ਜਲੰਧਰ : ਕਾਂਗਰਸ ਦੇ ਸੀਨੀਅਰ ਅਤੇ ਨਾਰਾਜ਼ ਚੱਲ ਰਹੇ ਨੇਤਾ ਨਵਜੋਤ ਸਿੰਘ ਸਿੱਧੂ ਦੇ ਟਵੀਟ ਤੋਂ ਬਾਅਦ ਹੁਣ ਇਸ ਉੱਪਰ ਰਾਜਨੀਤੀ ਛਿੜ ਗਈ ਹੈ। ਜਲੰਧਰ ਵਿੱਚ ਸੀਨੀਅਰ ਭਾਜਪਾ ਨੇਤਾ ਮਨੋਰੰਜਨ ਕਾਲੀਆ ਨੇ ਨਵਜੋਤ ਸਿੰਘ ਸਿੱਧੂ 'ਤੇ ਤੰਜ ਕੱਸਦੇ ਹੋਏ ਕਿਹਾ ਕਿ ਲਗਦਾ ਹੈ ਸਿੰਧੂ ਹੁਣ ਉਡਾਰੀ ਮਾਰਨ ਵਾਲੇ।
ਉਨ੍ਹਾਂ ਨੇ ਕਿਹਾ ਕਿ ਨਵਜੋਤ ਸਿੰਘ ਸਿੱਧੂ ਜਦੋਂ ਬੀ.ਜੇ.ਪੀ ਵਿੱਚ ਸੀ ਉਦੋਂ ਬੀਜੇਪੀ ਦੇ ਸੀਨੀਅਰ ਨੇਤਾਵਾਂ ਉੱਪਰ ਸ਼ੇਅਰ ਬੋਲਦੇ ਸੀ ,ਉਸ ਤੋਂ ਬਾਅਦ ਉਹ ਕਾਂਗਰਸ 'ਚ ਚਲੇ ਗਏ ਤਾਂ ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਉੱਪਰ ਉਹੀ ਸ਼ੇਅਰ ਬੋਲਣੇ ਸ਼ੁਰੂ ਕਰ ਦਿੱਤੇ।
ਇਹ ਵੀ ਪੜ੍ਹੋ :ਸਿੱਧੂ ਦੇ ਟਵਿਟ ਤੋਂ ਬਾਅਦ ਕਾਂਗਰਸ ਦਾ ਪਹਿਲਾਂ ਬਿਆਨ...
ਹੁਣ ਜਿਸ ਤਰ੍ਹਾਂ ਉਹ ਆਮ ਆਦਮੀ ਪਾਰਟੀ ਬਾਰੇ ਗੱਲ ਕਹਿ ਰਹੇ ਨੇ ਉਸ ਨਾਲ ਲੱਗਦਾ ਹੈ ਕਿ ਹੁਣ ਉਨ੍ਹਾਂ ਦਾ ਇਰਾਦਾ ਆਮ ਆਦਮੀ ਪਾਰਟੀ ਵੱਲ ਉਡਾਰੀ ਮਾਰਨ ਦਾ ਹੈ।