ਫਾਜ਼ਿਲਕਾ: ਦੀਵਾਲੀ (Diwali) ਦਾ ਤਿਉਹਾਰ (Festival) ਜਿੱਥੇ ਪੂਰੇ ਦੇਸ਼ ਵਿੱਚ ਬੜੀ ਹੀ ਧੂਮ ਧਾਮ ਨਾਲ ਮਨਾਇਆ ਜਾਂਦਾ ਹੈ। ਉਥੇ ਹੀ ਵਪਾਰੀਆਂ ਲਈ ਇਹ ਤਿਉਹਾਰ ਪੈਸੇ ਕਮਾਉਣ ਲਈ ਵੀ ਕਾਫ਼ੀ ਲਾਹੇਵੰਦ ਸਿੱਧ ਹੁੰਦਾ ਹੈ। ਪਰ ਬਹੁਤ ਸਾਰੇ ਦੁਕਾਨਦਾਰ ਇਸ ਪੈਸੇ ਦੀ ਲਾਲਸਾ ਵਿੱਚ ਨਕਲੀ ਮਿਠਾਈਆਂ ਜਾ ਹੋਰ ਸਮਾਨ ਵੇਚ ਕੇ ਲੋਕਾਂ ਦੀ ਜ਼ਿੰਦਗੀ ਨਾਲ ਖ਼ਿਲਵਾੜ ਕਰਦੇ ਹਨ।
ਪਰ ਪੰਜਾਬ ਦੇ ਜਿਲ੍ਹਾਂ ਫਾਜ਼ਿਲਕਾ ਦੇ ਹਲਕਾ ਬੱਲੂਆਣਾ ਦੇ ਪਿੰਡ ਸ਼ੇਰਗੜ੍ਹ (Village Shergarh) 'ਚ ਬਣੀ ਗਊਸ਼ਾਲਾ ਇਨ੍ਹੀਂ ਦਿਨੀਂ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਕਿਉਕਿ ਇਸ ਗਊਸ਼ਾਲਾ ਵਿੱਚ ਤਿਆਰ ਹੋਣ ਵਾਲਾ ਸਾਮਾਨ (Equipment manufactured in Gaushala) ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਵਿੱਚ ਵਿਕਰੀ ਲਈ ਜਾਂਦਾ ਹੈ।
ਇਸ ਲਈ ਦੂਜਾ ਵੱਖ-ਵੱਖ ਸ਼ਹਿਰਾਂ ਦੀਆਂ ਗਊਸ਼ਾਲਾਵਾਂ ਵੀ ਇੱਥੋਂ ਬਣੇ ਸਾਮਾਨ ਦੀ ਖ਼ਰੀਦ ਕਰਕੇ ਅੱਗੇ ਵੇਚ ਰਹੀਆਂ ਹਨ। ਦੀਵਾਲੀ ਦਾ ਤਿਉਹਾਰ ਆਉਣ ਵਾਲਾ ਹੈ ਅਤੇ ਇਸ ਦਿਨ ਘਰਾਂ ਵਿੱਚ ਦੀਵੇ ਜਗਾਉਣ ਦੀ ਪਰੰਪਰਾ ਹੈ। ਇਸ ਨੂੰ ਵੇਖਦਿਆਂ ਗਊਸ਼ਾਲਾ ਦੀ ਬਣੀ ਸਮਿਤੀ ਦੇ ਨੌਜਵਾਨ ਗਊ ਦੇ ਗੋਬਰ ਨਾਲ ਤਿਆਰ ਦੀਵੇ, ਲਕਸ਼ਮੀ ਦੀ ਤਸਵੀਰ, ਗਣੇਸ਼ ਜੀ ਦੀ ਤਸਵੀਰ ਸਣੇ ਹੋਰ ਸਾਮਾਨ ਤਿਆਰ ਕਰਨ ਵਿੱਚ ਜੁਟੇ ਹੋਏ ਹਨ। ਗੋਬਰ ਨਾਲ ਤਿਆਰ ਇਨ੍ਹਾਂ ਸਾਮਾਨ ਦੀ ਮੰਗ ਜ਼ਿਆਦਾ ਹੋਣ ਕਰਕੇ ਇਨ੍ਹਾਂ ਨੂੰ ਦੇਰ ਰਾਤ ਤੱਕ ਵੀ ਕੰਮ ਕਰਨਾ ਪੈ ਰਿਹਾ ਹੈ।
ਗੁਜਰਾਤ 'ਚ 25 ਹਜ਼ਾਰ ਰੁਪਏ ਕਿਲੋ ਦੀ ਮਠਿਆਈ, ਜਾਣੋ ਕੀ ਹੈ ਖਾਸ
ਦੱਸ ਦਈਏ ਕਿ ਦੀਵਾਲੀ (Diwali) ਦੇ ਤਿਉਹਾਰ (Festival) 'ਤੇ ਹਰ ਘਰ 'ਚ ਮਠਿਆਈਆਂ ਦੀ ਖਰੀਦਦਾਰੀ ਹੁੰਦੀ ਹੈ। ਮਠਿਆਈਆਂ (Sweets) ਦੀ ਕੀਮਤ ਚਾਰ ਸੌ ਰੁਪਏ ਕਿਲੋ, ਅੱਠ ਸੌ ਰੁਪਏ ਕਿਲੋ, ਹਜ਼ਾਰ ਤੋਂ 15 ਸੌ ਰੁਪਏ ਕਿਲੋ ਆਮ ਗੱਲ ਹੈ ਪਰ ਜੇਕਰ ਤੁਹਾਨੂੰ ਇਹ ਕਿਹਾ ਜਾਵੇ ਕਿ 25 ਹਜ਼ਾਰ ਰੁਪਏ ਕਿਲੋ ਦੀ ਮਿਠਾਈ ਹੈ ਤਾਂ ਇਸ ਨੂੰ ਸੁਪਨਾ ਨਾ ਸਮਝੋ। ਇੱਕ ਅਸਲੀਅਤ ਹੈ. ਜੀ ਹਾਂ, ਅਹਿਮਦਾਬਾਦ ਵਿੱਚ ਅਜਿਹੀਆਂ ਮਠਿਆਈਆਂ (Sweets) ਵਿਕ ਰਹੀਆਂ ਹਨ ਜਿਨ੍ਹਾਂ ਦੀ ਕੀਮਤ 25 ਹਜ਼ਾਰ ਰੁਪਏ ਪ੍ਰਤੀ ਕਿਲੋ ਹੈ।
ਇਸ ਸਾਲ ਮਠਿਆਈਆਂ (Sweets) ਦੇ ਭਾਅ ਵਿੱਚ 10 ਤੋਂ 15 ਫੀਸਦੀ ਵਾਧਾ ਹੋਣ ਦੇ ਬਾਵਜੂਦ ਲੋਕ ਮਠਿਆਈਆਂ (Sweets) ਖਰੀਦ ਰਹੇ ਹਨ। ਅਹਿਮਦਾਬਾਦ ਦੇ ਲੋਕ ਵੀ 25 ਹਜ਼ਾਰ ਰੁਪਏ ਪ੍ਰਤੀ ਕਿਲੋ ਦੀ ਮਿਠਾਈ ਖਰੀਦ ਰਹੇ ਹਨ।
ਗੋਲਡਨ ਪਿਸਤਾਚਿਓ ਬਾਲ ਅਤੇ ਗੋਲਡਨ ਪਿਸਤਾਚਿਓ ਡਿਲਾਈਟ ਮਿਠਾਈ ਦੀ ਦੁਕਾਨ 'ਤੇ 25,000 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵਿਕ ਰਹੇ ਹਨ। ਦੁਕਾਨ ਦੇ ਮਾਲਕ ਜੈ ਸ਼ਰਮਾ ਨੇ ਦੱਸਿਆ ਕਿ ਇਸ ਸਾਲ ਗੋਲਡਨ ਪਿਸਤਾਚਿਓ ਬਾਲ ਦੇ ਨਾਲ ਗੋਲਡਨ ਪਿਸਤਾਚਿਓ ਨੌਜਾ ਡਿਲਾਇਟ ਨਾਂ ਦੀ ਵਿਸ਼ੇਸ਼ ਮਿਠਾਈ ਵੀ ਤਿਆਰ ਕੀਤੀ ਗਈ ਹੈ। ਇਸ ਮਿਠਾਈ ਵਿੱਚ ਗੋਲਡਨ ਫੁਆਇਲ ਅਤੇ 24 ਕੈਰੇਟ ਸੋਨੇ ਦੀ ਵਰਤੋਂ ਕੀਤੀ ਗਈ ਹੈ।
ਇਹ ਵੀ ਪੜ੍ਹੋ:- ਗੁਜਰਾਤ 'ਚ 25 ਹਜ਼ਾਰ ਰੁਪਏ ਕਿਲੋ ਦੀ ਮਠਿਆਈ, ਜਾਣੋ ਕੀ ਹੈ ਖਾਸ