ਫਿਰੋਜ਼ਪੁਰ : ਪੰਜਾਬ ਪੁਲਿਸ ਵੱਲੋਂ ਲਗਾਤਾਰ ਮਾੜੇ ਅਨਸਰਾਂ ਨੂੰ ਠੱਲ ਪਾਉਣ ਲਈ ਕਾਰਵਾਈ ਕੀਤੀ ਜਾ ਰਹੀ ਹੈ। ਇਸੇ ਤਹਿਤ ਬੀਤੇ ਦਿਨੀਂ STF ਫ਼ਿਰੋਜ਼ਪੁਰ ਪੁਲਿਸ ਨੂੰ ਵੱਡੀ ਕਾਮਯਾਬੀ ਹਾਸਿਲ ਹੋਈ ਹੈ। ਐਸਟੀਐਫ ਫ਼ਿਰੋਜ਼ਪੁਰ ਰੇਂਜ ਨੇ ਤਿੰਨ ਨਸ਼ਾ ਤਸਕਰਾਂ ਨੂੰ ਕਾਬੂ ਕੀਤਾ ਹੈ, ਜਿਨ੍ਹਾਂ ਕੋਲੋਂ 3 ਕਿੱਲੋ 500 ਗ੍ਰਾਮ ਹੈਰੋਇਨ, ਇੱਕ ਇਲੈਕਟ੍ਰਾਨਿਕ ਡਿਵਾਈਸ ਅਤੇ ਇੱਕ ਕਾਰ ਬਰਾਮਦ ਕੀਤੀ ਹੈ। ਮਾਮਲੇ ਸਬੰਧੀ ਐਸਟੀਐਫ ਆਈ.ਜੀ ਭੁਪਿੰਦਰ ਸਿੰਘ ਨੇ ਜਾਣਕਾਰੀ ਦਿੱਤੀ। ਏ.ਆਈ.ਜੀ ਭੁਪਿੰਦਰ ਸਿੰਘ ਨੇ ਦੱਸਿਆ ਕਿ ਸਬ-ਇੰਸਪੈਕਟਰ ਗੁਰਨੇਕ ਸਿੰਘ ਨੇ ਨਸ਼ਾ ਤਸਕਰ ਹਰਮੇਸ਼ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀ ਮੇਘਾ ਰਾਏ ਉਤਾੜ ਅਤੇ ਮੁਖਤਿਆਰ ਸਿੰਘ ਪੁੱਤਰ ਵੀਰ ਸਿੰਘ ਵਾਸੀ ਪਿੰਡ ਚੱਕ ਪੰਜੇਵਾਲ ਨੂੰ ਹੁੰਡਈ ਔਰਾ 'ਤੇ ਕਾਬੂ ਕੀਤਾ। ਇਨ੍ਹਾਂ ਕੋਲੋਂ ਕਾਰ ਨੰਬਰ ਪੀ.ਬੀ.01ਡੀ/3644 ਵੀ ਬਰਾਮਦ ਕੀਤੀ ਹੈ।
ਜੀਜੇ ਤੋਂ ਹੈਰੋਇਨ ਲੈਕੇ ਅੱਗੇ ਵੇਚਦਾ ਸੀ ਮੁਲਜ਼ਮ : ਇਨ੍ਹਾਂ ਮੁਲਜ਼ਮਾਂ ਖਿਲਾਫ ਐਸ.ਟੀ.ਐਫ ਫੇਜ਼ 1 ਥਾਣਾ ਮੋਹਾਲੀ ਵਿਖੇ ਐਨਡੀਪੀਐਸ ਐਕਟ ਤਹਿਤ ਮਾਮਲਾ ਦਰਜ ਕਰਕੇ ਪੁੱਛਗਿੱਛ ਕੀਤੀ ਜਾ ਰਹੀ ਹੈ। ਉਥੇ ਹੀ, ਪੁਲਿਸ ਅਧਿਕਾਰੀ ਭੁਪਿੰਦਰ ਸਿੰਘ ਨੇ ਦੱਸਿਆ ਕਿ ਪੁੱਛਗਿੱਛ ਕਰਨ ’ਤੇ ਨਸ਼ਾ ਤਸਕਰ ਹਰਮੇਸ਼ ਸਿੰਘ ਨੇ ਪੁਲਿਸ ਕੋਲ ਮੰਨਿਆ ਕਿ ਉਹ ਇਹ ਹੈਰੋਇਨ ਆਪਣੇ ਜੀਜਾ ਸੁਖਵਿੰਦਰ ਸਿੰਘ ਉਰਫ਼ ਜਗਦੀਸ਼ ਸਿੰਘ ਦੀਸ਼ਾ, ਪੁੱਤਰ ਮਹਿੰਦਰ ਸਿੰਘ ਵਾਸੀ ਪਿੰਡ ਫੱਤੇਵਾਲਾ ਹਿਠਾੜ ਪਾਸੋਂ ਲੈ ਕੇ ਆਇਆ ਸੀ। ਪੁੱਛਗਿੱਛ ਤੋਂ ਬਾਅਦ ਇਸ ਮਾਮਲੇ ਵਿੱਚ ਨਾਮਜ਼ਦ ਸੁਖਵਿੰਦਰ ਸਿੰਘ ਉਰਫ਼ ਜਗਦੀਸ਼ ਉਰਫ਼ ਦੀਸ਼ਾ ਨੂੰ ਸਪੈਸ਼ਲ ਟਾਸਕ ਫੋਰਸ ਫ਼ਿਰੋਜ਼ਪੁਰ ਦੀ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ ਹੈ, ਜਿਸ ਨੇ ਪੁਲਿਸ ਕੋਲ ਕਬੂਲ ਕੀਤਾ ਕਿ ਉਸ ਨੇ ਖੇਤਾਂ ਵਿੱਚ 2 ਕਿੱਲੋ ਹੋਰ ਹੈਰੋਇਨ ਦੱਬੀ ਹੋਈ ਸੀ।
ਏਆਈਜੀ ਨੇ ਦੱਸਿਆ ਕਿ ਡੀਐਸਪੀ ਰਾਜਬੀਰ ਸਿੰਘ ਦੀ ਹਾਜ਼ਰੀ ਵਿੱਚ ਸਪੈਸ਼ਲ ਟਾਸਕ ਫੋਰਸ ਫ਼ਿਰੋਜ਼ਪੁਰ ਦੇ ਸਬ-ਇੰਸਪੈਕਟਰ ਗੁਰਨੇਕ ਸਿੰਘ ਨੇ ਨਾਮੀ ਵਿਅਕਤੀ ਦੇ ਇਸ਼ਾਰੇ 'ਤੇ ਉਸ ਦੇ ਖੇਤਾਂ ਵਿੱਚੋਂ 2 ਕਿੱਲੋ ਹੋਰ ਹੈਰੋਇਨ ਬਰਾਮਦ ਕੀਤੀ ਹੈ, ਜਿਸ ਨੂੰ ਅੱਜ ਅਦਾਲਤ ਵਿੱਚ ਪੇਸ਼ ਕਰਕੇ ਉਸ ਦਾ ਰਿਮਾਂਡ ਲਿਆ ਗਿਆ ਹੈ।
- Vivo T2 Pro 5G ਸਮਾਰਟਫੋਨ ਅੱਜ ਹੋਵੇਗਾ ਲਾਂਚ, ਜਾਣੋ ਕੀਮਤ ਅਤੇ ਸ਼ਾਨਦਾਰ ਫੀਚਰਸ
- IPhone 15 ਸੀਰੀਜ਼ 'ਤੇ ਮਿਲੇਗਾ ਭਾਰੀ ਡਿਸਕਾਊਂਟ, ਜਾਣੋ ਹੁਣ ਕਿਹੜੀ ਕੀਮਤ 'ਤੇ ਖਰੀਦ ਸਕੋਗੇ
- Itel S23+ ਸਮਾਰਟਫੋਨ ਘਟ ਕੀਮਤ 'ਚ ਜਲਦ ਹੋਵੇਗਾ ਲਾਂਚ, ਜਾਣੋ ਕੀਮਤ ਅਤੇ ਫੀਚਰਸ
ਪਾਕਿਸਤਾਨ ਤੋਂ ਆਉਂਦੀ ਹੈ ਹੈਰੋਇਨ : ਅੱਗੇ ਜਾਣਕਾਰੀ ਦਿੰਦਿਆਂ ਉਹਨਾਂ ਦੱਸਿਆ ਕਿ ਇਹ ਹੈਰੋਇਨ ਮੁਲਜ਼ਮਾਂ ਨੂੰ ਪਾਕਿਸਤਾਨ ਤੋਂ ਮਿਲੀ ਹੈ। ਜੋ ਨਸ਼ਾ ਸਰਹਦਾਂ ਰਾਹੀਂ ਪੰਜਾਬ ਵਿੱਚ ਹੈ ਉਹਨਾਂ ਹੀ ਤਸਕਰਾਂ ਨੇ ਇਹ ਹੈਰੋਇਨ ਮੁਲਜ਼ਮਾਂ ਨੂੰ ਦਿੱਤੀ ਤਾਂ ਜੋ ਅੱਗੇ ਤੋਂ ਅੱਗੇ ਸਪਲਾਈ ਕਰ ਸਕਣ।