ਫਿਰੋਜ਼ਪੁਰ: ਪਿਛਲੇ ਦਿਨੀਂ ਪੁਲਿਸ ਨੇ ਖੁੰਖਾਰ ਗੈਂਗਸਟਰ ਜੈਪਾਲ ਭੁੱਲਰ (Gangster Jaipal Bhullar) ਦਾ ਐਂਨਕਾਊਟਰ ਕਰ ਦਿੱਤਾ ਸੀ, ਜਿਸ ਦੀ ਲਾਸ਼ ਪਰਿਵਾਰ ਨੂੰ ਸੌਂਪੀ ਗਈ। ਲਾਸ਼ ਸੌਪਣ ਤੋਂ ਮਗਰੋਂ ਜਦੋਂ ਪਰਿਵਾਰ ਗੈਂਗਸਟਰ ਜੈਪਾਲ ਭੁੱਲਰ (Gangster Jaipal Bhullar) ਦਾ ਸਸਕਾਰ ਕਰਨ ਲੱਗਾ ਤਾਂ ਉਹਨਾਂ ਨੇ ਮੌਕੇ ’ਤੇ ਸਸਕਾਰ ਰੋਕ ਦਿੱਤਾ।
ਮ੍ਰਿਤਕ ਜੈਪਾਲ ਭੁੱਲਰ (Gangster Jaipal Bhullar) ਦੇ ਪਿਤਾ ਸਾਬਕਾ ਇੰਸਪੈਕਟਰ ਭੁਪਿੰਦਰ ਸਿੰਘ ਨੇ ਕਿਹਾ ਕਿ ਜੈਪਾਲ ਦੀਆਂ ਪਸਲੀਆਂ ਟੁੱਟੀਆਂ ਹੋਈਆਂ ਸਨ, ਜਿਸ ਕਾਰਨ ਅਸੀਂ ਇਸ ਦੇ ਅਸਲ ਕਾਰਨਾਂ ਦਾ ਪਤਾ ਲਗਾਉਣਾ ਚਾਹੁੰਦੇ ਹਾਂ। ਉਹਨਾਂ ਨੇ ਕਿਹਾ ਕਿ ਜਦੋਂ ਤੱਕ ਜੈਪਾਲ ਭੁੱਲਰ (Gangster Jaipal Bhullar) ਦਾ ਪੋਸਟਮਾਰਟਮ ਨਹੀਂ ਕੀਤਾ ਜਾਂਦਾ ਉਦੋਂ ਤੱਕ ਅਸੀਂ ਸਸਕਾਰ ਨਹੀਂ ਕਰਾਂਗੇ।
ਇਹ ਵੀ ਪੜੋ: ਸ਼ਰਮਨਾਕ: ਮਹਿਲਾ ਨੇ ਕੀਤਾ ਨਾਬਾਲਿਗ ਲੜਕੀ ਦਾ ਸਰੀਰਕ ਸ਼ੋਸ਼ਣ, ਗ੍ਰਿਫਤਾਰ
ਇਸ ਦੇ ਨਾਲ ਗੈਂਗਸਟਰ ਜੈਪਾਲ ਭੁੱਲਰ (Gangster Jaipal Bhullar) ਦੇ ਪਿਤਾ ਸਾਬਕਾ ਇੰਸਪੈਕਟਰ ਭੁਪਿੰਦਰ ਸਿੰਘ ਨੇ ਕਿਹਾ ਕਿ ਜਦੋਂ ਅਸੀਂ ਇਸ ਸਬੰਧੀ ਸੀਐਮ ਹਾਊਸ ਨੂੰ ਸ਼ਿਕਾਇਤ ਕੀਤੀ ਤਾਂ ਉਹਨਾਂ ਨੇ ਇਸ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ। ਉਹਨਾਂ ਨੇ ਕਿਹਾ ਕਿ ਪੁਲਿਸ ਇਸ ਕਤਲ ਕੇਸ ਨੂੰ ਲਕਾਉਣਾ ਚਾਹੁੰਦੀ ਹੈ। ਉਥੇ ਹੀ ਵਕੀਲ ਨੇ ਕਿਹਾ ਕਿ ਉਹ ਬਿਨੈ ਪੱਤਰ ਦੇਣ ਲਈ ਡਿਪਟੀ ਕਮਿਸ਼ਨਰ ਦੇ ਘਰ ਆਏ ਹਨ, ਪਰ ਉਨ੍ਹਾਂ ਦਾ ਕਹਿਣਾ ਹੈ ਕਿ ਉਹ ਬਿਨੈ-ਪੱਤਰ ਨਹੀਂ ਲੈ ਰਹੇ ਹਨ।
ਇਹ ਵੀ ਪੜੋ: ਪੁਲਿਸ ਮੁਲਾਜ਼ਮਾਂ ਨੇ ਫਰੂਟ ਰੇਹੜੀ ਵਾਲੇ ਦੇ ਜੜੇ ਥੱਪੜ,ਵੀਡੀਓ ਵਾਇਰਲ