ETV Bharat / state

ਇਨਸਾਫ਼ ਲਈ ਭਟਕ ਰਹੇ ਪੰਜਾਬ ਦੇ ਵਕੀਲ, ਆਪ ਵਿਧਾਇਕ ਨਾਲ ਪਿਆ ਪੇਚਾ, ਨਹੀਂ ਹੋ ਰਹੀ ਕੋਈ ਕਾਰਵਾਈ - PUNJAB ADVOCATES

ਫਤਿਹਗੜ੍ਹ ਸਾਹਿਬ ਵਿਖੇ ਅਮਲੋਹ ਨਗਰ ਕੌਂਸਲ ਚੋਣਾਂ ਦੌਰਾਨ ਐਡਵੋਕੇਟ ਹਸਨ ਸਿੰਘ 'ਤੇ ਹੋਏ ਹਮਲੇ ਦੇ ਮਾਮਲੇ ਵਿੱਚ ਵਕੀਲਾਂ ਨੂੰ ਇਨਸਾਫ਼ ਨਹੀਂ ਮਿਲ ਰਿਹਾ।

PUNJAB ADVOCATES STRIKE
ਇਨਸਾਫ਼ ਲਈ ਭਟਕ ਰਹੇ ਪੰਜਾਬ ਦੇ ਵਕੀਲ (ETV Bharat)
author img

By ETV Bharat Punjabi Team

Published : Jan 22, 2025, 5:13 PM IST

ਖੰਨਾ: ਪੰਜਾਬ ਦੇ ਵਕੀਲ ਆਪਣੇ ਸਾਥੀ ਦੇ ਇਨਸਾਫ ਲਈ ਭਟਕ ਰਹੇ ਹਨ ਪ੍ਰੰਤੂ ਕੋਈ ਕਾਰਵਾਈ ਨਹੀਂ ਹੋ ਰਹੀ ਹੈ ਕਿਉਂਕਿ ਵਕੀਲਾਂ ਦਾ ਇਲਜ਼ਾਮ ਪੰਜਾਬ ਦੇ ਇੱਕ ਆਪ ਵਿਧਾਇਕ ਦੇ ਭਰਾ ਉਪਰ ਹੈ। ਫਤਿਹਗੜ੍ਹ ਸਾਹਿਬ ਵਿਖੇ ਅਮਲੋਹ ਨਗਰ ਕੌਂਸਲ ਚੋਣਾਂ ਦੌਰਾਨ ਐਡਵੋਕੇਟ ਹਸਨ ਸਿੰਘ 'ਤੇ ਹੋਏ ਹਮਲੇ ਦੇ ਮਾਮਲੇ ਵਿੱਚ ਵਕੀਲਾਂ ਨੂੰ ਇਨਸਾਫ਼ ਨਹੀਂ ਮਿਲ ਰਿਹਾ। ਅੱਜ ਤੀਜੀ ਵਾਰ ਪੰਜਾਬ ਭਰ ਦੇ ਵਕੀਲ ਇਨਸਾਫ਼ ਦੀ ਮੰਗ ਨੂੰ ਲੈ ਕੇ ਹੜਤਾਲ 'ਤੇ ਹਨ। ਇਸਤੋਂ ਪਹਿਲਾਂ ਖੰਨਾ ਦੇ ਵਕੀਲ ਪਿਛਲੇ 31 ਦਿਨਾਂ ਤੋਂ ਹੜਤਾਲ 'ਤੇ ਚੱਲ ਰਹੇ ਹਨ। ਇਹ ਹੜਤਾਲ 23 ਦਸੰਬਰ ਨੂੰ ਸ਼ੁਰੂ ਹੋਈ ਸੀ ਫਿਰ 25 ਤੋਂ 31 ਜਨਵਰੀ ਤੱਕ ਛੁੱਟੀਆਂ ਸਨ। ਨਵੇਂ ਸਾਲ ਵਿੱਚ ਅਦਾਲਤ ਖੁੱਲ੍ਹਦੇ ਹੀ ਹੜਤਾਲ ਫਿਰ ਜਾਰੀ ਰਹੀ। ਐਡਵੋਕੇਟ ਹਸਨ ਸਿੰਘ ਜੋ ਕਿ ਖੰਨਾ ਸਮਰਾਲਾ ਬਾਰ ਐਸੋਸੀਏਸ਼ਨ ਦੇ ਮੈਂਬਰ ਨੂੰ ਇਨਸਾਫ਼ ਦਿਵਾਉਣ ਲਈ ਹੜਤਾਲ ਜਾਰੀ ਹੈ।

ਫਤਿਹਗੜ੍ਹ ਸਾਹਿਬ 'ਚ ਅਗਲੀ ਰਣਨੀਤੀ ਬਣੇਗੀ

ਪੰਜਾਬ ਭਰ ਦੀਆਂ ਬਾਰ ਐਸੋਸੀਏਸ਼ਨਾਂ ਦੇ ਪ੍ਰਧਾਨ ਅੱਜ ਫਤਿਹਗੜ੍ਹ ਸਾਹਿਬ ਵਿਖੇ ਇਕੱਠੇ ਹੋਣਗੇ ਅਤੇ ਮੀਟਿੰਗ ਕਰਨਗੇ ਅਤੇ ਅਗਲੀ ਰਣਨੀਤੀ ਬਣਾਈ ਜਾਵੇਗੀ। ਖੰਨਾ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਤੇਜਪ੍ਰੀਤ ਸਿੰਘ ਅਟਵਾਲ ਅਤੇ ਸੀਨੀਅਰ ਵਕੀਲ ਜਗਜੀਤ ਸਿੰਘ ਔਜਲਾ ਨੇ ਕਿਹਾ ਕਿ ਐਡਵੋਕੇਟ ਹਸਨ ਸਿੰਘ ਦੀ ਭਰਜਾਈ ਨਗਰ ਕੌਂਸਲ ਚੋਣਾਂ ਵਿੱਚ ਉਮੀਦਵਾਰ ਸੀ। ਵੋਟਿੰਗ ਵਾਲੇ ਦਿਨ ਜਦੋਂ ਐਡਵੋਕੇਟ ਹਸਨ ਸਿੰਘ ਪੋਲਿੰਗ ਬੂਥ 'ਤੇ ਮੌਜੂਦ ਸਨ, ਤਾਂ ਅਮਲੋਹ ਤੋਂ 'ਆਪ' ਵਿਧਾਇਕ ਗੁਰਿੰਦਰ ਸਿੰਘ ਗੈਰੀ ਬੜਿੰਗ ਦੇ ਭਰਾ ਮਨੀ ਬੜਿੰਗ ਆਪਣੇ ਦੋਸਤਾਂ ਨਾਲ ਉੱਥੇ ਆਏ। ਐਡਵੋਕੇਟ ਹਸਨ ਸਿੰਘ 'ਤੇ ਹਮਲਾ ਕੀਤਾ ਗਿਆ। ਰਿਵਾਲਵਰ ਦਾ ਬੱਟ ਐਡਵੋਕੇਟ ਦੇ ਸਿਰ 'ਤੇ ਮਾਰਿਆ ਗਿਆ। ਹਮਲਾ ਤੇਜ਼ਧਾਰ ਹਥਿਆਰਾਂ ਨਾਲ ਕੀਤਾ ਗਿਆ। ਜਿਸਤੋਂ ਬਾਅਦ ਐਡਵੋਕੇਟ ਹਸਨ ਸਿੰਘ ਨੂੰ ਹਸਪਤਾਲ ਦਾਖਲ ਕਰਾਇਆ ਗਿਆ। ਉਸਦੀ MLR ਕੱਟੀ ਗਈ। ਵਕੀਲਾਂ ਨੇ ਇਨਸਾਫ਼ ਲਈ ਹੜਤਾਲ ਕੀਤੀ ਪਰ ਫਤਿਹਗੜ੍ਹ ਸਾਹਿਬ ਦੀ ਪੁਲਿਸ ਨੇ ਸ਼ਹੀਦੀ ਸਭਾ ਵਿੱਚ ਰੁਝੇਵਿਆਂ ਦਾ ਹਵਾਲਾ ਦਿੰਦੇ ਹੋਏ ਇਸ 'ਤੇ ਕੋਈ ਕਾਰਵਾਈ ਨਹੀਂ ਕੀਤੀ।

ਇਨਸਾਫ਼ ਲਈ ਭਟਕ ਰਹੇ ਪੰਜਾਬ ਦੇ ਵਕੀਲ (ETV Bharat)

ਡੀਜੀਪੀ ਪੰਜਾਬ ਨੂੰ ਵੀ ਪੱਤਰ

ਇਸ ਸਬੰਧੀ ਡੀਜੀਪੀ ਪੰਜਾਬ ਨੂੰ ਵੀ ਪੱਤਰ ਲਿਖਿਆ ਗਿਆ ਸੀ। ਐਸਐਸਪੀ ਨਾਲ ਮੀਟਿੰਗ ਹੋਈ। ਐਸਐਸਪੀ ਨੇ ਦੋ-ਤਿੰਨ ਦਿਨਾਂ ਦਾ ਸਮਾਂ ਮੰਗਿਆ ਸੀ ਪਰ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ। ਪੁਲਿਸ ਰਾਜਨੀਤਿਕ ਦਬਾਅ ਕਾਰਨ ਕਾਰਵਾਈ ਨਹੀਂ ਕਰ ਰਹੀ। ਦੂਜੇ ਪਾਸੇ, ਵਿਧਾਇਕ ਅਤੇ ਉਨ੍ਹਾਂ ਦਾ ਭਰਾ ਇਨ੍ਹਾਂ ਦੋਸ਼ਾਂ ਨੂੰ ਬੇਬੁਨਿਆਦ ਦੱਸ ਰਹੇ ਹਨ ਅਤੇ ਇਸਨੂੰ ਰਾਜਨੀਤਿਕ ਸਾਜ਼ਿਸ਼ ਦੱਸ ਰਹੇ ਹਨ।

ETV Bharat Logo

Copyright © 2025 Ushodaya Enterprises Pvt. Ltd., All Rights Reserved.