ਜਲੰਧਰ: ਜਲੰਧਰ ਪੁਲਿਸ ਦੀ ਨਾਕਾਮੀ ਸਾਹਮਣੇ ਆਈ ਹੈ, ਜਦੋਂ ਉਨ੍ਹਾਂ ਦੀ ਹਿਰਾਸਤ 'ਚੋਂ ਇੱਕ ਆਰੋਪੀ ਫ਼ਰਾਰ ਹੋ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਕੌਂਸਲਰ ਰੋਨੀ ਨੇ ਦੱਸਿਆ ਕਿ ਉਸ ਦੇ ਵਾਰਡ ਵਾਸੀਆਂ ਨੇ ਜਾਣਕਾਰੀ ਦਿੱਤੀ ਸੀ ਕਿ ਕੋਈ ਟਰੱਕ ਚਾਲਕ ਕਾਫ਼ੀ ਤੇਜ਼ ਰਫ਼ਤਾਰ ਨਾਲ ਵਾਰਡ 'ਚ ਆ ਰਿਹਾ ਹੈ, ਜਿਸ ਵਲੋਂ ਬਿਜਲੀ ਦੀਆਂ ਤਾਰਾਂ ਨੂੰ ਨੁਕਸਾਨ ਪਹੁੰਚਾਇਆ ਹੈ। ਉਨ੍ਹਾਂ ਦੱਸਿਆ ਕਿ ਉਕਤ ਟਰੱਕ ਚਾਲਕ ਪਿਛੇ ਕਿਸੇ ਗੱਡੀ ਨੂੰ ਟੱਕਰਟ ਮਾਰ ਕੇ ਆਇਆ ਸੀ, ਜਿਸ ਨੂੰ ਵਾਰਡ ਵਾਸੀਆਂ ਕਾਬੂ ਕਰਕੇ ਪੁਲਿਸ ਹਵਾਲੇ ਕੀਤਾ ਸੀ। ਉਨ੍ਹਾਂ ਦੱਸਿਆ ਕਿ ਉਕਤ ਟਰੱਕ ਚਾਲਕ ਪੁਲਿਸ ਦੀ ਗ੍ਰਿਫ਼ਤ 'ਚੋਂ ਫ਼ਰਾਰ ਹੋ ਗਿਆ।
ਇਸ ਸਬੰਧੀ ਪੁਲਿਸ ਦਾ ਕਹਿਣਾ ਕਿ ਉਹ ਦੋ ਮੁਲਾਜ਼ਮ ਸੀ ਤੇ ਉਨ੍ਹਾਂ ਕੋਲ ਸਮਾਨ ਵੀ ਸੀ, ਜਿਸ ਕਾਰਨ ਉਨ੍ਹਾਂ ਦੇ ਗ੍ਰਿਫ਼ਤ 'ਚੋਂ ਉਕਤ ਆਰੋਪੀ ਫ਼ਰਾਰ ਹੋ ਗਿਆ। ਉਨ੍ਹਾਂ ਦੱਸਿਆ ਕਿ ਟਰੱਕ ਚਾਲਕ ਪਿਛੇ ਵੀ ਕਿਸੇ ਗੱਡੀ ਨੂੰ ਟੱਕਰ ਮਾਰ ਕੇ ਆਇਆ ਸੀ।
ਇਹ ਵੀ ਪੜ੍ਹੋ:ਸ਼੍ਰੋਮਣੀ ਕਮੇਟੀ ਵੱਲੋਂ ਕਾਰ ਸੇਵਾ ਦੀ ਰਸਦ ਕੇਵਲ ਬਾਬਾ ਗੁਲਜ਼ਾਰ ਸਿੰਘ ਨੂੰ ਦੇਣ ਦੀ ਅਪੀਲ