ETV Bharat / state

ਔਰਤਾਂ ਨੂੰ ਸੁਰੱਖਿਅਤ ਘਰ ਛੱਡਣ ਲਈ ਪੀਸੀਆਰ ਤਾਇਨਾਤ ਕਰਨ ਦੇ ਫ਼ੈਸਲੇ 'ਤੇ ਲੋਕਾਂ ਦੀ ਪ੍ਰਤਿਕਿਰਿਆ

author img

By

Published : Dec 5, 2019, 2:41 PM IST

ਹੈਦਰਾਬਾਦ 'ਚ ਮਹਿਲਾ ਡਾਕਟਰ ਨਾਲ ਹੋਏ ਜਬਰ ਜਨਾਹ ਤੇ ਕਤਲ ਦੀ ਵਾਰਦਾਤ ਨੇ ਪੂਰੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ ਹੈ। ਇਸ ਦੇ ਨਾਲ ਹੀ ਕੁੜੀਆਂ ਦੀ ਸੁਰੱਖਿਆ ਨੂੰ ਲੈ ਕਈ ਸਵਾਲ ਖੜ੍ਹੇ ਹੋਏ ਹਨ ਜਿਸ ਦੇ ਮੱਦੇਨਜ਼ਰ ਪੰਜਾਬ ਸਰਕਾਰ ਨੇ ਦੇਰ ਸਵੇਰ ਔਰਤਾਂ ਦੀ ਸੁਰੱਖਿਆ ਲਈ ਵੱਡਾ ਫੈਸਲਾ ਲੈਂਦਿਆਂ ਸਪੈਸ਼ਲ ਪੀਸੀਆਰ ਟੀਮਾਂ ਤਾਇਨਾਤ ਕਰਨ ਦਾ ਐਲਾਨ ਕੀਤਾ। ਕੀ ਪੰਜਾਬ ਸਰਕਾਰ ਦੇ ਇਸ ਫ਼ੈਸਲੇ ਨਾਲ ਕੁੜੀਆਂ ਸੁਰੱਖਿਅਤ ਹਨ ਜਿਸ ਬਾਰੇ ਲੋਕਾਂ ਦਾ ਕੀ ਕਹਿਣਾ ਹੈ ਪੜ੍ਹੋ ਪੂਰੀ ਖ਼ਬਰ...

ਹੈਦਰਾਬਾਦ
ਫ਼ੋਟੋ

ਜਲੰਧਰ: ਹੈਦਰਾਬਾਦ 'ਚ ਮਹਿਲਾ ਡਾਕਟਰ ਨਾਲ ਹੋਏ ਜਬਰ ਜਨਾਹ ਤੇ ਕਤਲ ਦੀ ਵਾਰਦਾਤ ਤੋਂ ਬਾਅਦ ਪੰਜਾਬ ਸਰਕਾਰ ਨੇ ਸਬਕ ਲੈਂਦਿਆਂ ਕੁੜੀਆਂ ਦੀ ਸੁਰੱਖਿਆ ਸਪੈਸ਼ਲ ਪੀਸੀਆਰ ਟੀਮਾਂ ਤਾਇਨਾਤ ਕਰਨ ਦਾ ਐਲਾਨ ਕੀਤਾ। ਇਸ ਫ਼ੈਸਲੇ 'ਤੇ ਸ਼ਹਿਰ ਵਾਸੀਆਂ ਦੀ ਪ੍ਰਤੀਕਿਰਿਆ ਕੁਝ ਰਲਵੀਂ ਮਿਲਵੀਂ ਸਾਹਮਣੇ ਆ ਰਹੀ ਹੈ।

ਈਟੀਵੀ ਭਾਰਤ ਦੀ ਟੀਮ ਨੇ ਜਦੋਂ ਪੰਜਾਬ ਸਰਕਾਰ ਦੇ ਇਸ ਫ਼ੈਸਲੇ ਬਾਰੇ ਲੋਕਾਂ ਦੀ ਪ੍ਰਤਿਕਿਰਿਆ ਲਈ ਤਾਂ ਕੁਝ ਕੁੜੀਆਂ ਨੇ ਫ਼ੈਸਲੇ ਦਾ ਸਵਾਗਤ ਕੀਤਾ। ਉੱਥੇ ਹੀ ਕੁਝ ਲੋਕਾਂ ਦਾ ਕਹਿਣਾ ਹੈ ਕਿ ਪੰਜਾਬ ਪੁਲਿਸ ਦੇ ਕਈ ਮੁਲਾਜ਼ਮ ਸ਼ਰਾਬ ਪੀਕੇ ਡਿਊਟੀ ਕਰਦੇ ਨਜ਼ਰ ਆਉਂਦੇ ਹਨ ਤਾਂ ਕੀ ਇਹ ਯਕੀਨੀ ਬਣਾਇਆ ਜਾਵੇਗਾ ਕਿ ਜਿਹੜੀ ਮਹਿਲਾਂ ਮੁਲਾਜ਼ਮ ਉਨ੍ਹਾਂ ਨੂੰ ਘਰ ਛੱਡਣ ਜਾ ਰਹੀ ਹੈ, ਉਨ੍ਹਾਂ ਨਾਲ ਉਹ ਸੁਰੱਖਿਅਤ ਹਨ।

ਵੀਡੀਓ

ਦੂਜੇ ਪਾਸੇ ਜਲੰਧਰ ਦੇ ਡੀਸੀਪੀ ਇਨਵੈਸਟੀਗੇਸ਼ਨ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਸਰਕਾਰ ਦੇ ਇਸ ਆਰਡਰ ਨੂੰ ਲਾਗੂ ਕਰ ਦਿੱਤਾ ਗਿਆ ਤੇ ਹਿਦਾਇਤਾਂ ਜਾਰੀ ਕੀਤੀਆਂ ਗਈਆਂ ਕਿ ਰਾਤ 9 ਵਜੇ ਤੋਂ ਲੈ ਕੇ ਸਵੇਰੇ 6 ਵਜੇ ਤੱਕ ਮਹਿਲਾਵਾਂ ਨੂੰ ਘਰ ਜਾਣ ਲਈ ਫ੍ਰੀ ਸੁਵਿਧਾ ਦਿੱਤੀ ਜਾਵੇਗੀ।

ਜ਼ਿਕਰਯੋਗ ਹੈ ਕਿ ਔਰਤਾਂ ਦੀ ਸੁਰਖਿਆ ਲਈ ਵੱਧ ਰਹੀ ਫ਼ਿਕਰਮੰਦੀ ਦੇ ਮੱਦੇਨਜ਼ਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਰਾਤ 9 ਵਜੇ ਤੋਂ ਸਵੇਰੇ 6 ਵਜੇ ਦਰਮਿਆਨ ਔਰਤਾਂ ਨੂੰ ਘਰ ਜਾਣ ਲਈ ਢੁਕਵਾਂ ਸਾਧਨ ਨਾ ਮਿਲਣ ਦੀ ਸੂਰਤ 'ਚ ਉਨਾਂ ਨੂੰ ਸੁਰਖਿਅਤ ਘਰ ਪਹੁੰਚਾਉਣ ਲਈ ਮੁਫ਼ਤ ਪੁਲਿਸ ਸਹਾਇਤਾ ਮੁਹਈਆ ਕਰਵਾਉਣ ਦਾ ਐਲਾਨ ਕੀਤਾ ਹੈ।

Intro:ਔਰਤਾਂ ਦੀ ਸੁਰਖਿਆ ਪ੍ਰਤੀ ਵੱਧ ਰਹੀ ਫ਼ਿਕਰਮੰਦੀ ਦੇ ਮੱਦੇਨਜ਼ਰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਰਾਤ 9 ਵਜੇ ਤੋਂ ਸਵੇਰੇ 6 ਵਜੇ ਦਰਮਿਆਨ ਔਰਤਾਂ ਨੂੰ ਘਰ ਜਾਣ ਲਈ ਢੁਕਵਾਂ ਸਾਧਨ ਨਾ ਮਿਲਣ ਦੀ ਸੂਰਤ 'ਚ ਉਨਾਂ ਨੂੰ ਸੁਰਖਿਅਤ ਘਰ ਪਹੁੰਚਾਉਣ ਲਈ ਮੁਫ਼ਤ ਪੁਲਿਸ ਸਹਾਇਤਾ ਮੁਹਈਆ ਕਰਵਾਉਣ ਦਾ ਐਲਾਨ ਕਰ ਦਿਤੈ. ਇਸਦੇ ਨਾਲ ਹੀ ਇਸਨੂੰ ਸੂਬੇ ਭਰ 'ਚ ਲਾਗੂ ਕਰਨ ਨੂੰ ਕਿਹਾ ਗਿਐ, ਪਰ ਇਹ ਸੁਵਿਧਾ ਮਹਿਲਾਵਾਂ ਲਈ ਕਿਨਾਂ ਕੁ ਕਾਰਗਾਰ ਸਾਬਿਤ ਹੋਵੇਗੀ. ਦੇਖੋ ਇਸ 'ਤੇ ਸਾਡੀ ਇਕ ਖ਼ਾਸ ਰਿਪੋਰਟ..........................

Body:ਹੈਦਰਾਬਾਦ 'ਚ ਮਹਿਲਾ ਡਾਕਟਰ ਨਾਲ ਬਲਾਤਕਾਰ ਤੇ ਉਸ ਨੂੰ ਜ਼ਿੰਦਾ ਸਾੜਨ ਦੀ ਘਿਨੌਣੀ ਵਾਰਦਾਤ ਨੇ ਪੂਰੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ ਐ. ਅਜਿਹੀਆਂ ਦਿਲ ਕੰਬਾਊ ਵਾਰਦਾਤਾਂ ਤੋਂ ਸਬਕ ਲੈਂਦਿਆਂ ਪੰਜਾਬ ਸਰਕਾਰ ਨੇ ਦੇਰ ਸਵੇਰ ਔਰਤਾਂ ਦੀ ਰਾਖੀ ਲਈ ਵੱਡਾ ਫੈਸਲਾ ਲੈਂਦੇ ਹੋਏ ਸਪੈਸ਼ਲ ਪੀ. ਸੀ. ਆਰ. ਟੀਮਾਂ ਤਾਇਨਾਤ ਕਰਨ ਦਾ ਐਲਾਨ ਕੀਤਾ ਐ. ਇਸ ਪੀ.ਸੀ.ਆਰ. ਟੀਮ ਵਿਚ ਬਕਾਇਦਾ ਇਕ ਮਹਿਲਾ ਮੁਲਾਜ਼ਮ ਨੂੰ ਵੀ ਤਾਇਨਾਤ ਕੀਤਾ ਜਾਵੇਗਾ. ਜੋਕਿ ਜਰੂਰਤ ਪੈਣ 'ਤੇ ਮਹਿਲਾਵਾਂ ਨੂੰ ਸੁਰਖਿਅਤ ਘਰ ਪਹੁੰਚਾਉਣ ਦੀ ਸੁਵਿਧਾ ਦੇਣਗੇ. ਮੁਖ ਮੰਤਰੀ ਨੇ ਡੀ.ਜੀ.ਪੀ. ਦਿਨਕਰ ਗੁਪਤਾ ਨੂੰ ਇਸ ਸੁਵਿਧਾ ਨੂੰ ਸੂਬੇ 'ਚ ਲਾਗੂ ਕਰਨ ਨੂੰ ਯਕੀਨੀ ਬਣਾਉਣ ਦੇ ਹੁਕਮ ਦਿੱਤੇ ਨੇ. ਅਸੀਂ ਅੱਜ ਇਸ ਸੰਬੰਧੀ ਜਲੰਧਰ ਦੇ ਡੀ.ਸੀ.ਪੀ. ਇਨਵੈਸਟੀਗੇਸ਼ਨ ਨਾਲ ਗੱਲਬਾਤ ਕੀਤੀ. ਉਨਾਂ ਦਾ ਕਹਿਣਾ ਐ ਕਿ ਸਰਕਾਰ ਦੇ ਇਸ ਆਰਡਰ ਨੂੰ ਲਾਗੂ ਕਰ ਦਿੱਤਾ ਗਿਆ ਐ ਤੇ ਹਿਦਾਇਤਾਂ ਦਿਤੀਆਂ ਗਈਆਂ ਨੇ ਕਿ ਰਾਤ 9 ਵਜੇ ਤੋਂ ਲੈ ਕੇ ਸਵੇਰੇ 6 ਵਜੇ ਤੱਕ ਮਹਿਲਾਵਾਂ ਨੂੰ ਘਰ ਜਾਣ ਲਈ ਫ੍ਰੀ ਸੁਵਿਧਾ ਦਿੱਤੀ ਜਾਵੇਗੀ.

ਬਾਈਟ : ਗੁਰਮੀਤ ਸਿੰਘ, ਡੀ.ਸੀ.ਪੀ. ਇਨਵੈਸਟੀਗੇਸ਼ਨ

ਬਾਕਸਪਾਕConclusion:ਸੂਬਾ ਸਰਕਾਰ ਨੇ ਤਾਂ ਮਹਿਲਾਵਾਂ ਦੀ ਸੁਰਖਿਆ ਲਈ ਆਦੇਸ਼ ਜਾਰੀ ਕਰ ਦਿਤੈ, ਪਰ ਜ਼ਿਮਨੀ ਪੱਧਰ 'ਤੇ ਕਿਨਾਂ ਸਹੀ ਸਾਬਿਤ ਹੁੰਦੈ ਇਹ ਤਾਂ ਮਹਿਲਾਵਾਂ ਹੀ ਦੱਸ ਸਕਦੀਆਂ ਨੇ. ਇਸ ਲਈ ਅਸੀ ਇਸ ਸੰਬੰਧੀ ਨੌਕਰੀ ਪੇਸ਼ਾ ਕੁਝ ਯੁਵਤੀਆਂ ਨਾਲ ਗੱਲਬਾਤ ਕੀਤੀ ਉਨਾਂ ਦਾ ਕਹਿਣਾ ਕਿ ਸਰਕਾਰ ਨੇ ਆਦੇਸ਼ ਤਾਂ ਜਾਰੀ ਕਰ ਦਿੱਤੇ ਨੇ ਪਰ ਇਸ ਨਾਲ ਮਹਿਲਾਵਾਂ ਸੁਰਖਿਅਤ ਮਹਿਸੂਸ ਨਹੀਂ ਕਰਨਗੀਆਂ. ਉਨਾਂ ਕਿਹਾ ਕਿ ਪੰਜਾਬ ਪੁਲਿਸ ਦੇ ਕਈ ਮੁਲਾਜ਼ਮ ਸ਼ਰਾਬ ਪੀਕੇ ਡਿਯੂਟੀ ਕਰਦੇ ਨਾਜਰ ਆਉਂਦੇ ਨੇ. ਉਨਾਂ ਸਵਾਲ ਚੱਕਿਆ ਕਿ ਇਹ ਯਕੀਨੀ ਬਣਾਇਆ ਜਾਵੇਗਾ ਕਿ ਜਿਹੜਾ ਮੁਲਾਜ਼ਮ ਮਹਿਲਾਂ ਨੂੰ ਘਰ ਸ਼ਡਨ ਜਾ ਰਿਹੈ, ਉਸ ਨਾਲ ਉਹ ਮਹਿਲਾ ਸੁਰਖਿਅਤ ਐ. ਯੁਵਤੀਆਂ ਦਾ ਕਹਿਣਾ ਐ ਕਿ ਇਸ ਤਰਾਂ ਦੀਆਂ ਸੁਵਿਧਾਵਾਂ ਦੇਣ ਦੀ ਬਜਾਏ ਨੌਜਵਾਨਾਂ ਦੀ ਸੋਚ ਨੂੰ ਬਾਦਲਾਂ ਦੀ ਲੋੜ ਐ.
ETV Bharat Logo

Copyright © 2024 Ushodaya Enterprises Pvt. Ltd., All Rights Reserved.