ਗੁਰਦਾਸਪੁਰ: ਬਟਾਲਾ ਜ਼ਿਲ੍ਹਾ ਸੰਘਰਸ਼ ਕਮੇਟੀ ਵੱਲੋਂ ਬਟਾਲੇ ਨੂੰ ਪੂਰਨ ਜ਼ਿਲ੍ਹਾ ਐਲਾਨ ਕਰਨ ਦੀ ਮੰਗ ਨੂੰ ਲੈਕੇ ਸ਼ਿਵ ਸੈਨਾ, ਆਜ਼ਾਦ ਪਾਰਟੀ ਅਤੇ ਲੋਕ ਇਨਸਾਫ਼ ਪਾਰਟੀ ਵੱਲੋਂ ਇਕੱਠੇ ਤੌਰ 'ਤੇ ਬਟਾਲਾ ਸੰਘਰਸ਼ ਕਮੇਟੀ (Batala Sangharsh Committee) ਦੇ ਬੈਨਰ ਹੇਠ ਲਗਾਤਾਰ ਲੰਬੇ ਸਮੇ ਤੋਂ ਸੰਘਰਸ਼ ਕੀਤਾ ਜਾ ਰਿਹਾ ਹੈ ਅਤੇ ਇਸੇ ਮੰਗ ਦੇ ਤਹਿਤ ਬਟਾਲਾ ਦੇ ਬਾਜ਼ਾਰਾਂ 'ਚ ਕੈਂਡਲ ਮਾਰਚ ਕੀਤਾ ਗਿਆ।
ਇਸ ਮੌਕੇ ਸੰਘਰਸ਼ ਕਮੇਟੀ ਦੇ ਆਗੂਆਂ ਰਮੇਸ਼ ਨਈਅਰ ਤੇ ਸੁਰਿੰਦਰ ਸਿੰਘ ਕਲਸੀ ਨੇ ਕਿਹਾ ਕਿ ਬਟਾਲਾ ਵਿੱਚ ਪਹਿਲਾ ਹੀ ਜਿਲ੍ਹਾਂ ਪੁਲਿਸ ਹੈ ਅਤੇ ਕਾਰਪੋਰਸ਼ਨ ਵੀ ਹੈ। ਜਦ ਕਿ ਪਹਿਲਾ ਹੀ ਬਟਾਲਾ ਸਾਰੀਆਂ ਸ਼ਰਤਾਂ ਪੂਰੀਆ ਕਰਦਾ ਹੈ, ਜੋ ਇਕ ਪੂਰਨ ਜ਼ਿਲ੍ਹੇ ਲਈ ਜਰੂਰੀ ਹਨ। ਇਸ ਦੇ ਨਾਲ ਹੀ ਪਿਛਲੇ ਸਮੇਂ ਵਿੱਚ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਅਤੇ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਵੱਲੋਂ ਆਪਣੇ ਪਹਿਲੇ ਮੁੱਖ ਮੰਤਰੀ ਅਮਰਿੰਦਰ ਸਿੰਘ ਨੂੰ ਵੀ ਬਟਾਲਾ ਦੀ ਇਤਹਾਸਿਕ ਪਿਛੋਕੜ ਨੂੰ ਅਹਿਮ ਰੱਖਦੇ, ਜ਼ਿਲ੍ਹਾ ਬਣਾਉਣ ਦੀ ਮੰਗ ਕੀਤੀ ਜਾਂ ਚੁੱਕੀ ਹੈ।
ਇਸ ਤੋਂ ਇਲਾਵਾਂ ਮੌਜੂਦਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ (Charanjit Singh Channi) ਵੀ ਇਸ ਮਾਮਲੇ 'ਤੇ ਅਸ਼ਵਾਸ਼ਨ ਤਾਂ ਦੇ ਚੁੱਕੇ ਹਨ। ਪਰ ਐਲਾਨ ਨਹੀਂ ਕਰ ਰਹੇ ਅਤੇ ਉਹਨਾਂ ਕਿਹਾ ਕਿ ਅੱਜ ਸ਼ਾਂਤਮਈ ਢੰਗ ਨਾਲ ਕੈਂਡਲ ਮਾਰਚ ਕੀਤਾ ਗਿਆ ਹੈ ਅਤੇ ਜੇਕਰ ਜਲਦ ਮੰਗ ਨਾ ਪੂਰੀ ਹੋਈ ਤਾਂ ਸੰਘਰਸ਼ ਨੂੰ ਹੋਰ ਤਿੱਖਾ ਰੂਪ ਦਿੱਤਾ ਜਾਵੇਗਾ।
ਇਹ ਵੀ ਪੜੋ:- ਬਦਜ਼ੁਬਾਨੀ ਹੈ ਚੰਨੀ ਵੱਲੋਂ ਕੇਜਰੀਵਾਲ ਨੂੰ ਕਾਲ਼ਾ ਅੰਗਰੇਜ਼ ਕਹਿਣਾ: ਰਾਘਵ ਚੱਢਾ