ਜਲੰਧਰ: ਚੋਣਾਂ ਦੇ ਮੌਸਮ 'ਚ ਸਰਕਾਰਾਂ ਲੋਕ ਲੁਭਾਵਣੇ ਵਾਅਦੇ ਕਰਦੀਆਂ ਹਨ। ਪਰ ਇਹ ਵਾਅਦੇ ਸਿਰਫ ਚੋਣਾਂ ਤੱਕ ਹੀ ਸਿਮਿਤ ਹੋ ਕੇ ਰਹਿ ਜਾਂਦੇ ਨੇ। ਹਕਿਕਤ ਤਾਂ ਕੁਝ ਹੋਰ ਹੀ ਹੈ। ਜਲੰਧਰ 'ਚ ਇੱਕ ਸਰਕਾਰੀ ਅਧਿਆਪਕ ਨੀਸ਼ਾਨ ਕੁਮਾਰ ਆਟੋ ਚਲਾਉਣ ਲਈ ਮਜਬੂਰ ਇਸ ਲਈ ਹੈ ਕਿ ਉਸਦੀ ਤਨਖਾਹ ਸਿਰਫ 5 ਹਜ਼ਾਰ ਹੈ। ਅਤੇ 5 ਹਜ਼ਾਰ 'ਚ ਘਰ ਦਾ ਗੁਜਾਰਾ ਨਹੀਂ ਚਲਦਾ।
ਨੀਸ਼ਾਂਤ ਨੇ ਗੱਲਬਾਤ ਦੌਰਾਨ ਦੱਸਿਆ ਕਿ ਉਹ ਸਰਕਾਰੀ ਸਕੂਲ 'ਚ ਅਧਿਆਪਕ ਵੱਜੋਂ ਪੜੌਂਦਾ ਹੈ। ਅਤੇ ਪਿਛਲੇ 10 ਸਾਲਾਂ ਤੋਂ ਸਿਰਫ 5 ਹਜ਼ਾਰ ਰੁਪਏ ਮਹਿਨੇ 'ਤੇ ਹੀ ਬੱਚਿਆਂ ਨੂੰ ਪੜ੍ਹਾ ਰਿਹਾ ਹੈ।
ਚੋਣਾਂ ਆਉਂਦੀਆਂ ਰਹੀਆਂ ਸਰਕਾਰਾਂ ਬਦਲਦੀਆਂ ਰਹੀਆਂ ਪਰ ਇਨ੍ਹਾਂ ਕੱਚੇ ਮੁਲਾਜ਼ਮਾ ਨੂੰ ਮਿਲਦੇ ਰਹੇ ਤਾਂ ਉਹ ਸਨ ਸਿਰਫ ਲਾਰੇ। ਨੀਸ਼ਾਂਤ ਨੇ ਗੱਲਬਾਤ ਦੌਰਾਨ ਦੱਸਿਆ ਕਿ ਮੈਂ ਕੱਚੇ ਅਧਿਆਪਕ ਵੱਜੋਂ ਭਰਤੀ ਹੋਇਆ ਸੀ। ਇਸ ਆਸ ਤੇ ਕਿ ਸਰਕਾਰ ਆਉਣ ਵਾਲੇ ਸਮੇਂ ਸਾਨੂੰ ਪੱਕਿਆਂ ਕਰ ਦੇਵੇਗੀ। ਪਰ ਅਜਿਹਾ ਨਹੀਂ ਹੋਇਆ 5 ਹਜ਼ਾਰ ਨਾਲ ਘਰ ਦਾ ਗੁਜਾਰਾ ਨਹੀਂ ਚੱਲਦਾ ਤਾਂਹੀ ਮੈਂ ਆਟੋ ਚਲਾਉਣ ਨੂੰ ਮਜ਼ਬੂਰ ਹਾਂ। ਨੀਸ਼ਾਤ ਨੇ ਕਿਹਾ ਕਿ ਸਕੂਲ 'ਚ ਬੱਚਿਆਂ ਨੂੰ ਪੜ੍ਹੌਣ ਤੋਂ ਬਾਅਦ ਮੈਂ ਰਾਤ 10 ਵਜੇ ਤੱਕ ਆਟੋ ਚਲਾਉਂਦਾ ਹਾਂ।
ਨੀਸ਼ਾਂਤ ਨੇ ਸਰਕਾਰ ਦੇ ਉਨ੍ਹਾਂ ਦਾਵਿਆਂ ਦੀ ਪੋਲ-ਖੋਲ੍ਹ ਦਿੱਤੀ ਹੈ। ਜੋ ਸਰਕਾਰਾਂ ਅਮੁਮਨ ਹੀ ਚੋਣਾਂ ਦੇ ਸਮੇਂ ਕਰਦੀਆਂ ਹਨ।