ਜਲੰਧਰ : ਲੋਕ ਸਭਾ ਚੋਣਾਂ ਨੂੰ ਲੈ ਕੇ ਜਲੰਧਰ ਤੋਂ ਕਾਂਗਰਸ ਦੁਆਰਾ ਚੌਧਰੀ ਸੰਤੋਖ ਸਿੰਘ ਨੂੰ ਉਮੀਦਵਾਰ ਘੋਸ਼ਿਤ ਕੀਤਾ ਗਿਆ ਹੈ, ਪਰ ਪਾਰਟੀ ਦੇ ਸੀਨੀਅਰ ਆਗੂ ਮਹਿੰਦਰ ਸਿੰਘ ਕੇ.ਪੀ ਵੱਲੋਂ ਇਸ ਵਿਰੁੱਧ ਬਗਾਵਤ ਕਰ ਦਿੱਤੀ ਹੈ ਅਤੇ ਪਾਰਟੀ ਛੱਡਣ ਦੀ ਧਮਕੀ ਦਿੱਤੀ। ਜਿਸ ਨੂੰ ਲੈ ਕੇ ਪਾਰਟੀ ਹਾਈਕਮਾਂਡ ਵੱਲੋਂ ਜਲੰਧਰ ਦੀ ਸੀਟ ਨੂੰ ਲੈ ਕੇ ਰਿਵਿਊ ਕੀਤਾ ਜਾ ਰਿਹਾ ਹੈ ਅਤੇ ਅੱਜ ਜਲੰਧਰ ਵਿਖੇ ਪਾਰਟੀ ਵਲੋਂ ਜ਼ਮੀਨੀ ਹਕੀਕਤ ਜਾਣਨ ਲਈ ਆਬਜ਼ਰਵਰ ਨੂੰ ਭੇਜਿਆ ਗਿਆ।
ਇਸ ਮੌਕੇ ਦਿੱਲੀ ਤੋਂ ਆਏ ਆਬਜ਼ਰਵਰ ਗਰੀਸ਼ ਗਰਗ ਨੇ ਦੱਸਿਆ ਕਿ ਉਹ ਡੇਢ ਮਹੀਨੇ ਪਹਿਲਾਂ ਵੀ ਜਲੰਧਰ ਆਏ ਸਨ ਜਿਸ ਤੋਂ ਬਾਅਦ ਇਸ ਸੀਟ 'ਤੇ ਚੌਧਰੀ ਸੰਤੋਖ ਸਿੰਘ ਨੂੰ ਉਮੀਦਵਾਰ ਘੋਸ਼ਿਤ ਕੀਤਾ ਗਿਆ ਹੈ ਅਤੇ ਅੱਜ ਫਿਰ ਇਸ ਸੀਟ ਨੂੰ ਲੈ ਕੇ ਮਹਿੰਦਰ ਸਿੰਘ ਕੇਪੀ ਦੇ ਵਿਰੋਧ ਤੋਂ ਬਾਅਦ ਅੱਜ ਉਨ੍ਹਾਂ ਨੂੰ ਪਾਰਟੀ ਹਾਈਕਮਾਂਡ ਦੁਆਰਾ ਇਸ ਸੀਟ ਨੂੰ ਲੈ ਕੇ ਭੇਜਿਆ ਗਿਆ ਹੈ ਅਤੇ ਸਾਰੇ ਵਰਕਰਾਂ ਦੀ ਰਾਏ ਜਾਣੀ ਹੈ ਅਤੇ ਇਸ ਮੁੱਦੇ ਬਾਰੇ ਜਾਣਕਾਰੀ ਨੂੰ ਪਾਰਟੀ ਸਾਹਮਣੇ ਰੱਖਣਗੇ ਤਾਂ ਕਿ ਇਸ ਮਸਲੇ ਨੂੰ ਹੱਲ ਕਰਿਆ ਜਾਵੈ।
ਗਰੀਸ਼ ਗਰਗ ਨੇ ਕੇਪੀ ਦੇ ਸਮਰਥਕਾਂ ਨੂੰ ਅਪੀਲ ਕੀਤੀ ਹੈ ਕਿ ਉਨ੍ਹਾਂ ਦੀ ਰਿਪੋਰਟ ਤੋਂ ਬਾਅਦ ਜੋ ਵੀ ਇਸ ਮਾਮਲੇ ਵਿਚ ਪਾਰਟੀ ਦਾ ਫ਼ੈਸਲਾ ਹੋਵੇਗਾ ਉਹ ਹੀ ਸਾਰਿਆਂ ਨੂੰ ਮੰਨਣਾ ਪਵੇਗਾ।