ETV Bharat / state

22 ਦੇਸ਼ਾਂ 'ਚ ਘੁੰਮ ਕੇ 20 ਹਜ਼ਾਰ ਕਿਲੋਮੀਟਰ ਦਾ ਸਫਰ ਕੀਤਾ ਤੈਅ - 22 ਦੇਸ਼ਾਂ ਤੋਂ ਹੁੰਦੇ ਹੋਏ 20 ਹਜ਼ਾਰ ਕਿਲੋਮੀਟਰ ਦਾ ਸਫਰ

ਆਪਣੀ ਕਾਰ ਰਾਹੀਂ ਸੱਤ ਸਮੁੰਦਰ ਤਾਂ ਇਕ ਪਾਸੇ 22 ਦੇਸ਼ਾਂ ਤੋਂ ਹੁੰਦੇ ਹੋਏ 20 ਹਜ਼ਾਰ ਕਿਲੋਮੀਟਰ ਦਾ ਸਫਰ (Traveled 20 thousand kilometers in 22 countries) ਤੈਅ ਕਰ ਲਖਵਿੰਦਰ ਜਲੰਧਰ ਦੇ ਲੰਮਾ ਪਿੰਡ ਇਲਾਕੇ ਵਿੱਚ ਆਪਣੇ ਘਰ ਪਹੁੰਚ ਗਿਆ। ਲਖਵਿੰਦਰ ਸਿੰਘ ਦੇ ਇਸ ਪੂਰੇ ਸਫ਼ਰ ਬਾਰੇ ਲਖਵਿੰਦਰ ਸਿੰਘ ਨਾਲ ਸਾਡੀ ਹੋਈ ਇੱਕ ਖ਼ਾਸ ਗੱਲਬਾਤ ....

Lakhwinder Singh of Jalandhar traveled 22 countries and traveled 20 thousand kilometers

author img

By

Published : Oct 7, 2022, 10:53 PM IST

ਜਲੰਧਰ: ਕਹਿੰਦੇ ਹਨ ਕਿ ਇਨਸਾਨ ਦੇ ਸ਼ੌਕ ਦਾ ਕੋਈ ਮੁੱਲ ਨਹੀਂ ਹੁੰਦਾ ਜੇ ਸ਼ੌਕ ਪੂਰਾ ਕਰਨਾ ਹੋਵੇ ਤਾਂ ਇਨਸਾਨ ਸੱਤ ਸਮੁੰਦਰ ਪਾਰ ਵੀ ਚਲਾ ਜਾਂਦਾ ਹੈ। ਅਜਿਹਾ ਹੀ ਜਲੰਧਰ ਤੋਂ ਅਮਰੀਕਾ ਗਏ ਲਖਵਿੰਦਰ ਸਿੰਘ ਨੇ ਕਰ ਦਿਖਾਇਆ ਹੈ। ਲਖਵਿੰਦਰ ਸਿੰਘ 1985 ਵਿੱਚ ਜਲੰਧਰ ਦੇ ਲੰਮਾ ਪਿੰਡ ਤੋਂ ਜਾ ਕੇ ਅਮਰੀਕਾ ਵਿੱਚ ਵਸ ਗਿਆ ਸੀ। ਕੋਵਿਡ ਦੌਰਾਨ ਉਸ ਨੇ ਆਪਣੇ ਮਨ ਵਿੱਚ ਵਿਚਾਰ ਬਣਾਇਆ ਕਿ ਉਹ ਅਮਰੀਕਾ ਤੋਂ ਆਪਣੀ ਕਾਰ ਵਿੱਚ ਹੀ ਭਾਰਤ ਵਿਖੇ ਜਲੰਧਰ ਦੇ ਲੰਮਾ ਪਿੰਡ ਚੌਂਕ ਵਿਚ ਆਪਣੇ ਪਿੰਡ ਆਏਗਾ। ਫਿਰ ਕੀ ਸੀ ਸੱਤ ਸਮੁੰਦਰ ਤਾਂ ਇਕ ਪਾਸੇ 22 ਦੇਸ਼ਾਂ ਤੋਂ ਹੁੰਦੇ ਹੋਏ 20 ਹਜ਼ਾਰ ਕਿਲੋਮੀਟਰ ਦਾ ਸਫਰ ਤੈਅ ਕਰ ਲਖਵਿੰਦਰ ਜਲੰਧਰ ਦੇ ਲੰਮਾ ਪਿੰਡ ਇਲਾਕੇ ਵਿੱਚ ਆਪਣੇ ਘਰ ਪਹੁੰਚ ਗਿਆ। Traveled 20 thousand kilometers in 22 countries.

1985 ਵਿੱਚ ਆਪਣਾ ਘਰ ਛੱਡ ਕੇ ਗਿਆ ਸੀ ਵਿਦੇਸ਼: ਲਖਵਿੰਦਰ ਸਿੰਘ ਨੇ ਦੱਸਿਆ ਕਿ ਉਹ 1985 ਵਿੱਚ ਜਲੰਧਰ ਤੋਂ ਜਰਮਨੀ ਗਿਆ ਸੀ ਜਿਥੋਂ ਉਹ ਅਮਰੀਕਾ ਚਲਾ ਗਿਆ ਅਤੇ ਆਪਣੇ ਪਰਿਵਾਰ ਸਮੇਤ ਅਮਰੀਕਾ ਦੇ ਕੈਲੀਫੋਰਨੀਆ ਇਲਾਕੇ ਵਿੱਚ ਵਸ ਗਿਆ। ਉਸ ਦੇ ਮੁਤਾਬਿਕ ਪਹਿਲਾਂ ਉਹ ਕੈਲੀਫੋਰਨੀਆ ਵਿਖੇ ਨੌਕਰੀ ਕਰਦਾ ਸੀ ਪਰ ਬਾਅਦ ਵਿੱਚ ਉਸ ਨੇ ਆਪਣਾ ਗੈਸ ਸਟੇਸ਼ਨ ਲੈ ਲਿਆ। ਅੱਜ ਉਥੇ ਉਸ ਦੇ ਪਰਿਵਾਰ ਵਿੱਚ ਉਸ ਦੀ ਪਤਨੀ ਅਤੇ ਇਕ ਬੇਟਾ ਰਹਿ ਰਿਹਾ ਹੈ ਜੋ ਇਸ ਵੇਲੇ ਅਮਰੀਕਾ ਵਿਖੇ ਆਪਣੇ ਘਰ ਵਿੱਚ ਹੀ ਹਨ।

ਕੋਵਿਡ ਦੌਰਾਨ ਬਣਾਇਆ ਕਾਰ 'ਤੇ ਜਲੰਧਰ ਆਪਣੇ ਘਰ ਆਉਣ ਦਾ ਪ੍ਰੋਗਰਾਮ: ਕੋਵਿਡ ਦੌਰਾਨ ਜਿਸ ਵੇਲੇ ਪੂਰੀ ਦੁਨੀਆਂ ਵਿੱਚ ਬੀਮਾਰੀ ਨੇ ਪੈਰ ਪਸਾਰੇ ਹੋਏ ਸੀ ਉਸ ਵੇਲੇ ਲਖਵਿੰਦਰ ਸਿੰਘ ਨੇ ਆਪਣੀ ਕਾਰ ਭਾਰਤ ਦੇ ਬਾਈ ਰੋਡ ਅਮਰੀਕਾ ਤੋਂ ਜਲੰਧਰ ਆਪਣੇ ਘਰ ਆਉਣ ਦਾ ਪ੍ਰੋਗਰਾਮ ਬਣਾਇਆ ਸੀ। ਉਸ ਦੇ ਮੁਤਾਬਿਕ ਇਸ ਪ੍ਰੋਗਰਾਮ ਨੂੰ ਬਣਾਉਣ ਵਿਚ ਉਸ ਦਾ ਬਹੁਤ ਸਮਾਂ ਲੱਗਾ ਕਿਉਂਕਿ ਰਸਤੇ ਵਿੱਚ ਬਹੁਤ ਸਾਰੇ ਅਜਿਹੇ ਦੇਸ਼ ਸੀ ਜਿੱਥੋਂ ਟਰਾਂਜ਼ਿਟ ਵੀਜ਼ਾ ਲੈਣਾ ਪੈਣਾ ਸੀ ਤਾਂ ਕੀ ਰਸਤੇ ਵਿਚ ਕੋਈ ਪ੍ਰੇਸ਼ਾਨੀ ਨਾ ਆਵੇ। ਇਹੀ ਨਹੀਂ ਅਮਰੀਕਾ ਤੋਂ ਯੂਕੇ ਤੱਕ ਸਮੁੰਦਰੀ ਜਹਾਜ਼ ਵਿੱਚ ਗੱਡੀ ਨੂੰ ਰੱਖ ਕੇ ਲਿਆਉਣਾ ਸੀ ਅਤੇ ਉਸ ਤੋਂ ਬਾਅਦ ਬਾਈ ਰੋਡ ਅਗਲਾ ਸਫ਼ਰ ਤੈਅ ਕਰਨਾ ਸੀ। ਲਖਵਿੰਦਰ ਸਿੰਘ ਦੇ ਮੁਤਾਬਿਕ ਜਦ ਇਸ ਸਾਰੇ ਕਾਗਜ਼ਾਤ ਤਿਆਰ ਹੋ ਗਏ ਤਾਂ ਉਸ ਤੋਂ ਬਾਅਦ ਸ਼ੁਰੂ ਸਫਰ ਹੋਇਆ।

Lakhwinder Singh of Jalandhar traveled 22 countries and traveled 20 thousand kilometers

ਅਮਰੀਕਾ ਤੋਂ ਭਾਰਤ ਬਾਈ ਰੋਡ ਆਉਣ ਲਈ ਲਿਆ ਗਿਆ ਗੱਡੀ ਦਾ ਸਪੈਸ਼ਲ ਨੰਬਰ: ਜਿਸ ਗੱਡੀ ਵਿੱਚ ਲਖਵਿੰਦਰ ਸਿੰਘ ਨੇ ਅਮਰੀਕਾ ਤੋਂ ਭਾਰਤ ਤੱਕ ਦਾ ਸਫ਼ਰ ਤੈਅ ਕੀਤਾ, ਉਸ ਗੱਡੀ ਦਾ ਨੰਬਰ ਵੀ ਸਭ ਤੋਂ ਅਲੱਗ ਹੈ। ਇਸ ਗੱਡੀ ਦੇ ਨੰਬਰ ਨੂੰ ਦੇਖ ਕੇ ਹਰ ਕੋਈ ਹੈਰਾਨ ਰਹਿ ਜਾਂਦਾ ਹੈ ਕਿਉਂਕਿ ਇਸ ਦਾ ਨੰਬਰ ਹੈ " USA 2 IND " . ਹਾਲਾਂਕਿ ਜਿੱਥੇ ਇੱਕ ਪਾਸੇ ਲੋਕ ਇਸ ਨੰਬਰ ਨੂੰ ਦੇਖ ਕੇ ਹੈਰਾਨ ਰਹਿ ਜਾਂਦੇ ਹਨ ਪਰ ਉਸ ਦੇ ਦੂਸਰੇ ਪਾਸੇ ਇਹ ਨੰਬਰ ਪਾਕਿਸਤਾਨ ਵਿੱਚ ਐਂਟਰ ਕਰਨ ਲਈ ਉਸ ਲਈ ਪ੍ਰੇਸ਼ਾਨੀ ਦਾ ਸਬੱਬ ਵੀ ਬਣਿਆ। ਉਸ ਦੇ ਮੁਤਾਬਿਕ 10 ਸਤੰਬਰ ਕਰਕੇ ਪਾਕਿਸਤਾਨ ਵਿੱਚ ਉਨ੍ਹਾਂ ਨੂੰ ਰੋਕਿਆ ਗਿਆ ਅਤੇ ਨੰਬਰ ਦੀ ਪੂਰੀ ਜਾਂਚ ਪੜਤਾਲ ਕੀਤੀ ਗਈ। ਲਖਵਿੰਦਰ ਸਿੰਘ ਨੇ ਦੱਸਿਆ ਕਿ ਅਮਰੀਕਾ ਵਿੱਚ ਕੋਈ ਵੀ ਵਿਅਕਤੀ ਪੈਸੇ ਦੇ ਕੇ ਇਸ ਤਰ੍ਹਾਂ ਦੇ 7 ਅੱਖਰਾਂ ਵਾਲਾ ਨੰਬਰ ਲੈ ਸਕਦਾ ਹੈ, ਜਿਸ ਵਿੱਚ ਉਸ ਦੇ ਦੇਸ਼ ਦਾ ਨਾਮ ਜਾਂ ਖੁਦ ਉਸ ਦਾ ਨਾਂ ਵੀ ਸ਼ਾਮਿਲ ਹੋ ਸਕਦਾ ਹੈ।

ਯੂਰਪ ਵਿੱਚ ਨਹੀਂ ਪਈ ਵੀਜ਼ਾ ਦੀ ਲੋੜ ਪਰ ਉਸ ਤੋਂ ਅੱਗੇ ਹਰ ਦੇਸ਼ ਕਰਾਸ ਕਰਨ ਲਈ ਲਿਆ ਗਿਆ ਟਰਾਂਜ਼ਿਟ ਵੀਜ਼ਾ: ਅਮਰੀਕਾ ਤੋਂ ਸਮੁੰਦਰੀ ਰਸਤੇ ਰਾਹੀਂ ਸਮੁੰਦਰੀ ਜਹਾਜ਼ ਵਿਚ ਕਾਰ ਰੱਖ ਯੂਕੇ ਤੱਕ ਆਉਣ ਤੋਂ ਬਾਅਦ ਯੂਰੋਪ ਦੇ ਕਿਸੇ ਵੀ ਦੇਸ਼ ਵਿੱਚ ਉਸ ਨੂੰ ਕਿਸੇ ਵੀਜ਼ੇ ਦੀ ਲੋੜ ਨਹੀਂ ਪਈ ਪਰ ਜਦੋਂ ਉਹ ਗਿਰੀਸ਼ ਪਹੁੰਚਿਆ ਤਾਂ ਉਸ ਤੋਂ ਬਾਅਦ ਹਰ ਦੇਸ਼ ਵਿੱਚ ਬ੍ਰਾਜ਼ੀਲ ਵੀਜ਼ੇ ਰਾਹੀਂ ਉਸ ਨੂੰ ਆਪਣਾ ਸਫ਼ਰ ਤੈਅ ਕਰਨਾ ਪਿਆ। ਉਸ ਦੇ ਮੁਤਾਬਿਕ ਹਰ ਦੇਸ਼ ਵਿੱਚੋਂ ਜਦੋਂ ਉਹ ਲੰਘਦਾ ਸੀ ਹੁਣ ਤਾਂ ਲੋਕ ਉਸ ਦੀ ਗੱਡੀ ਨੂੰ ਦੇਖ ਕੇ ਖੂਬ ਹੈਰਾਨ ਹੁੰਦੇ ਸੀ ਕਿਉਂਕਿ ਉਸ ਦਾ ਸਟੇਅਰਿੰਗ ਖੱਬੇ ਪਾਸੇ ਸੀ।

ਇਰਾਨ ਕ੍ਰਾਸ ਕਰਨ ਲਈ ਨਹੀਂ ਮਿਲਿਆ ਟਰਾਂਜ਼ਿਟ ਵੀਜ਼ਾ: ਸੁਖਵਿੰਦਰ ਸਿੰਘ ਜਦੋਂ ਆਪਣਾ ਸਫ਼ਰ ਤੈਅ ਕਰਦੇ ਹੋਏ ਇਰਾਨ ਪੁੱਜੇ ਟਰਾਂਜ਼ਿਟ ਵੀਜ਼ਾ ਨਾ ਹੋਣ ਕਰਕੇ ਉਨ੍ਹਾਂ ਨੂੰ ਕਿਹਾ ਗਿਆ ਕਿ ਉਹ ਗੱਡੀ ਡਰਾਈਵ ਕਰਕੇ ਇੱਥੇ ਨਹੀਂ ਲੰਘ ਸਕਦੇ। ਜਿਸ ਕਰਕੇ ਉਨ੍ਹਾਂ ਨੂੰ ਪੂਰੇ ਈਰਾਨ ਵਿਚ ਆਪਣੀ ਗੱਡੀ ਨੂੰ ਦੋ ਕਰਵਾ ਕੇ ਈਰਾਨ ਨੂੰ ਕਰਾਸ ਕੀਤਾ ਗਿਆ। ਉਸ ਦੇ ਮੁਤਾਬਿਕ ਇਸ ਦੌਰਾਨ ਉਹ ਖ਼ੁਦ ਟੈਕਸੀ ਵਿਚ ਨਾਲ ਨਾਲ ਸਫ਼ਰ ਕਰਦੇ ਰਹੇ।

ਲਖਵਿੰਦਰ ਦੇ ਇਸ ਸਫ਼ਰ ਲਈ ਪਤਨੀ ਨੂੰ ਰਾਜ਼ੀ ਕਰਨਾ ਹੋਇਆ ਸੀ ਮੁਸ਼ਕਿਲ: ਲਖਵਿੰਦਰ ਸਿੰਘ ਦੱਸਦਾ ਹੈ ਕਿ ਜਦ ਉਸ ਨੇ ਇਹ ਪ੍ਰੋਗਰਾਮ ਬਣਾਇਆ ਤਾਂ ਪਹਿਲੇ ਤਾਂ ਪਰਿਵਾਰ ਨੇ ਇਸ ਗੱਲ ਨੂੰ ਮਜ਼ਾਕ ਸਮਝਿਆ ਅਤੇ ਇਸ ਵੱਲ ਗੌਰ ਨਹੀਂ ਕੀਤਾ ਪਰ ਜਦ ਇਹ ਪੂਰਾ ਪ੍ਰੋਗਰਾਮ ਫਾਈਨਲ ਹੋ ਗਿਆ ਤਾਂ ਉਸ ਦੀ ਪਤਨੀ ਵੱਲੋਂ ਇਸ ਦਾ ਵਿਰੋਧ ਕੀਤਾ ਗਿਆ। ਉਸ ਦੇ ਮੁਤਾਬਿਕ ਉਸ ਦੀ ਪਤਨੀ ਬਿਲਕੁਲ ਵੀ ਰਾਜ਼ੀ ਨਹੀਂ ਸੀ ਕਿ ਉਹ ਆਪਣੀ ਕਾਰ ਤੇ ਬਾਈ ਰੋਡ ਭਾਰਤ ਤਕ ਸਫਰ ਕਰੇ ਪਰ ਉਸ ਦੇ ਦੂਸਰੇ ਪਾਸੇ ਲਖਵਿੰਦਰ ਸਿੰਘ ਦਾ ਬੇਟਾ ਉਸ ਦੇ ਇਸ ਸਫ਼ਰ ਲਈ ਰਾਜ਼ੀ ਵੀ ਸੀ ਪਰ ਕਿਤੇ ਨਾ ਕਿਤੇ ਇਸ ਦਾ ਵਿਰੋਧ ਵੀ ਕਰਦਾ ਸੀ ਪਰ ਅੱਜ ਲਖਵਿੰਦਰ ਦੇ ਜਲੰਧਰ ਵਿਖੇ ਆਪਣੇ ਘਰ ਪਹੁੰਚਣ ਤੇ ਪੂਰਾ ਪਰਿਵਾਰ ਬੇਹੱਦ ਖੁਸ਼ ਹੈ।

ਸਫਰ ਦੌਰਾਨ ਲੋਕਾਂ ਨੇ ਕੀਤਾ ਖੂਬ ਸਵਾਗਤ: ਲਖਵਿੰਦਰ ਸਿੰਘ ਦੱਸਦਾ ਹੈ ਕਿ ਆਪਣੇ ਇਸ ਸਫ਼ਰ ਦੌਰਾਨ ਉਸ ਨੇ ਕਰੀਬ 22 ਦੇਸ਼ਾਂ ਦੇ ਲੋਕਾਂ ਨਾਲ ਮੁਲਾਕਾਤ ਕੀਤੀ। ਜਿਨ੍ਹਾਂ ਤੋਂ ਉਸ ਨੂੰ ਬੇਹੱਦ ਪਿਆਰ ਮਿਲਿਆ। ਕਈ ਦੇਸ਼ਾਂ ਵਿੱਚ ਤਾਂ ਲੋਕਾਂ ਨੇ ਉਸ ਨੂੰ ਗੱਡੀ ਵਿੱਚ ਤੇਲ ਪਵਾਉਣ ਜਾਂ ਉਨ੍ਹਾਂ ਦੇ ਘਰ ਰਾਤ ਪੈਣ ਤੱਕ ਦੀ ਆਫਰ ਵੀ ਦਿੱਤੀ ਪਰ ਉਸ ਵੱਲੋਂ ਇਹ ਸਭ ਨਹੀਂ ਮੰਨਿਆ ਗਿਆ। ਉਸ ਦੇ ਮੁਤਾਬਿਕ ਰਸਤੇ ਵਿਚ ਲੋਕ ਪੁਲਿਸ ਦੀ ਗੱਡੀ ਦੇ ਨਾਲ ਅਤੇ ਉਸ ਦੇ ਨਾਲ ਫੋਟੋਆਂ ਖਿਚਵਾਉਂਦੇ ਰਹੇ ਅਤੇ ਆਪਣੇ ਹੌਂਸਲੇ ਅਤੇ ਲੋਕਾਂ ਦੇ ਪਿਆਰ ਸਦਕਾ ਉਹ ਆਪਣੇ ਪਿੰਡ ਜਲੰਧਰ ਪਹੁੰਚਣ ਵਿੱਚ ਸਫ਼ਲ ਹੋਇਆ।

ਕਾਰ ਨੂੰ ਵੀ ਕਰਾਇਆ ਗਿਆ ਅਲੱਗ ਤਰੀਕੇ ਨਾਲ ਤਿਆਰ: ਲਖਵਿੰਦਰ ਸਿੰਘ ਨੇ ਆਪਣੀ ਕਾਰ ਨੂੰ ਬੇਹੱਦ ਅਲੱਗ ਤਰੀਕੇ ਨਾਲ ਤਿਆਰ ਕਰਵਾਇਆ ਸੀ। ਕਾਰ ਦੇ ਨੰਬਰ ਤੋਂ ਲੈ ਕੇ ਪੂਰੀ ਕਾਰ ਉੱਪਰ ਲੱਗੇ ਸਟਿੱਕਰ ਦੱਸਦੇ ਸੀ ਕਿ ਕਾਰ ਕਿਸੇ ਲੰਮੇ ਸਫ਼ਰ ਲਈ ਨਿਕਲੀ ਹੋਈ ਹੈ। ਅਮਰੀਕਾ ਤੋਂ ਲੈ ਕੇ ਭਾਰਤ ਤੱਕ ਜਿਨ੍ਹਾਂ-ਜਿਨ੍ਹਾਂ ਦੇਸ਼ਾਂ ਤੋਂ ਲਖਵਿੰਦਰ ਸਿੰਘ ਗੁਜ਼ਰਿਆ ਉਨ੍ਹਾਂ ਦੇਸ਼ਾਂ ਦੇ ਨਕਸ਼ੇ ਤੱਕ ਕਾਰ ਤੇ ਬਣਵਾਏ ਗਏ। ਹਾਲਾਂਕਿ ਲਖਵਿੰਦਰ ਸਿੰਘ ਅਮਰੀਕਨ ਨਾਗਰਿਕ ਹੈ ਅਤੇ ਉਸ ਨੇ ਅਮਰੀਕਾ ਤੋਂ ਭਾਰਤ ਤੱਕ ਆਪਣੀ ਕਾਰ ਵਿੱਚ ਸਫ਼ਰ ਕੀਤਾ ਪਰ ਕਾਰ ਉੱਪਰ ਵਾਹਗਾ ਬਾਰਡਰ ਅਲੱਗ ਤਰ੍ਹਾਂ ਨਾਲ ਦਰਸਾਉਂਦੇ ਹੋਏ ਦੋਨ੍ਹਾਂ ਦੇਸ਼ਾਂ ਦੇ ਸਮਾਜਿਕ ਭਾਈਚਾਰੇ ਬਾਰੇ ਉਧਰ ਛਾਇਆ ਹੋਇਆ ਹੈ।

ਇਹ ਵੀ ਪੜ੍ਹੋ: ਬਾਗਬਾਨੀ ਲਈ ਵਧੇਰੇ ਮਹੱਤਵਪੂਰਨ ਹੈ ਪਰਾਲੀ, PAU ਦੇ ਵਿਗਿਆਨੀਆਂ ਦਾ ਦਾਅਵਾ

ETV Bharat Logo

Copyright © 2025 Ushodaya Enterprises Pvt. Ltd., All Rights Reserved.