ਗੁਰਦਾਸਪੁਰ:ਇਹ ਜੋ ਡੋਲੀ ਟਰੈਕਟਰ ਉੱਪਰ ਦੇਖ ਰਹੇ ਹੋ ਇਹ ਗੁਰਦਾਸਪੁਰ ਦੇ ਬਟਾਲਾ ਨੇੜਲੇ ਪਿੰਡ ਚੰਦੂ ਮਾਜਰਾ ਦੇ ਹਰਜਿੰਦਰ ਸਿੰਘ ਅਤੇ ਨਵ ਵਿਆਹੀ ਲਾੜੀ ਰੁਕਸਾਨਾ ਹਨ। ਜਿਨ੍ਹਾਂ ਨੇ ਅੱਜ ਆਪਣੀ ਜ਼ਿੰਦਗੀ ਦੇ ਅਹਿਮ ਪਲ ਯਾਦਗਾਰੀ ਬਣਾਏ ਹਨ।ਕਿਸਾਨੀ ਅੰਦੋਲਨ ਨੂੰ ਸਮਰਪਿਤ ਇਕ ਨੌਜਵਾਨ ਨੇ ਆਪਣੀ ਡੋਲੀ ਟਰੈਕਟਰ ਤੇ ਸਜ਼ਾ ਕੇ ਆਪਣੇ ਵਿਆਹ ਨੂੰ ਯਾਦਗਾਰ ਬਣਾ ਲਿਆ। ਲਾੜੇ ਨੇ ਦੱਸਿਆ ਕਿ ਉਹ ਕਿਸਾਨ ਹੈ ਅਤੇ ਕਿਸਾਨੀ ਅੰਦੋਲਨ ਨੂੰ ਸੁਪੋਰਟ ਕਰਨ ਲਈ ਉਸ ਵਲੋਂ ਇਹ ਉਪਰਾਲਾ ਕੀਤਾ ਗਿਆ ਹੈ। ਹਰਜਿੰਦਰ ਨੇ ਦੱਸਿਆ ਕਿ ਉਹ ਇਕ ਕਿਸਾਨ ਹਨ ਅਤੇ ਟਰੈਕਟਰ ਨਾਲ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰਦੇ ਹਨ।ਨੌਜਵਾਨ ਨੇ ਅੱਗੇ ਦੱਸਿਆ ਕਿ ਖਰਚੀਲੇ ਵਿਆਹਾਂ ਤੋਂ ਤੌਬਾ ਕਰਨ ਦੀ ਪ੍ਰੇਰਨਾ ਅਤੇ ਕਿਸਾਨੀ ਅੰਦੋਲਨ ਨੂੰ ਸਮਰਪਿਤ ਇਹ ਉਪਰਾਲਾ ਕੀਤਾ ਹੈ।
ਦੂਜੇ ਪਾਸੇ ਲਾੜੀ ਰੁਖਸਨਾ ਨੇ ਵੀ ਲਾੜੇ ਦੀ ਹਾਂ ਚ ਹੀ ਮਿਲਾਈ ਹੈ।ਰੁਖਸਾਨਾ ਨੇ ਕਿਹਾ ਕਿ ਜੋ ਲੋਕ ਆਪਣੇ ਵਿਆਹਾਂ ਦੌਰਾਨ ਲੱਖਾਂ ਰੁਪਏ ਬਰਬਾਦ ਕਰਦੇ ਹਨ ਉਹਨਾਂ ਲਈ ਇਹ ਮਿਸਾਲ ਪੈਦਾ ਕੀਤੀ ਹੈ।ਮੈਨੂੰ ਉਸ ਸਮੇਂ ਬੜੀ ਖੁਸ਼ੀ ਹੋਈ ਜਦੋਂ ਹਰਜਿੰਦਰ ਨੇ ਦੱਸਿਆ ਕਿ ਉਹ ਟਰੈਕਟਰ ਤੇ ਬਰਾਤ ਲੈ ਕੇ ਆ ਰਹੇ ਹਨ। ਟਰੈਕਟਰ ਉੱਪਰ ਆਉਣ ਨਾਲ ਇੱਕ ਤਾਂ ਖਰਚ ਬਚਿਆ ਤੇ ਨਾਲ ਹੀ ਕੋਰੋਨਾ ਦੌਰਾਨ ਉਨ੍ਹਾਂ ਨੇ ਇਤਅਿਆਤ ਵੀ ਵਰਤਿਆ।ਜਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਕਿਸਾਨੀ ਸੰਘਰਸ਼ ਨੂੰ ਸਮਰਪਿਤ ਬਹੁਤ ਸਾਰੇ ਵਿਆਹ ਹੋਏ ਹਨ।
ਇਹ ਵੀ ਪੜੋ:ਪੰਜਾਬ ਦੇ 96 ਵਿਧਾਇਕਾਂ ਤੇ ਸੰਸਦਾਂ ਖਿਲਾਫ਼ ਦਰਜ ਹਨ 163 ਕੇਸ