ਮੋਹਾਲੀ: ਪੰਜਾਬ ਵਿਚ ਕੋਰੋਨਾ ਦੇ ਮਾਮਲੇ ਲਗਾਤਾਰ ਵਧਦੇ ਜਾ ਰਹੇ ਹਨ ਇਸ ਦੇ ਨਾਲ ਕੋਰੋਨਾ ਤੋਂ ਮਰਨ ਵਾਲਿਆਂ ਦਾ ਅੰਕੜਾ ਵੀ ਵੱਧ ਰਿਹਾ ਹੈ।ਸ਼ਨੀਵਾਰ ਦੇਰ ਰਾਤ ਸਾਬਕਾ ਇੰਟਰਨੈਸ਼ਨਲ ਹਾਕੀ ਅੰਪਾਇਰ ਇਕਵੰਜਾ ਸਾਲ ਦੇ ਸੁਰੇਸ਼ ਕੁਮਾਰ ਦਾ ਕੋਰੋਨਾ ਹੋਣ ਕਾਰਨ ਉਨ੍ਹਾਂ ਦੀ ਮੌਤ ਹੋ ਗਈ।ਉਨ੍ਹਾਂ ਨੇ ਆਪਣੇ ਅੰਤਿਮ ਸਾਹ ਆਪਣੇ ਘਰ ਵਿੱਚ ਹੀ ਲਏ ਹਨ।
ਜ਼ਿਕਰਯੋਗ ਹੈ ਕਿ ਸੁਰੇਸ਼ ਕੁਮਾਰ ਕਈ ਇੰਟਰਨੈਸ਼ਨਲ ਇਵੈਂਟ ਵਿੱਚ ਆਪਣੀ ਸੇਵਾਵਾਂ ਦੇ ਚੁੱਕੇ ਸਨ।ਉਹ ਜਰਮਨੀ ਦੇ ਹੈਮਬਰਗ ਵਿਚ ਚਾਰ ਨੈਸ਼ਨਲ ਤੋ ਇਲਾਵਾ ਕਈ ਹੋਰ ਇੰਟਰਨੈਸ਼ਨਲ ਈਵੈਂਟ ਵਿਚ ਅੰਪਾਇਰਿੰਗ ਕਰ ਚੁੱਕੇ ਸਨ। ਉਹ ਅਜ਼ਲਾਨ ਸ਼ਾਹ ਹਾਕੀ ਟੂਰਨਾਮੈਂਟ ਵੀ ਵਿੱਚ ਵੀ ਅੰਪਾਇਰ ਦੀ ਭੂਮਿਕਾ ਨਿਭਾ ਚੁੱਕੇ ਸਨ।ਉਨ੍ਹਾਂ ਨੇ 2013 ਅਤੇ 2014 ਵਿਚ ਹਾਕੀ ਇੰਡੀਆ ਲੀਗ ਵਿੱਚ ਵੀ ਮੈਚ ਅਧਿਕਾਰੀ ਦੀ ਭੂਮਿਕਾ ਨਿਭਾਈ ਸੀ। ਸੁਰੇਸ਼ ਕੁਮਾਰ ਦੀ ਮੌਤ ਉੱਤੇ ਖੇਡ ਜਗਤ ਸਦਮਾ ਲੱਗਿਆ ਹੈ।
ਸੁਰੇਸ਼ ਕੁਮਾਰ ਦੇ ਪਰਿਵਾਰਿਕ ਮੈਂਬਰਾਂ ਨੇ ਕਿਹਾ ਹੈ ਕਿ ਇਹਨਾਂ ਦੇ ਜਾਣ ਕਾਰਨ ਪਰਿਵਾਰ ਨੂੰ ਬਹੁਤ ਵੱਡਾ ਘਾਟਾ ਪਿਆ ਹੈ।ਸੁਰੇਸ਼ ਕੁਮਾਰ ਦੀ ਮੌਤ ਨਾਲ ਨਾਮੀ ਖੇਡ ਜਗਤ ਦੀਆਂ ਸ਼ਖਸ਼ੀਅਤ ਨੇ ਦੁੱਖ ਪ੍ਰਗਟ ਕੀਤਾ ਹੈ।
ਦੱਸ ਦੇਈਏ ਕਿ ਪੰਜਾਬ ਵਿਚ ਕੋਰੋਨਾ ਵਾਇਰਸ ਦਾ ਪ੍ਰਕੋਪ ਵੱਧਦਾ ਜਾ ਰਿਹਾ ਹੈ।ਸਿਹਤ ਵਿਭਾਗ ਵੱਲੋਂ ਲਗਾਤਾਰ ਹਦਾਇਤਾਂ ਜਾਰੀ ਕੀਤੀਆਂ ਜਾ ਰਹੀਆ ਹਨ। ਘਰ ਤੋਂ ਨਿਕਲਣ ਸਮੇਂ ਮਾਸਕ ਜਰੂਰ ਪਹਿਣੋ ਅਤੇ ਇਕ ਦੂਜੇ ਤੋਂ ਦੂਰੀ ਬਣਾ ਕੇ ਰੱਖੋ।ਕੋਰੋਨਾ ਵਾਇਰਸ ਨਾਲ ਮਾਰਨ ਵਾਲਿਆ ਦੀ ਗਿਣਤੀ ਵੱਧਦੀ ਜਾ ਰਹੀ ਹੈ। ਜੇਕਰ ਅਸੀਂ ਆਪਣੇ ਬਚਾਅ ਲਈ ਸਿਹਤ ਵਿਭਾਗ ਦੀਆਂ ਹਦਾਇਤਾਂ ਨਾ ਵਰਤੀਆਂ ਤਾਂ ਅਸੀ ਵੀ ਕੋਰੋਨਾ ਦੇ ਸ਼ਿਕਾਰ ਹੋ ਸਕਦੇ ਹਾਂ।
ਇਹ ਵੀ ਪੜੋ:ਕੋਰੋਨਾ ਦੀ ਆੜ ਵਿਚ ਦਵਾਈਆਂ ਦੀ ਕਾਲਾਬਾਜ਼ਾਰੀ ਚੱਲ ਰਹੀ ਹੈ-ਪਰਮਜੀਤ ਸਿੰਘ ਪੰਮਾ