ਫਿਰੋਜ਼ਪੁਰ: ਪੰਜਾਬ ਵਿਧਾਨ ਸਭਾ ਚੋਣਾਂ 2022 (Punjab Assembly Elections 2022) ਦੇ ਮੱਦੇਨਜ਼ਰ ਵੱਖੋ ਵੱਖਰੀਆਂ ਪਾਰਟੀਆਂ ਵੱਲੋਂ ਲੋਕਾਂ ਨਾਲ ਵਾਅਦੇ ਕੀਤੇ ਜਾ ਰਹੇ ਹਨ। ਫਿਰੋਜ਼ਪੁਰ ਦੇ ਸਕੂਲ ਵਿੱਚ ਪਹੁੰਚੇ ਕਾਂਗਰਸੀ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਨੇ ਕੇਜਰੀਵਾਲ ਤੇ ਨਿਸ਼ਾਨਾ ਸਾਧਿਆ। ਉਨ੍ਹਾਂ ਕਿਹਾ ਕਿ ਕੇਜਰੀਵਾਲ ਦੀਆਂ ਗਰੰਟੀਆਂ ਝੂਠੀਆਂ (falsifies Kejriwal guarantees) ਹਨ। ਉਨ੍ਹਾਂ ਮਨੀਸ਼ ਸਿਸੋਦੀਆ ਵੱਲੋਂ ਪੰਜਾਬ ਦੇ ਸਕੂਲਾਂ ਬਾਬਤ ਦਿੱਤੇ ਬਿਆਨ 'ਤੇ (Parminder Singh Pinki targets Manish Sisodia) ਆਪਣਾ ਪ੍ਰਤੀਕਰਮ ਜ਼ਾਹਿਰ ਕਰਦਿਆਂ ਕਿਹਾ ਕਿ ਜੇਕਰ ਤੁਸੀਂ ਪੰਜਾਬ ਹਿਤੈਸ਼ੀ ਹੋ ਤਾਂ ਇਥੇ ਗਰਾਂਟ ਜਾਰੀ ਕਰੋ, ਐਵੇ ਵੋਟਾਂ ਦੀ ਰਾਜਨੀਤੀ ਖੇਡ ਜੁਆਰੀਏ ਵਾਲਾ ਕੰਮ ਨਾ ਕਰੋ।
ਜਿਕਰਯੋਗ ਹੈ ਕਿ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਵੀ ਪੰਜਾਬ ਦੇ ਲੋਕਾਂ ਨੂੰ ਕਈ ਤਰ੍ਹਾਂ ਦੀਆਂ ਗਰੰਟੀਆਂ ਦਿੱਤੀਆਂ ਜਾ ਰਹੀਆਂ ਹਨ। ਪਿਛਲੇ ਦਿਨੀ ਅਰਵਿੰਦ ਕੇਜਰੀਵਾਲ ਮੁਹਾਲੀ ਚੱਲ ਰਹੇ ਅਧਿਆਪਕਾਂ ਦੇ ਧਰਨੇ ਤੇ ਵਿਸ਼ੇਸ਼ ਤੌਰ 'ਤੇ ਪਹੁੰਚੇ ਅਤੇ ਉਨ੍ਹਾਂ ਨੇ ਪੰਜਾਬ ਦੀ ਸਿੱਖਿਆ ਅਤੇ ਸਕੂਲਾਂ ਦੇ ਹਾਲ ਨੂੰ ਲੈ ਕੇ ਵਿਰੋਧੀ ਪਾਰਟੀਆਂ ਨੂੰ ਨਿਸ਼ਾਨਾ ਬਣਾਇਆ ਗਿਆ।
ਉਨ੍ਹਾਂ ਪੰਜਾਬ ਦੇ ਸਕੂਲਾਂ ਬਾਬਤ ਬੋਲਦਿਆਂ ਕਿਹਾ ਕਿ ਪੰਜਾਬ ਸਰਕਾਰ ਨੇ ਬੱਚਿਆਂ ਨੂੰ ਉਚੇਰੀ ਸਿੱਖਿਆ ਦੇਣ ਲਈ ਜਿਥੇ ਮਾਹਿਰ ਅਧਿਆਪਕ ਤਾਇਨਾਤ ਕੀਤੇ ਹਨ, ਉਥੇ ਇਹ ਸਕੂਲ ਆਧੁਨਿਕਤਾ ਨਾਲ ਜੁੜੇ ਹੋਏ ਹਨ। ਉਨ੍ਹਾਂ ਐਲਾਨ ਕੀਤਾ ਕਿ ਇਥੋਂ ਪੜ੍ਹ ਕੇ ਜਾਣ ਵਾਲੇ ਬੱਚੇ ਦੇਸ਼ ਦਾ ਨਾਮ ਰੋਸ਼ਨ ਕਰਨਗੇ।
ਮਨੀਸ਼ ਸਿਸੋਦੀਆ ਨੂੰ ਸਵਾਲ ਕਰਦਿਆਂ ਪਰਮਿੰਦਰ ਸਿੰਘ ਪਿੰਕੀ ਨੇ ਕਿਹਾ ਕਿ ਜਦੋਂ ਦੇਸ਼ ਆਜ਼ਾਦ ਹੋਇਆ ਸੀ, ਉਦੋਂ ਭਾਰਤ ਵਿਚ ਸੂਈ ਵੀ ਨਹੀਂ ਸੀ ਬਣਦੀ, ਪਰ ਹੁਣ ਇਥੇ ਜਹਾਜ ਵੀ ਬਨਣ ਲੱਗੇ ਹਨ। ਸਿਸ਼ੋਦੀਆ ਨੂੰ ਸੰਬੋਧਿਤ ਹੁੰਦਿਆਂ ਵਿਧਾਇਕ ਪਿੰਕੀ ਨੇ ਕਿਹਾ ਕਿ ਤੁਸੀਂ ਗ਼ਲਤ ਫਹਿਮੀ ਵਿਚ ਨਾ ਰਹੋ ਅਤੇ ਜੁਆਰੀਏ ਵਾਂਗ ਪੰਜਾਬ ਵਿਚ ਜੂਆ ਨਾ ਖੇਡੋ, ਇਥੋਂ ਦੇ ਲੋਕ ਬਹੁਤ ਸੁਹਿਰਦ ਹਨ, ਉਹ ਤੁਹਾਨੂੰ ਮੂੰਹ ਤੋੜ ਜਵਾਬ ਦੇਣਗੇ।
ਪੰਜਾਬ ਦੇ ਅਥਾਹ ਵਿਕਾਸ ਹੋਣ ਦਾ ਦਾਅਵਾ ਕਰਦਿਆਂ ਵਿਧਾਇਕ ਪਿੰਕੀ ਨੇ ਕਿਹਾ ਕਿ ਮੇਰੇ ਹਲਕੇ ਵਿਚ ਕਈ ਡਿਸਪੈਂਸਰੀਆਂ ਬਣੀਆਂ, ਲੱਖਾਂ ਦੀ ਤਦਾਦ ਨਾਲ ਕਮਿਊਨਿਟੀ ਹਾਲ ਬਣਿਆ ਅਤੇ ਬਣੇ ਪਾਰਕਾਂ ਵਿਚ ਲੋਕ ਸੈਰ ਕਰਕੇ ਕਈ ਬਿਮਾਰੀਆਂ ਨੂੰ ਭਜਾ ਚੁੱਕੇ ਹਨ ਅਤੇ ਪੰਜਾਬ ਦੇ ਸਕੂਲਾਂ ਵਿਚ ਬੱਚੇ ਆਧੁਨਿਕਤਾ ਨਾਲ ਸਿੱਖਿਆ ਹਾਸਲ ਕਰ ਰਹੇ ਹਨ।
ਇਹ ਵੀ ਪੜ੍ਹੋ: ਸੁਖਬੀਰ ਬਾਦਲ ਨੇ ਚੰਨੀ 'ਤੇ ਕਿਸਾਨਾਂ ਨਾਲ ਧੋਖੇਬਾਜ਼ੀ ਕਰਨ ਦੇ ਲਗਾਏ ਆਰੋਪ