ਗੁਰਦਾਸਪੁਰ : ਪੰਜਾਬੀ ਗਾਇਕ ਪ੍ਰੀਤ ਹਰਪਾਲ ਵੱਲੋਂ ਗਾਏ ਗਏ ਗਾਣੇ ਵਿੱਚ ਕੁੱਝ ਲਫਜ਼ਾਂ ਨੂੰ ਲੈ ਕੇ ਬ੍ਰਾਹਮਣ ਸਮਾਜ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ ਜਿਸ ਤਹਿਤ ਅੱਜ ਬ੍ਰਾਹਮਣ ਸਭਾ ਯੂਥ ਵਿੰਗ ਦੇ ਅਹੁਦੇਦਾਰਾਂ ਨੇ ਐਸ ਐਸ ਪੀ ਗੁਰਦਾਸਪੁਰ ਡਾ ਨਾਨਕ ਸਿੰਘ ਨੂੰ ਲਿਖਤੀ ਸ਼ਿਕਾਇਤ ਦੇ ਕੇ ਉਕਤ ਗਾਇਕ ਖਿਲਾਫ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕੀਤੀ ਹੈ।
ਇਸ ਮੌਕੇ ਬ੍ਰਾਹਮਣ ਸਭਾ ਗੁਰਦਾਸਪੁਰ ਦੇ ਆਗੂਆਂ ਨੇ ਕਿਹਾ ਕਿ ਪੰਜਾਬੀ ਗਾਇਕ ਪ੍ਰੀਤ ਹਰਪਾਲ ਦੇ ਇਸ ਵੀਡੀਓ ਗਾਣੇ ਨਾਲ ਪੂਰੇ ਭਾਰਤ ਦੇ ਬ੍ਰਾਹਮਣ ਸਮਾਜ ਦੇ ਮਨਾਂ ਨੂੰ ਭਾਰੀ ਠੇਸ ਪਹੁੰਚੀ ਹੈ। ਉਨ੍ਹਾਂ ਕਿਹਾ ਕਿ ਇਸ ਗਾਣੇ ਦੇ ਗਾਇਕ ਲੇਖਕ ਅਤੇ ਵੀਡੀਓ ਨਿਰਮਾਤਾ ਵੱਲੋਂ ਪਤਾ ਹੁੰਦੇ ਹੋਏ ਵੀ ਜਾਣ ਬੁੱਝ ਕੇ ਇਤਰਾਜਯੋਗ ਲਫਜ਼ਾਂ ਦਾ ਇਸਤੇਮਾਲ ਕਰਕੇ ਬ੍ਰਾਹਮਣ ਸਮਾਜ ਦੀਆਂ ਲੜਕੀਆਂ ਨੂੰ ਬਦਨਾਮ ਕਰਨ ਦੀ ਕੋਸਸਿ ਕੀਤੀ ਗਈ ਹੈ।
ਉਨ੍ਹਾਂ ਕਿਹਾ ਕਿ ਬ੍ਰਾਹਮਣ ਸਮਾਜ ਨੂੰ ਨੀਵਾਂ ਦਿਖਾਉਣ ਲਈ ਇਸ ਵੀਡੀਓ ਨੂੰ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਅਪਲੋਡ ਕਰਕੇ ਪੂਰੀ ਦੁਨੀਆਂ ਵਿੱਚ ਫੈਲਾਇਆ ਗਿਆ ਹੈ ਜਿਸ ਤੋਂ ਬਾਅਦ ਉਨ੍ਹਾਂ ਨੂੰ ਬ੍ਰਾਹਮਣ ਸਭਾ ਅਤੇ ਹੋਰ ਵਰਗਾਂ ਦੇ ਲੋਕਾਂ ਦੇ ਫੋਨ ਆ ਰਹੇ ਨੇ ਕਿ ਇਸ ਗਾਇਕ ਨੇ ਬ੍ਰਾਹਮਣ ਸਮਾਜ ਦੀਆਂ ਲੜਕੀਆਂ ਦਾ ਬਹੁਤ ਅਪਮਾਨ ਕੀਤਾ ਹੈ। ਇਸ ਤਹਿਤ ਅੱਜ ਉਨ੍ਹਾਂ ਨੇ ਐਸਐਸਪੀ ਗੁਰਦਾਸਪੁਰ ਡਾ. ਨਾਨਕ ਸਿੰਘ ਨੂੰ ਲਿਖਤੀ ਸ਼ਿਕਾਇਤ ਸੌਂਪ ਕੇ ਗਾਇਕ ਪ੍ਰੀਤ ਹਰਪਾਲ, ਲੇਖਕ ਅਤੇ ਵੀਡੀਓ ਨਿਰਮਾਤਾ ਖ਼ਿਲਾਫ਼ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕੀਤੀ ਹੈ।
ਇਹ ਵੀ ਪੜ੍ਹੋ:ਨਿਹੰਗ ਬਾਣੇ 'ਚ ਨੌਜਵਾਨਾਂ ਨੇ ਲੁੱਟ ਕਰਨ ਨੂੁੰ ਲੈ ਕੇ ਫਾਇਨਾਂਸਰ ਦਾ ਵੱਢਿਆ ਹੱਥ