ETV Bharat / state

ਹਲਕਾ ਜ਼ੀਰਾ ਦੇ ਪਿੰਡ ਸੂਦਾਂ 'ਚ ਨਜਾਇਜ਼ ਕਬਜ਼ਾ, ਗ੍ਰਾਮ ਪੰਚਾਇਤ ਅਤੇ ਪ੍ਰਸ਼ਾਸਨ 'ਤੇ ਗ੍ਰਾਂਟ ਹੜੱਪਣ ਦੇ ਇਲਜ਼ਾਮ - ਮਨਰੇਗਾ ਸਕੀਮਾਂ

ਹਲਕਾ ਜ਼ੀਰਾ ਦੇ ਪਿੰਡ ਸੂਦਾਂ ਦੇ 60 ਏਕੜ ਪੰਚਾਇਤੀ ਜ਼ਮੀਨ ਦਾ ਕਬਜ਼ਾ ਵੀ ਸਰਕਾਰ ਨਹੀਂ ਛੁੱਡਵਾ ਸਕੀ ਹੈ। ਗ੍ਰਾਮ ਪੰਚਾਇਤ ਅਤੇ ਪ੍ਰਸ਼ਾਸ਼ਨ ਉਪਰ 90 ਲੱਖ ਰੁਪਏ ਦੇ ਗ੍ਰਾਂਟ ਨੂੰ ਹੜੱਪਣ ਦੇ ਵੀ ਦੋਸ਼ ਲੱਗੇ ਹਨ। ਮਨਰੇਗਾ ਵਿੱਚ ਵੀ ਕਥਿਤ ਲੱਖਾਂ ਰੁਪਏ ਦੀ ਘਪਲੇਬਾਜ਼ੀ ਦਾ ਪਰਦਾਫਾਸ਼ ਹੋ ਰਿਹਾ ਹੈ। ਜਾਂਚ ਕਰ ਰਹੇ ਏਡੀਸੀ ਫਿਰੋਜ਼ਪੁਰ ਨੇ ਕਿਹਾ ਕਿ ਮਾਮਲੇ ਦੀ ਜਾਂਚ ਚੱਲ ਰਹੀ ਹੈ।

government will not release the possession of 60 acres of panchayat land

author img

By

Published : Sep 22, 2022, 4:56 PM IST

Updated : Sep 22, 2022, 5:39 PM IST

ਫਿਰੋਜ਼ਪੁਰ: ਹਲਕਾ ਜ਼ੀਰਾ ਦੇ ਕਸਬਾ ਮਖੂ ਅਧੀਨ ਪੈਂਦੇ ਪਿੰਡ ਸੂਦਾਂ ਵਿਚ ਪੰਚਾਇਤੀ ਜਮੀਨ 'ਤੇ ਹੋਏ ਨਜਾਇਜ ਕਬਜੇ ਦੀਆਂ ਜਿੱਥੇ ਪਰਤਾਂ ਖੁੱਲਣ ਲੱਗੀਆਂ ਹਨ। ਉੱਥੇ ਉਕਤ ਪਿੰਡ ਦੀ ਗ੍ਰਾਮ ਪੰਚਾਇਤ ਨੂੰ ਮਿਲੇ 90 ਲੱਖ ਰੁਪਏ ਦੇ ਸਰਕਾਰੀ ਗ੍ਰਾਂਟਾਂ ਅਤੇ ਮਨਰੇਗਾ ਸਕੀਮਾਂ ਵਿੱਚ ਹੋਏ ਘਪਲੇਬਾਜ਼ੀ ਦੇ ਵੀ ਦੋਸ਼ ਲੱਗੇ ਹਨ। ਉਕਤ ਪੰਚਾਇਤੀ ਜ਼ਮੀਨ ਨੂੰ ਕਬਜ਼ਾ ਧਾਰੀਆਂ ਤੋਂ ਛੁਡਵਾਉਣ ਲਈ ਮਾਨਯੋਗ ਹਾਈ ਕੋਰਟ ਵੱਲੋਂ ਹੁਕਮ ਜਾਰੀ ਕਰਨ ਦੇ ਨਾਲ ਨਾਲ ਕਬਜਾ ਧਾਰੀਆਂ ਨੂੰ ਲੱਖਾਂ ਰੁਪਏ ਦੇ ਜੁਰਮਾਨੇ ਵੀ ਕੀਤੇ ਗਏ, ਪਰ ਜ਼ਿਲ੍ਹਾ ਪ੍ਰਸ਼ਾਸ਼ਨ ਨਾ ਤਾਂ ਪੰਚਾਇਤ ਦੀ ਜਮੀਨ ਦਾ ਕਬਜ਼ਾ ਛੁੱਡਵਾ ਸਕਿਆ ਅਤੇ ਨਾ ਹੀ ਜ਼ੁਰਮਾਨੇ ਦੀ ਵਸੂਲੀ ਕਰ ਸਕਿਆ। ਹੋਰ ਤਾਂ ਹੋਰ ਆਮ ਆਦਮੀ ਪਾਰਟੀ ਨੇ ਸਤਾ ਵਿੱਚ ਆਉਂਦਿਆਂ ਜੋ ਸਰਕਾਰੀ ਜ਼ਮੀਨਾਂ ਦੇ ਕਬਜੇ ਛੁਡਵਾਉਣ ਦੀ ਮੁਹਿੰਮ ਚਲਾਈ ਸੀ, ਉਹ ਮੁਹਿੰਮ ਪਿੰਡ ਸੂਦਾਂ ਵਿੱਚ ਆ ਕੇ ਦਮ ਤੋੜ ਗਈ।

ਪਿੰਡ ਸੂਦਾਂ ਦੇ ਹੀ ਵਸਨੀਕ ਸੁਖਦੇਵ ਸਿੰਘ ਨੇ ਪ੍ਰੈਸ ਕਲੱਬ ਫਿਰੋਜ਼ਪੁਰ ਵਿੱਚ ਪ੍ਰੈਸ ਕਾਨਫਰੰਸ ਕਰਦਿਆਂ ਦੱਸਿਆ ਕਿ ਕੁਝ ਲੋਕਾਂ ਵੱਲੋਂ ਪਿੰਡ ਦੀ 110 ਕਿੱਲੇ ਪੰਚਾਇਤੀ ਜ਼ਮੀਨ ਨੂੰ ਕਰੀਬ 36 ਸਾਲ ਪਹਿਲਾਂ ਪਟੇ 'ਤੇ ਲਿਆ ਸੀ, ਜਿਸ ਉੱਤੇ ਹੋਲੀ ਹੋਲੀ ਉਕਤ ਲੋਕਾਂ ਨੇ ਕਬਜ਼ਾ ਕਰ ਲਿਆ। ਇਸ ਸਬੰਧੀ ਮਾਨਯੋਗ ਹਾਈ ਕੋਰਟ ਨੇ ਕਬਜ਼ਾ ਛੁਡਵਾਉਣ ਦੇ ਨਾਲ ਨਾਲ ਕਬਜਾ ਧਾਰੀਆਂ ਨੂੰ ਜੁਰਮਾਨਾ ਵੀ ਕੀਤਾ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸ਼ਨ ਦੀ ਮਿਲੀ ਭੁਗਤ ਨਾਲ ਅੱਜ ਵੀ ਕਰੀਬ 60 ਕਿੱਲੇ ਪੰਚਾਇਤੀ ਜਮੀਨ ਤੇ ਕਬਜਾ ਧਾਰੀਆਂ ਦਾ ਕਬਜਾ ਹੈ ਅਤੇ ਕਬਜਾ ਧਾਰੀਆਂ ਵੱਲੋਂ ਪ੍ਰਸ਼ਾਸ਼ਨ ਦੀ ਮਿਲੀ ਭੁਗਤ ਨਾਲ ਜਮੀਨ ਦੇ ਠੇਕੇ ਵਿਚ ਕਰੋੜਾਂ ਰੁਪਏ ਦਾ ਸਰਕਾਰ ਨੂੰ ਚੂਨਾ ਲਗਾਇਆ ਜਾ ਚੁੱਕਾ ਹੈ।

ਹਲਕਾ ਜ਼ੀਰਾ ਦੇ ਪਿੰਡ ਸੂਦਾਂ 'ਚ ਨਜਾਇਜ਼ ਕਬਜ਼ਾ, ਗ੍ਰਾਮ ਪੰਚਾਇਤ ਅਤੇ ਪ੍ਰਸ਼ਾਸਨ 'ਤੇ ਗ੍ਰਾਂਟ ਹੜੱਪਣ ਦੇ ਇਲਜ਼ਾਮ

ਪਿੰਡ ਵਾਸੀ ਮਲਕੀਤ ਸਿੰਘ ਨੇ ਦੱਸਿਆ ਕਿ ਪਿੰਡ ਵਿੱਚ ਕਰੀਬ 90 ਲੱਖ ਰੁਪਏ ਪਿੰਡ ਸੂਦਾਂ ਦੇ ਵਿਕਾਸ ਕਾਰਜਾਂ ਲਈ ਆਏ ਸਨ, ਪਰ ਇਹ ਰਾਸ਼ੀ ਵੀ ਪਿੰਡ ਦੀ ਗ੍ਰਾਮ ਪੰਚਾਇਤ ਅਤੇ ਜਿਲਾ ਪ੍ਰਸ਼ਾਸ਼ਨ ਦੇ ਅਧੀਕਾਰੀ ਡਕਾਰ ਗਏ। ਪਿੰਡ ਵਾਸੀ ਕਾਬਲ ਸਿੰਘ ਨੇ ਦੱਸਿਆ ਕਿ ਪਿੰਡ ਦੀ ਗ੍ਰਾਮ ਪੰਚਾਇਤ ਦੇ ਨੁਮਾਇੰਦਿਆਂ ਵੱਲੋਂ ਮਨਰੇਗਾ ਵਿਚ ਵੀ ਲੱਖਾਂ ਰੁਪਏ ਦੀ ਘਪਲੇ ਬਾਜੀ ਕੀਤੀ ਜਾ ਰਹੀ ਹੈ।

ਪ੍ਰੈਸ ਕਾਨਫਰੰਸ ਦੌਰਾਨ ਉਕਤ ਪਿੰਡ ਵਾਸੀਆਂ ਨੇ ਦੱਸਿਆ ਕਿ ਜ਼ਮੀਨੀ ਕਬਜੇ, ਪਿੰਡ ਦੀ ਗ੍ਰਾੰਟ ਅਤੇ ਮਨਰੇਗਾ ਚ ਹੋਈਆਂ ਘਪਲੇ ਬਾਜੀਆਂ ਸਬੰਧੀ ਉਹ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੂੰ ਵੀ ਮਿਲੇ ਸੀ। ਉਨ੍ਹਾਂ ਦੱਸਿਆ ਕਿ ਗ੍ਰਾਂਟ ਅਤੇ ਮਨਰੇਗਾ ਘਪਲਿਆਂ ਸਬੰਧੀ ਡਾਇਰੈਕਟਰ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਚੰਡੀਗੜ ਵੱਲੋਂ ਏ ਡੀ ਸੀ ਫਿਰੋਜ਼ਪੁਰ ਵੱਲੋਂ 15 ਦਿਨ ਦੇ ਅੰਦਰ ਅੰਦਰ ਜਾਂਚ ਕਰਕੇ ਰਿਪੋਰਟ ਭੇਜਣ ਲਈ ਕਿਹਾ ਗਿਆ ਸੀ। ਪਿੰਡ ਵਾਸੀਆਂ ਮੰਗ ਕੀਤੀ ਕਿ ਪੰਚਾਇਤੀ ਜਮੀਨ ਛੁਡਵਾਉਣ ਦੇ ਨਾਲ ਨਾਲ ਪਿੰਡ ਦੀ ਗ੍ਰਾੰਟ ਅਤੇ ਮਨਰੇਗਾ ਘਪਲਿਆਂ ਦੀ ਜਾਂਚ ਕੀਤੀ ਜਾਵੇ।

ਏਡੀਸੀ ਫਿਰੋਜ਼ਪੁਰ ਅਰੁਣ ਕੁਮਾਰ ਨੇ ਦੱਸਿਆ ਕਿ ਗ੍ਰਾੰਟ ਅਤੇ ਮਨਰੇਗਾ ਵਿੱਚ ਹੋਈ ਘਪਲੇਬਾਜ਼ੀ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਜਲਦ ਹੀ ਉਹ ਇਸ ਸਬੰਧੀ ਰਿਪੋਰਟ ਬਣਾ ਕੇ ਭੇਜਣਗੇ।

ਇਹ ਵੀ ਪੜ੍ਹੋ: ਮੀਡੀਆ ਰਿਪੋਰਟਾਂ ਝੂਠੀਆਂ, ਉਗੋਕੇ ਦੇ ਪਿਤਾ ਨੇ ਨਹੀਂ ਨਿਗਲਿਆ ਜ਼ਹਿਰ, ਗ਼ਲਤ ਦਵਾਈ ਖਾਣ ਨਾਲ ਵਿਗੜੀ ਸਿਹਤ

Last Updated : Sep 22, 2022, 5:39 PM IST
ETV Bharat Logo

Copyright © 2025 Ushodaya Enterprises Pvt. Ltd., All Rights Reserved.