ਫਤਿਹਗੜ੍ਹ ਸਾਹਿਬ: ਆਮ ਆਦਮੀ ਪਾਰਟੀ ਦੀ ਸਰਕਾਰ ਬਣਦੇ ਹੀ ਆਪ ਵਰਕਰਾਂ ਨੇ ਹੀ ਨਹੀ ਸਗੋਂ ਆਮ ਲੋਕਾਂ ਨੇ ਵੀ ਸਰਕਾਰੀ ਦਫਤਰਾਂ ਤੇ ਸਕੂਲਾਂ ਵਿੱਚ ਦਖ਼ਲ ਦੇਣਾ ਸ਼ੁਰੂ ਕਰ ਦਿੱਤਾ ਹੈ। ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਪਿੰਡ ਹਰਲਾਲਪੁਰ ਦੇ ਸਰਕਾਰੀ ਐਲੀਮੈਂਟਰੀ ਸਮਾਰਟ ਸਕੂਲ ਵਿੱਚ ਮਾਹੌਲ ਉਸ ਸਮੇਂ ਤਨਾਵ ਪੂਰਨ ਹੋ ਗਿਆ, ਜਦੋਂ ਆਪਣੇ ਬੱਚਿਆਂ ਦਾ ਦਾਖ਼ਲਾ ਕਰਵਾਉਣ ਆਈ ਇੱਕ ਮਹਿਲਾ ਨੇ ਸਕੂਲ ਟੀਚਰ ਨੂੰ ਥੱਪੜ ਮਾਰ ਦਿੱਤਾ ਅਤੇ ਖੂਬ ਹੰਗਾਮਾ ਕੀਤਾ।
ਜਿਸ 'ਤੇ ਪੀੜਤ ਅਧਿਆਪਕ ਨੇ ਉਕਤ ਮਹਿਲਾ ਦੇ ਖ਼ਿਲਾਫ਼ ਥਾਣਾ ਫਤਿਹਗੜ੍ਹ ਸਾਹਿਬ ਵਿੱਚ ਸ਼ਿਕਾਇਤ ਦਿੱਤੀ, ਇਸ ਮੌਕੇ ਪਿੰਡ ਦੀ ਪੰਚਾਇਤ ਸਮੇਤ ਕਈ ਪਿੰਡ ਦੇ ਪੰਤਵੰਤੇ ਲੋਕ ਥਾਣੇ ਵਿੱਚ ਮਹਿਲਾ ਦੇ ਖਿਲਾਫ਼ ਖੜੇ ਹੋ ਗਏ। ਇਸ ਵਿੱਚ ਪੁਲਿਸ ਨੇ ਮਾਮਲੇ ਨੂੰ ਸੁਲਝਾਣ ਦੀ ਕਾਫ਼ੀ ਕੋਸ਼ਿਸ਼ ਕੀਤੀ, ਪਰ ਗੁੱਸੇ ਵਿੱਚ ਸਕੂਲ ਟੀਚਰ ਨੇ ਮਹਿਲਾ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੇ ਜਾਣ ਉੱਤੇ ਅੜੇ ਰਹੇ।
ਉਥੇ ਹੀ ਮੁੱਖ ਅਧਿਆਪਕ ਵੀਰ ਦਵਿੰਦਰ ਸਿੰਘ ਨੇ ਦੱਸਿਆ ਦੀ ਉਕਤ ਔਰਤ ਨੇ ਜੋ ਕਾਰਜ ਕੀਤਾ ਹੈ ਉਹ ਨਿੰਦਣਯੋਗ ਹੈ, ਜਿਸਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਉਕਤ ਔਰਤ ਬੀਤੇ ਦਿਨ ਮੈਨੂੰ ਚਿਤਾਵਨੀ ਦੇਕੇ ਗਈ ਸੀ ਕਿ ਉਹ ਔਰਤ ਅਧਿਆਪਕਾ ਨੂੰ ਸਬਕ ਸਿਖਾਏਗੀ ਤੇ ਉਸਨੂੰ ਇੱਥੋਂ ਭਜਾਕੇ ਰਹੇਗੀ ਤੇ ਅੱਜ ਸਵੇਰੇ ਉਸਨੇ ਇਸ ਘਟਨਾ ਨੂੰ ਅੰਜ਼ਾਮ ਦਿੱਤਾ। ਉਨ੍ਹਾਂ ਨੇ ਪ੍ਰਸ਼ਾਸਨ ਤੋਂ ਉਕਤ ਔਰਤ ਦੇ ਖਿਲਾਫ਼ ਸਖ਼ਤ ਕਾਰਵਾਈ ਕੀਤੇ ਜਾਣ ਦੀ ਮੰਗ ਕੀਤੀ।
ਜਿੱਥੇ ਮਹਿਲਾ ਅਧਿਆਪਕਾ ਨੇ ਔਰਤ ਉੱਤੇ ਅਪਸ਼ਬਦ ਬੋਲਣ ਉਸਦੇ ਥੱਪੜ ਮਾਰਨ ਤੇ ਹਾਥੋਪਾਈ ਸਮੇਤ ਡਿਊਟੀ ਵਿੱਚ ਵਿਘਨ ਪਾਉਣ ਦੇ ਇਲਜ਼ਾਮ ਲਗਾਏ ਤਾਂ ਉੱਥੇ ਹੀ ਮਹਿਲਾ ਨੇ ਵੀ ਅਧਿਆਪਕਾ ਉੱਤੇ ਬੱਚਿਆਂ ਨੂੰ ਅਪਸ਼ਬਦ ਬੋਲੇ ਜਾਣ ਦੇ ਇਲਜ਼ਾਮ ਲਗਾਏ, ਆਖਿਰ ਪੁਲਿਸ ਨੇ ਔਰਤ ਦੇ ਖਿਲਾਫ਼ ਆਈ.ਪੀ.ਸੀ ਦੀ ਧਾਰਾ 353, 186 ਦੇ ਤਹਿਤ ਮਾਮਲਾ ਦਰਜ ਕਰ ਦਿੱਤਾ।
ਇਹ ਵੀ ਪੜੋ: ਐਕਸ਼ਨ ’ਚ ਟਰਾਂਸਪੋਰਟ ਮੰਤਰੀ, ਬੱਸਾਂ ਵਾਲਿਆਂ ਨੂੰ ਦਿੱਤੀ ਵੱਡੀ ਚਿਤਾਵਨੀ