ETV Bharat / state

coronavirus: ਕੋਰੋਨਾ ਕਾਰਨ ਸੁੰਨ-ਸਾਨ ਪਈਆਂ ਸੈਰ-ਸਪਾਟੇ ਵਾਲੀਆਂ ਥਾਵਾਂ - ਨਿੱਕੂ ਪਾਰਕ

ਭਾਰਤ ਵਿੱਚ ਜਦੋਂ ਤੋਂ ਕੋਰੋਨਾ ਮਹਾਂਮਾਰੀ (coronavirus) ਆਈ ਹੈ ਉਦੋਂ ਤੋਂ ਹੀ ਜਿੱਥੇ ਲੋਕਾਂ ਦਾ ਕਾਰੋਬਾਰ ਪ੍ਰਭਾਵਿਤ ਹੋਇਆ ਹੈ ਉਥੇ ਹੀ ਉਨ੍ਹਾਂ ਲੋਕਾਂ ਨੂੰ ਵੀ ਨਿਰਾਸ਼ਾ ਦਾ ਸਾਹਮਣਾ ਕਰਨਾ ਪਿਆ ਹੈ ਜੋ ਲੋਕ ਸੈਰ ਸਪਾਟੇ (tourist-spots)ਦਾ ਸ਼ੌਕੀਨ ਰੱਖਦੇ ਹਨ। ਜਲੰਧਰ ਦੇ ਉਹ ਤਮਾਮ ਸੈਰ ਸਪਾਟੇ ਵਾਲੀ ਥਾਂ ਅੱਜ ਸੁੰਨੀਆਂ ਪਈਆਂ ਹੋਈਆਂ ਹਨ (Corona closed all tourist spots) ਜਿਨ੍ਹਾਂ ਥਾਂਵਾਂ ਉੱਤੇ ਕਈ ਦੇਸ਼ ਵਿਦੇਸ਼ ਤੋਂ ਲੋਕ ਸਪੈਸ਼ਲ ਘੁੰਮਣ ਆਇਆ ਕਰਦੇ ਸਨ।

ਫ਼ੋਟੋ
ਫ਼ੋਟੋ
author img

By

Published : May 30, 2021, 12:51 PM IST

ਜਲੰਧਰ: ਭਾਰਤ ਵਿੱਚ ਜਦੋਂ ਤੋਂ ਕੋਰੋਨਾ ਮਹਾਂਮਾਰੀ ਆਈ ਹੈ ਉਦੋਂ ਤੋਂ ਹੀ ਜਿੱਥੇ ਲੋਕਾਂ ਦਾ ਕਾਰੋਬਾਰ ਪ੍ਰਭਾਵਿਤ ਹੋਇਆ ਹੈ ਉਥੇ ਹੀ ਉਨ੍ਹਾਂ ਲੋਕਾਂ ਨੂੰ ਵੀ ਨਿਰਾਸ਼ਾ ਦਾ ਸਾਹਮਣਾ ਕਰਨਾ ਪਿਆ ਹੈ ਜੋ ਲੋਕ ਸੈਰ ਸਪਾਟੇ ਦਾ ਸ਼ੌਕੀਨ ਰੱਖਦੇ ਹਨ। ਜਲੰਧਰ ਦੇ ਉਹ ਤਮਾਮ ਸੈਰ ਸਪਾਟੇ ਵਾਲੀ ਥਾਂ ਅੱਜ ਸੁੰਨੀਆਂ ਪਈਆਂ ਹੋਈਆਂ ਹਨ ਜਿਨ੍ਹਾਂ ਥਾਂਵਾਂ ਉੱਤੇ ਕਈ ਦੇਸ਼ ਵਿਦੇਸ਼ ਤੋਂ ਲੋਕ ਸਪੈਸ਼ਲ ਘੁੰਮਣ ਆਇਆ ਕਰਦੇ ਸਨ।

ਵੇਖੋ ਵੀਡੀਓ

ਜਲੰਧਰ ਦੇ ਮਾਡਲ ਟਾਊਨ ਵਿੱਚ ਸਥਿਤ ਨਿੱਕੂ ਪਾਰਕ ਜੋ ਤੋਂ ਕਈ ਸਾਲਾਂ ਤੋਂ ਉਨ੍ਹਾਂ ਵੱਡਿਆਂ ਦਾ ਵੀ ਪਸੰਦੀਦਾ ਪਾਰਕ ਹੈ ਜਿਨ੍ਹਾਂ ਨੇ ਆਪਣਾ ਬਚਪਨ ਇਸ ਪਾਰਕ ਵਿੱਚ ਬਿਤਾਇਆ ਹੈ। ਜਲੰਧਰ ਨਿੱਕੂ ਪਾਰਕ ਦੇ ਮੈਨੇਜਰ ਸੁਖਵੰਤ ਸਿੰਘ ਸਿੱਧੂ ਦੱਸਦੇ ਹਨ ਕਿ ਜਦੋਂ ਤੋਂ ਕੋਰੋਨਾ ਕਰਕੇ ਲੱਗੇ ਲੌਕਡਾਊਨ ਨਾਲ ਸਭ ਕੁਝ ਬੰਦ ਪਿਆ ਹੈ ਉਦੋਂ ਤੋਂ ਹੀ ਲੋਕਲ ਲੋਕ ਵੀ ਇੱਥੇ ਆਉਣੇ ਬੰਦ ਹੋ ਗਏ ਹਨ ਅਤੇ ਪ੍ਰਸ਼ਾਸਨ ਵੱਲੋਂ ਵੀ ਇਸ ਨੂੰ ਪੂਰੀ ਤਰੀਕੇ ਦੇ ਨਾਲ ਬੰਦ ਰੱਖਿਆ ਹੋਇਆ ਹੈ।

ਉਨ੍ਹਾਂ ਕਿਹਾ ਜਲੰਧਰ ਵਿੱਚ ਸਥਿਤ ਨਿੱਕੂ ਪਾਰਕ ਅਤੇ ਇਹ ਇੱਕ ਦੋਆਬਾ ਬੈਲਟ ਪੂਰੀ ਐਨਆਰਆਈ ਬੈਲਟ ਹੈ ਜਿੱਥੇ ਕਈ ਵਿਦੇਸ਼ੀ ਅਤੇ ਐਨਆਰਆਈ ਲੋਕ ਵੀ ਰਹਿੰਦੇ ਹਨ। ਉਨ੍ਹਾਂ ਦੱਸਿਆ ਕਿ ਕੋਰੋਨਾ ਤੋਂ ਪਹਿਲਾਂ ਇੱਥੇ ਕਈ ਲੋਕ ਐੱਨ ਆਰ ਆਈ ਅਤੇ ਉਨ੍ਹਾਂ ਦੇ ਨਾਲ ਕਈ ਵਿਦੇਸ਼ੀ ਲੋਕ ਵੀ ਆਉਂਦੇ ਸਨ ਅਤੇ ਇੱਥੇ ਆਪਣੇ ਬੱਚਿਆਂ ਨੂੰ ਵੀ ਲੈ ਕੇ ਆਉਂਦੇ ਸਨ ਇੱਥੇ ਬੱਚਿਆਂ ਦੇ ਨਾਲ ਨਾਲ ਵੱਡਿਆਂ ਦੇ ਲਈ ਵੀ ਚੁੱਲ੍ਹੇ ਮੌਜੂਦ ਸਨ ਪਰ ਜਦੋਂ ਤੋਂ ਕੋਰੋਨਾ ਕਰਕੇ ਲੱਗੇ ਲੌਕਡਾਊਨ ਨਾਲ ਇੱਥੇ ਪਿਛਲੇ ਇੱਕ ਸਾਲ ਤੋਂ ਨਾਂ ਤੇ ਕੋਈ ਵਿਦੇਸ਼ੀ ਆਇਆ ਹੈ ਅਤੇ ਨਾ ਹੀ ਕੋਈ ਐੱਨ ਆਰ ਆਈ ਜਿਸ ਨਾਲ ਹੁਣ ਇਹ ਪਾਰਕ ਪੂਰੀ ਤਰ੍ਹਾਂ ਸੁੰਨਾ ਪਿਆ ਹੈ।

ਉੱਥੇ ਜਦੋਂ ਜਲੰਧਰ ਮਸ਼ਹੂਰ ਸ਼ਕਤੀ ਪੀਠ ਸ੍ਰੀ ਦੇਵੀ ਤਾਲਾਬ ਮੰਦਿਰ ਪ੍ਰਬੰਧਕ ਕਮੇਟੀ ਦੇ ਮੈਂਬਰ ਪਲਵਿੰਦਰ ਬਹਿਲ ਨੇ ਕਿਹਾ ਕਿ ਕੋਰੋਨਾ ਤੋਂ ਪਹਿਲਾਂ ਇੱਥੇ ਕਈ ਵਿਦੇਸ਼ੀ ਲੋਕ ਅਤੇ ਪੰਜਾਬ ਤੋਂ ਇਲਾਵਾ ਹੋਰ ਸੂਬਿਆਂ ਦੇ ਲੋਕ ਵੀ ਖ਼ਾਸ ਜਲੰਧਰ ਆਇਆ ਕਰਦੇ ਸਨ ਅਤੇ ਜਿਨ੍ਹਾਂ ਲੋਕਾਂ ਨੇ ਹੋਰ ਸੂਬਿਆਂ ਤੋਂ ਸ੍ਰੀ ਮਾਤਾ ਵੈਸ਼ਨੋ ਦੇਵੀ ਜਾਣਾ ਹੁੰਦਾ ਸੀ ਉਹ ਲੋਕ ਵੀ ਆਪਣੀ ਬੱਸ ਨੂੰ ਪਹਿਲਾਂ ਸ੍ਰੀਦੇਵੀ ਤਲਾਬ ਮੰਦਰ ਲੈ ਕੇ ਆਉਂਦੇ ਸੀ ਅਤੇ ਇੱਥੇ ਦੀ ਧਰਮਸ਼ਾਲਾ ਵਿੱਚ ਰਹਿ ਕੇ ਸਵੇਰੇ ਦੇਵੀ ਤਲਾਬ ਮੰਦਰ ਤੋਂ ਮਹਾਮਾਈ ਦੇ ਦਰਸ਼ਨ ਮੱਥਾ ਟੇਕਣ ਤੋਂ ਬਾਅਦ ਅੱਗੇ ਵੈਸ਼ਨੋ ਦੇਵੀ ਵੱਲ ਜਾਇਆ ਕਰਦੇ ਸਨ। ਜਦੋਂ ਤੋਂ ਕੋਰੋਨਾ ਮਹਾਂਮਾਰੀ ਕਾਰਨ ਲੋਕਡਾਊਨ ਲੱਗਾ ਹੈ ਉਦੋਂ ਤੋਂ ਹੀ ਹੋਰ ਸੂਬਿਆਂ ਤੋਂ ਆਉਣ ਵਾਲੇ ਲੋਕ ਪੂਰੀ ਤਰ੍ਹਾਂ ਬੰਦ ਹੋ ਗਏ ਹਨ ਅਤੇ ਲੋਕਲ ਲੋਕ ਹੁਣ ਪ੍ਰਸ਼ਾਸਨ ਦੀ ਦਿੱਤੀਆਂ ਗਾਈਡਲਾਈਨਾਂ ਅਤੇ ਸਮੇਂ ਹਿਸਾਬ ਹੀ ਮੱਥਾ ਟੇਕਣ ਆਉਂਦੇ ਹਨ।

ETV Bharat Logo

Copyright © 2025 Ushodaya Enterprises Pvt. Ltd., All Rights Reserved.