ਗੁਰਦਾਸਪੁਰ: ਜਿਲ੍ਹਾ ਗੁਰਦਾਸਪੁਰ ਦੇ ਪੁਲਿਸ ਥਾਣਾ ਧਾਰੀਵਾਲ ਵਿਖੇ ਨੌਜਵਾਨ ਰਾਈਫਲ ਲੈ ਕੇ ਫਰਾਰ ਹੋ ਗਿਆ ਸੀ। ਜਿਸ ਨੂੰ ਜ਼ਿਲ੍ਹਾ ਪੁਲਿਸ ਪ੍ਰਸ਼ਾਸਨ ਵੱਲੋਂ ਘੇਰਾ ਪਾ ਕੇ ਪਿੰਡ ਕੋਟ ਧੰਦਲ ਦੇ ਖੇਤਾਂ ਵਿੱਚੋਂ ਕਾਬੂ ਕੀਤਾ ਗਿਆ। ਕਾਬੂ ਕੀਤੇ ਗਏ ਨੌਜਵਾਨ ਜਸਵਿੰਦਰ ਸਿੰਘ ਨੇ ਥਾਣਾ ਧਾਰੀਵਾਲ ਦੀ ਪੁਲਿਸ ਉੱਤੇ ਇਨਸਾਫ਼ ਨਾ ਮਿਲਣ ਕਾਰਨ ਥਾਣੇ ਵਿੱਚੋਂ ਰਾਈਫਲ ਚੁੱਕਣਾ ਸਵੀਕਾਰ ਕੀਤਾ ਹੈ। A person escaped with a rifle.
ਦੱਸ ਦੇਈਏ ਕਿ ਨੌਜਵਾਨ ਜਸਵਿੰਦਰ ਸਿੰਘ ਪੁੱਤਰ ਜਗਵਿੰਦਰ ਸਿੰਘ ਵਾਸੀ ਗੁਰਦਾਸ ਨੰਗਲ ਥਾਣਾ ਧਾਰੀਵਾਲ ਰਾਈਫਲ ਚੁੱਕਣ ਤੋਂ ਬਾਅਦ ਕਾਰ ਲੈ ਕੇ ਪਿੰਡ ਕੋਟ ਧੰਦਲ ਪੁਲਿਸ ਥਾਣਾ ਕਾਹਨੂੰਵਾਨ ਖੇਤਰ ਵਿੱਚ ਪਹੁੰਚ ਗਿਆ। ਜਿੱਥੇ ਉਸ ਨੇ ਇੱਕ ਰਿਸ਼ਤੇਦਾਰੀ ਵਿੱਚ ਪੈਂਦੇ ਪਰਿਵਾਰ ਦੇ ਟਿਊਬਵੈੱਲ ਉੱਤੇ ਪਨਾਹ ਲੈ ਲਈ। ਪੁਲਿਸ ਵੱਲੋਂ ਨੌਜਵਾਨ ਦੇ ਮੋਬਾਇਲ ਦੀ ਲੋਕੇਸ਼ਨ ਟ੍ਰੈਕ ਕਰਦੇ ਹੋਏ ਨੌਜਵਾਨ ਨੂੰ ਟਿਊਬਵੈੱਲ ਉੱਤੇ ਘੇਰਾ ਪਾ ਲਿਆ।
ਜਿਸ ਵਿਚ DSP ਸੁਖਪਾਲ ਸਿੰਘ CIA ਇੰਚਾਰਜ ਕਪਿਲ ਕੌਸ਼ਲ ਥਾਣਾ ਕਾਹਨੂੰਵਾਨ ਦੇ ਮੁਖੀ ਸਬ ਇੰਸਪੈਕਟਰ ਸੁਖਜੀਤ ਸਿੰਘ ਥਾਣਾ ਭੈਣੀ ਮੀਆਂ ਖਾਂ ਦੇ ਮੁਖੀ ਇੰਸਪੈਕਟਰ ਹਰਪਾਲ ਸਿੰਘ ਸੈਣੀ ਵੱਡੀ ਪੁਲਿਸ ਫੋਰਸ ਸਮੇਤ ਮੌਕੇ 'ਤੇ ਪਹੁੰਚ ਗਏ। ਇਸ ਮੌਕੇ ਨੌਜਵਾਨ ਨੇ ਪੁਲਿਸ ਨੂੰ ਕਿਹਾ ਕਿ ਉਹ ਮੀਡੀਆ ਅਤੇ ਵਕੀਲਾਂ ਦੀ ਹਾਜ਼ਰੀ ਵਿਚ ਸਾਰੇ ਮਾਮਲੇ ਦਾ ਖੁਲਾਸਾ ਕਰੇਗਾ ਅਤੇ ਉਸ ਤੋਂ ਬਾਅਦ ਪੁਲਿਸ ਨੂੰ ਆਤਮ ਸਮਰਪਣ ਕਰੇਗਾ।
ਇਸ ਮਾਮਲੇ ਦੀ ਭਿਣਕ ਸੁਣ ਕੇ ਮੀਡੀਆ ਵੀ ਵੱਡੀ ਗਿਣਤੀ ਵਿੱਚ ਘਟਨਾ ਸਥਾਨ ਉੱਤੇ ਪਹੁੰਚ ਗਿਆ ਅਤੇ ਕੁਝ ਵਕੀਲ ਵੀ ਪਹੁੰਚੇ ਹਨ। ਇਸ ਤੋਂ ਇਲਾਵਾ ਸਰਕਾਰੀ ਹਸਪਤਾਲ ਕਾਨੂੰਨ ਵਿੱਚੋਂ ਵੱਡੀ ਗਿਣਤੀ ਵਿਚ ਉਸੇ ਤੋਂ ਭਖਦੇ ਡਾਕਟਰ ਅਤੇ ਅਮਲਾ ਵੀ ਹਾਜ਼ਰ ਸੀ। ਇਸ ਮੌਕੇ ਪੱਤਰਕਾਰਾਂ ਨਾਲ ਟਿਊਬਵੈੱਲ ਦੇ ਅੰਦਰੋਂ ਗੱਲਬਾਤ ਮਰਦੇ ਹੋਏ ਨੌਜਵਾਨ ਜਸਵਿੰਦਰ ਸਿੰਘ ਨੇ ਦੱਸਿਆ ਕਿ ਪਿੰਡ ਗੁਰਦਾਸ ਨੰਗਲ ਦਾ ਰਹਿਣ ਵਾਲਾ ਹੈ। ਪਿੰਡ ਦੇ ਵਿੱਚ ਜੋ ਇਤਿਹਾਸਕ ਗੁਰਦੁਆਰਾ ਕਿਲਾ ਸਾਹਿਬ ਹੈ। ਉਸ ਵਿਚ ਰੱਖੇ ਗ੍ਰੰਥੀ ਨੂੰ ਬਹੁਤ ਘੱਟ ਤਨਖ਼ਾਹ ਦਿੱਤੀ ਜਾ ਰਹੀ ਸੀ।
ਇਸ ਤੋਂ ਅੱਗੇ ਉਸ ਨੇ ਕਿਹਾ ਕਿ ਉਸ ਨੇ ਪਿੰਡ ਦੀ ਕਮੇਟੀ ਨੂੰ ਗ੍ਰੰਥੀ ਨੂੰ ਵੱਧ ਤਨਖ਼ਾਹ ਦੇਣ ਲਈ ਅਪੀਲ ਕੀਤੀ ਕਿ ਜਿਸ ਮਾਮਲੇ ਨੂੰ ਲੈ ਕੇ ਉਹਦਾ ਕਮੇਟੀ ਨਾਲ ਤਕਰਾਰ ਹੋ ਗਿਆ ਅਤੇ ਪਿੰਡ ਦੇ ਕੁਝ ਲੋਕਾਂ ਵੱਲੋਂ ਉਸ ਦੇ ਘਰ ਆ ਕੇ ਉਸ ਨਾਲ ਵਧੀਕੀ ਕੀਤੀ ਕਿ ਉਹ ਇਸ ਵਧੀਕੀ ਦੀ ਸ਼ਿਕਾਇਤ ਲੱਗ ਥਾਣਾ ਧਾਰੀਵਾਲ ਪਹੁੰਚਿਆ ਸੀ। ਜਿਥੇ ਥਾਣਾ ਧਾਰੀਵਾਲ ਦੀ ਪੁਲਿਸ ਅਤੇ ਪੁਲ ਥਾਣਾ ਮੁਖੀ ਸਰਬਜੀਤ ਸਿੰਘ ਵੱਲੋਂ ਉਸ ਦੀ ਸ਼ਿਕਾਇਤ ਉੱਤੇ ਕੋਈ ਕਾਰਵਾਈ ਨਹੀਂ ਕੀਤੀ ਗਈ। ਜਸਵਿੰਦਰ ਸਿੰਘ ਨੇ ਦੱਸਿਆ ਕਿ ਸੋਮਵਾਰ ਦੀ ਸਵੇਰ ਨੂੰ ਜਦੋਂ ਫਿਰ ਥਾਣਾ ਧਾਰੀਵਾਲ ਪਹੁੰਚਿਆ ਉਸ ਨੇ ਥਾਣਾ ਮੁਖੀ ਨੂੰ ਕਿਹਾ ਤਾਂ ਥਾਣਾ ਮੁਖੀ ਨੇ ਕਿਹਾ ਕਿ ਸਾਡੇ ਕੋਲ ਤੇਰੀ ਕੋਈ ਕੰਪਲੇਂਟ ਨਹੀਂ ਹੈ ਅਸੀਂ ਤੇਰਾ ਠੇਕਾ ਨਹੀਂ ਲਿਆ ਹੋਇਆ ਹੈ।
ਜਿਸ ਤੋਂ ਰੋਹ ਵਿੱਚ ਆ ਗਏ ਉਸ ਨੇ ਥਾਣੇ ਵਿੱਚੋਂ ਰਹਿਬੋਰ ਚੱਕੀ ਅਤੇ ਉਥੇ ਜਸਵਿੰਦਰ ਸਿੰਘ ਨੂੰ ਕਾਬੂ ਕਰਨ ਲਈ ਪੁਲਿਸ ਨੇ ਵੱਡੇ ਪ੍ਰਬੰਧ ਕੀਤੇ ਹੋਏ ਸਨ। ਪੁਲਿਸ ਵੱਲੋਂ ਬਖ਼ਤਰਬੰਦ ਗੱਡੀਆਂ ਤੱਕ ਵੀ ਮੌਕੇ ਤੇ ਲਗਾਈਆਂ ਹੋਈਆਂ ਸਨ। ਇਸ ਮੌਕੇ ਪੁਲਿਸ ਅਫਸਰਾਂ ਅਤੇ ਮੀਡੀਆ ਦੀ ਅਪੀਲ ਤੇ ਨੌਜਵਾਨ ਨੇ ਰਾਈਫਲ ਸਮੇਤ ਆਤਮ ਸਮਰਪਣ ਕਰ ਦਿੱਤਾ। ਇਸ ਮੌਕੇ ਜਦੋਂ DSP ਸੁਖਪਾਲ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਨੌਜਵਾਨ ਦੇ ਬਿਆਨਾਂ ਤੋਂ ਲੱਗਦਾ ਹੈ ਕਿ ਪੁਲਿਸ ਵੱਲੋਂ ਉਸ ਨੂੰ ਇਨਸਾਫ ਨਹੀਂ ਦਿੱਤਾ ਗਿਆ। ਜਿਸ ਕਰਕੇ ਹਾਲਾਤ ਪੈਦਾ ਹੋਏ ਹਨ। ਉਨ੍ਹਾਂ ਨੇ ਕਿਹਾ ਕਿ ਸਬੰਧਤ ਪੁਲਿਸ ਅਫ਼ਸਰਾਂ ਖ਼ਿਲਾਫ਼ ਵੀ ਪੜਤਾਲ ਬਾਅਦ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ: ਕਾਂਗਰਸ ਨੇ ਆਪਰੇਸ਼ਨ ਲੋਟਸ ਤਹਿਤ ਵਿਧਾਇਕਾਂ ਨੂੰ ਖਰੀਦਣ ਦੇ ਭਾਜਪਾ 'ਤੇ ਲੱਗੇ ਦੋਸ਼ਾਂ ਨੂੰ ਕੀਤਾ ਖਾਰਜ