ਫਿਰੋਜ਼ਪੁਰ: ਬੀਤੇ ਦਿਨ ਹਲਕਾ ਗੁਰੂ ਹਰਸਹਾਏ ਦੇ ਪਿੰਡ ਮਾੜੇ ਕਲਾਂ ਵਿੱਚ ਆਪਸੀ ਝਗੜੇ ਤੋਂ ਬਾਅਦ ਤਕਰਾਰ ਇਥੋਂ ਤੱਕ ਵਧ ਗਈ ਕਿ 3 ਔਰਤਾਂ ਵੱਲੋਂ ਦਿਨ ਦਿਹਾੜੇ ਇਕ ਇਕੱਲੀ ਔਰਤ ਦੀ ਬੇਰਹਿਮੀ ਨਾਲ ਡੰਡਿਆ ਨਾਲ ਕੁੱਟ ਮਾਰ ਕੀਤੀ ਗਈ ਜਿਸ ਦੀ ਇਕ ਵੀਡੀਓ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਗਈ । ਕੁੱਟਮਾਰ ਤੋਂ ਮਗਰੋਂ ਗੰਭੀਰ ਜ਼ਖ਼ਮੀ ਹੋਈ ਮਹਿਲਾ ਨੂੰ ਹਸਪਤਾਲ ਵਿੱਚ ਦਾਖਿਲ ਕਰਵਾਇਆ ਗਿਆ ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ।
ਐਕਸ਼ਨ ਵਿੱਚ ਪੁਲਿਸ: ਦੱਸ ਦਈਏ ਬੀਤੇ ਦਿਨ ਇਸ ਮਾਮਲੇ ਵਿੱਚ ਪੁਲਿਸ ਨੇ ਕੋਈ ਵੀ ਬਿਆਨ ਦੇਣ ਤੋਂ ਇਨਕਾਰ ਕਰ ਦਿੱਤਾ ਸੀ, ਪਰ ਹੁਣ ਪੁਲਿਸ ਨੇ ਐਕਸ਼ਨ ਵਿੱਚ ਆਉਂਦਿਆਂ ਕੁੱਟਮਾਰ ਦੇ ਇਲਜ਼ਾਮ ਵਿੱਚ 5 ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕਰਕੇ ਦੋ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਦਾ ਕਹਿਣਾ ਹੈ ਕਿ ਇਹ ਸਾਰਾ ਮਾਮਲਾ ਆਪਸੀ ਤਕਰਾਰ ਦਾ ਹੈ ਅਤੇ ਫੈਕਟਰੀ ਵਿੱਚ ਇਸ ਸਭ ਲੋਕ ਕੰਮ ਕਰਦੇ ਨੇ ਅਤੇ ਫੈਕਟਰੀ ਤੋਂ ਹੀ ਇਨ੍ਹਾਂ ਦਾ ਵਿਵਾਦ ਸ਼ੁਰੂ ਹੋਇਆ ਸੀ। ਬੀਤੇ ਦਿਨ ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਵਲ ਹਸਪਤਾਲ ਦਾਖਲ ਪੀੜਤ ਮੀਨਾ ਨੇ ਦੱਸਿਆ ਕਿ ਉਹ ਗੁਰੂਹਰਸਹਾਏ ਦੀ ਇੱਕ ਫੈਕਟਰੀ ਵਿੱਚ ਕੰਮ ਕਰਦੀ ਹੈ। ਉਥੇ ਪਰਮਜੀਤ ਕੌਰ ਨੇ ਸ਼ਾਲ ਦੀ ਚੋਰੀ ਕੀਤੀ ਸੀ, ਪਰ ਪਰਮਜੀਤ ਨੇ ਉਲਟਾ ਮੇਰੇ ਉਤੇ ਚੋਰੀ ਦੀ ਦਰਖਾਸਤ ਦੇ ਦਿੱਤੀ
ਪੀੜਤ ਮੀਨਾ ਨੇ ਕਿਹਾ ਕਿ ਉਹ ਇਸ ਸ਼ਿਕਾਇਤ ਸਬੰਧੀ ਥਾਣੇ ਗਈ ਸੀ ਅਤੇ ਜਦੋਂ ਉਹ ਵਾਪਿਸ ਆ ਰਹੀ ਸੀ ਤਾਂ ਪਰਮਜੀਤ ਦੇ ਪਰਿਵਾਰ ਨੇ ਰਸਤੇ ਵਿੱਚ ਉਸ ਨੂੰ ਘੇਰ ਕੇ ਉਸ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ। ਜਿਨ੍ਹਾਂ ਤੋਂ ਬਚਣ ਲਈ ਉਹ ਸਰਪੰਚ ਦੇ ਘਰ ਵੜ ਗਈ ਪਰ ਉਥੇ ਵੀ ਉਹ ਲੋਕ ਪਹੁੰਚ ਗਏ ਅਤੇ ਸਰਪੰਚ ਦੇ ਘਰ ਵਿੱਚ ਕੁੱਟਮਾਰ ਕੀਤੀ ਗਈ। ਜਿਸਦੀ ਪੂਰੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਵੀ ਕੈਦ ਹੋ ਚੁੱਕੀ ਹੈ। ਦੱਸ ਦਈਏ ਬੀਤੇ ਦਿਨ ਪੀੜਤ ਔਰਤ ਨੇ ਪੁਲਿਸ ਤੋਂ ਇਨਸਾਫ਼ ਦੀ ਮੰਗ ਕੀਤੀ ਸੀ ਅਤੇ ਕੁੱਟਮਾਰ ਕਰਨ ਵਾਲੇ ਲੋਕਾਂ ਉੱਤੇ ਸਖਤ ਕਾਰਵਾਈ ਕਰਨ ਦੀ ਗੁਹਾਰ ਲਗਾਈ ਸੀ ਜਿਸ ਤੋਂ ਬਾਅਦ ਪੁਲਿਸ ਨੇ ਕਾਰਵਾਈ ਕਰਦਿਆਂ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ।
ਇਹ ਵੀ ਪੜ੍ਹੋ : Rupnagar Police: ਪੁਲਿਸ ਨੂੰ ਮਿਲੀ ਵੱਡੀ ਸਫਲਤਾ, ਕਾਰ ਚੋਰੀ ਕਰਨ ਵਾਲੇ ਗਿਰੋਹ ਦਾ ਕੀਤਾ ਪਰਦਾਫਾਸ਼