ਗੁਰਦਾਸਪੁਰ: ਸਾਬਕਾ ਅਕਾਲੀ ਮੰਤਰੀ ਸੁੱਚਾ ਸਿੰਘ ਲੰਗਾਹ ਦੇ ਪੁੱਤਰ ਪ੍ਰਕਾਸ਼ ਸਿੰਘ ਨੂੰ ਨਸ਼ਾ ਵੇਚਣ ਅਤੇ ਨਸ਼ਾ ਪੀਣ ਦੇ ਮਾਮਲੇ ’ਚ ਧਾਰੀਵਾਲ ਪੁਲਿਸ ਨੇ ਗਿਰਫ਼ਤਾਰ ਕੀਤਾ ਹੈ। ਇਸ ਸਬੰਧੀ ਪ੍ਰੈਸ ਨੋਟ ਜਾਰੀ ਕਰਦਿਆਂ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਏਐੱਸਆਈ ਰਵਿੰਦਰ ਕੁਮਾਰ ਸੀਆਈਏ ਸਟਾਫ਼ ਗੁਰਦਾਸਪੁਰ ਸਮੇਤ ਅੱਡਾ ਧਾਰੀਵਾਲ ਵਿਖੇ ਗਸ਼ਤ ਕਰ ਰਹੇ ਸਨ, ਇਸ ਦੌਰਾਨ ਮੁਖਬਰ ਖਾਸ ਦੀ ਇਤਲਾਹ ’ਤੇ ਉਨ੍ਹਾਂ ਨੇ ਕੁਝ ਨੌਜਵਾਨਾਂ ਨੂੰ ਹੈਰੋਇਨ ਦੀ ਸਪਲਾਈ ਦੇਣ ਲਈ ਰਜੇਸ਼ ਕੁਮਾਰ ਪੁੱਤਰ ਅਸ਼ੋਕ ਕੁਮਾਰ ਵਾਸੀ ਮਿਲ ਵਾਟਰ ਨੰਬਰ 8 ਲਾਈਨ ਨੰਬਰ 9 ਧਾਰੀਵਾਲ ਵਿਖੇ ਆਏ ਸਨ। ਜੋ ਕਿ ਨਸ਼ਾ ਕਰਨ ਦੇ ਨਾਲ ਨਾਲ ਨਸ਼ਾ ਵੇਚਣ ਦੇ ਵੀ ਆਦਿ ਸਨ।
ਇਹ ਵੀ ਪੜੋ: ਡੀਜ਼ਲ ਦੇ ਵਧਦੇ ਰੇਟਾਂ, ਕੋਰੋਨਾ ਪਾਬੰਦੀਆਂ ਦੀ ਬੱਸਾਂ ਵਾਲਿਆਂ 'ਤੇ ਦੋਹਰੀ ਮਾਰ
ਜਦ ਪੁਲਿਸ ਪਾਰਟੀ ਨੇ ਮੁਖ਼ਬਰ ਖਾਸ ਵੱਲੋਂ ਦੱਸੀ ਹੋਈ ਜਗ੍ਹਾ ਮਿਲ ਵਾਟਰ ’ਤੇ ਛਾਪੇਮਾਰੀ ਕੀਤੀ ਤਾਂ ਕੁਝ ਨੌਜਵਾਨ ਅੰਦਰ ਬੈਠ ਕੇ ਹੈਰੋਇਨ ਪੀ ਰਹੇ ਸਨ, ਜਿਨ੍ਹਾਂ ਵਿੱਚ ਅਕਾਲੀ ਦਲ ਦੇ ਸਾਬਕਾ ਮੰਤਰੀ ਸੁੱਚਾ ਸਿੰਘ ਲੰਗਾਹ ਦਾ ਪੁੱਤਰ ਪ੍ਰਕਾਸ਼ ਸਿੰਘ ਅਤੇ ਉਸਦੇ ਸਾਥੀ ਅਦਿੱਤਿਆ ਮਹਾਜਨ, ਕੁਨਾਲ, ਰਜੇਸ਼ ਕੁਮਾਰ ਅਤੇ ਸੁਧੀਰ ਸ਼ਾਮਿਲ ਸਨ। ਜਿਹਨਾਂ ਦੇ ਕੋਲੋ ਮੌਕੇ ’ਤੇ ਹੈਰੋਇਨ ਵੀ ਬਰਾਮਦ ਕੀਤੀ ਗਈ ਹੈ। ਇਹਨਾਂ ਦੇ ਖ਼ਿਲਾਫ਼ ਵੱਖ-ਵੱਖ ਧਰਾਵਾਂ ਤਹਿਤ ਮਾਮਲਾ ਦਰਜ ਕਰ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜੋ: ਸੂਏ ’ਚ ਨਹਾਉਣ ਗਏ ਇੱਕੋ ਪਰਿਵਾਰ ਦੇ 2 ਬੱਚਿਆਂ ਦੀ ਡੁੱਬਣ ਕਾਰਨ ਹੋਈ ਮੌਤ