਨ੍ਹਾਂ ਕਿਹਾ ਸੰਪੂਰਨ ਯਕੀਨ ਹੈ ਕਿ ਮੀਟਿੰਗ ਦੇ ਨਤੀਜੇ ਪਾਜ਼ੀਟਿਵ ਹੀ ਨਿਕਲਣਗੇ। ਉਨ੍ਹਾਂ ਨੇ ਕਿਹਾ ਪਹਿਲਾ ਵਾਲੀਆਂ ਮੀਟਿੰਗਾਂ ਵੀ ਸਕਾਰਤਮਕ ਰਹੀਆਂ ਪਰ ਅੱਜ ਦੀ ਮੀਟਿੰਗ ਤੋਂ ਵੱਡੀਆਂ ਉਮੀਦਾਂ ਹਨ।
ਕਿਸਾਨਾਂ ਦਾ ਕਹਿਣਾ ਹੈ ਕਿ ਜੇਕਰ ਸਾਡੀਆਂ ਮੰਗਾਂ ਨਾ ਮੰਨੀਆਂ ਤਾਂ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ। ਕਿਸਾਨਾਂ ਦਾ ਮੰਨਣਾ ਹੈ ਕਿ ਸਮਰਥਨ ਮੁੱਲ ਦਾ ਦੇਣਾ ਚਾਹੀਦਾ ਹੈ।ਉਨ੍ਹਾਂ ਕਿਹਾ ਸਾਨੂੰ ਉਮੀਦ ਹੈ ਪੰਜਾਬ ਸਰਕਾਰ ਜਰੂਰ ਹੱਲ ਕਰੇਗੀ।