ਜਲੰਧਰ: ਜਲੰਧਰ ਦੇ ਪਿੰਡ ਖਨੋੜਾ ਤੋਂ ਦਿਲ ਨੂੰ ਝੰਜੋੜ ਕੇ ਰੱਖ ਦੇਣ ਵਾਲੀ ਖਬਰ ਸਾਹਮਣੇ ਆਈ ਹੈ ਜਿੱਥੇ ਇੱਕ ਝੁੱਗੀ ਨੂੰ ਅੱਗ ਲੱਗਣ ਨਾਲ ਇੱਕ 5 ਮਹੀਨੇ ਦਾ ਬੱਚਾਂ ਬੁਰੀ ਤਰਾਂ ਨਾਲ ਝੁਲਸਿਆ ਗਿਆ।
ਜਿਕਰਯੋਗ ਹੈ ਕਿ ਬੱਚੇ ਨੂੰ ਬਚਾਉਣ ਲਈ ਝੁੱਗੀ ਦੇ ਅੰਦਰ ਇੱਕ ਮਹਿਲਾ ਵੀ ਬੁਰੀ ਤਰ੍ਹਾਂ ਨਾਲ ਝੁਲਸ ਗਈ। ਇਸ ਮੌਕੇ ਮਿਲੀ ਜਾਣਕਾਰੀ ਅਨੁਸਾਰ ਉਕਤ ਘਟਨਾਂ ਉਸ ਸਮੇਂ ਵਾਪਰੀ ਜਦੋਂ 5 ਮਹੀਨੇ ਬੱਚੇ ਰਮਨ ਪੁੱਤਰ ਰਾਮ ਲਾਲ ਨੂੰ ਉਸ ਦੀ ਮਾਂ ਝੁੱਗੀ ਵਿੱਚ ਸੁਲਾ ਕੇ ਬਾਹਰ ਆ ਗਈ ਤਾਂ ਉਸ ਦੌਰਾਨ ਉਨਾਂ ਦੇ ਹੀ 2 ਬੱਚੇ ਜੋ ਮਾਚਿਸ ਦੀ ਡੱਬੀ ਨਾ ਖੇਡ ਰਹੇ ਸਨ, ਇੱਕ ਬੱਚੇ ਨੇ ਤੀਲੀ ਬਾਲ ਕੇ ਨਜਦੀਕ ਪੱਤਿਆ ਵਿੱਚ ਸੁੱਟ ਦਿੱਤੀ।
ਜਿਸ ਨਾਲ ਦੇਖਦੇ ਹੀ ਦੇਖਦੇ ਅੱਗ ਨੇ ਪੁਰੀ ਝੁੱਗੀ ਨੂੰ ਆਪਣੇ ਚਪੇਟ ਵਿੱਚ ਲੈ ਲਿਆ ਤੇ ਝੁੱਗੀ ਵਿੱਚ ਸੁੱਤਾ ਪਿਆ ਬੱਚਾ ਬੁਰੀ ਤਰਾਂ ਨਾਲ ਝੁਲਸ ਗਿਆ। ਬੱਚੇ ਨੂੰ ਬਚਾਉਣ ਆਈ ਗੁਆਂਢ ਵਿੱਚ ਰਹਿੰਦੀ ਇੱਕ ਹੋਰ ਮਹਿਲਾ ਵੀ ਇਸ ਅੱਗ ਕਾਰਨ ਝੁਲਸ ਗਈ।
ਜਿਨਾਂ ਨੂੰ ਪਰਿਵਾਰ ਵੱਲੋਂ ਜਖ਼ਮੀ ਹਾਲਤ ਵਿੱਚ ਸਿਵਲ ਹਸਪਤਾਲ ਫਗਵਾੜਾ ਵਿਖੇ ਲਿਆਂਦਾ ਗਿਆ। ਜਿੱਥੇ ਕਿ ਡਾ. ਅਨੀਤਾ ਦਾਦਰਾ ਨੇ ਦੱਸਿਆ ਕਿ ਉਕਤ ਮਹਿਲਾ ਦਾ ਹਸਪਤਾਲ ਵਿਖੇ ਇਲਾਜ ਕੀਤਾ ਜਾ ਰਿਹਾ ਹੈ ਜਦੋਂ ਕਿ 5 ਮਹੀਨੇ ਦਾ ਬੱਚਾ ਜੋ ਕਿ ਬੁਰੀ ਤਰ੍ਹਾਂ ਨਾਲ ਝੁਲਸਿਆ ਹੋਇਆ ਸੀ, ਉਸ ਦੀ ਨਾਜੁਕ ਹਾਲਤ ਨੂੰ ਦੇਖਦੇ ਹੋਏ ਜਲੰਧਰ ਵਿਖੇ ਰੈਫਰ ਕਰ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ: ਪੰਜਾਬ ’ਚ ਭਲਕੇ ਤੋਂ ਕਣਕ ਦੀ ਖਰੀਦ ਹੋਵੇਗੀ ਸ਼ੁਰੂ, ਵੇਖੋ ਮੰਡੀਆਂ ’ਚ ਕਿਸ ਤਰ੍ਹਾਂ ਨੇ ਪ੍ਰਬੰਧ ?