ETV Bharat / state

ਬੇਕਾਬੂ ਇਨੋਵਾ ਕਾਰ ਸਰਹਿੰਦ ਫਲਾਈਓਵਰ ਤੋਂ ਡਿੱਗੀ, ਇੱਕ ਦੀ ਮੌਤ, ਇੱਕ ਜਖ਼ਮੀ - ਸੜਕ ਤੇ ਕਾਰ ਅਚਾਨਕ ਹੀ ਬੇਕਾਬੂ

ਸ੍ਰੀ ਫਤਿਹਗੜ੍ਹ ਸਾਹਿਬ ਵਿੱਚ ਸੜਕ ਤੇ ਕਾਰ ਅਚਾਨਕ ਹੀ ਬੇਕਾਬੂ ਹੋ ਗਈ ਜਿਸ ਤੋਂ ਬਾਅਦ ਕਾਰ ਸਰਹਿੰਦ ਜੀਟੀ ਰੋਡ ਮੁੱਖ ਸੜਕ ਤੇ ਸਥਿਤ ਫਲਾਈਓਵਰ ਤੋਂ ਡਿੱਗ ਗਈ। ਹਾਦਸਾ ਇਨ੍ਹਾਂ ਜਿਆਦਾ ਭਿਆਨਕ ਸੀ ਕਿ ਮੌਕੇ ’ਤੇ ਹੀ ਇੱਕ ਵਿਅਕਤੀ ਦੀ ਮੌਤ ਹੋ ਗਈ। ਜਦਕਿ ਇਕ ਵਿਅਕਤੀ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।

ਤਸਵੀਰ
ਤਸਵੀਰ
author img

By

Published : Mar 21, 2021, 10:45 AM IST

ਸ੍ਰੀ ਫਤਿਹਗੜ੍ਹ ਸਾਹਿਬ: ਜ਼ਿਲ੍ਹੇ 'ਚ ਇੱਕ ਇਨੋਵਾ ਕਾਰ ਫਲਾਈਓਵਰ ਤੋਂ ਡਿੱਗ ਗਈ ਜਿਸ ਕਾਰਨ ਮੌਕੇ ਤੇ ਇੱਕ ਵਿਅਕਤੀ ਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਸੜਕ ਤੇ ਕਾਰ ਅਚਾਨਕ ਹੀ ਬੇਕਾਬੂ ਹੋ ਗਈ ਜਿਸ ਤੋਂ ਬਾਅਦ ਕਾਰ ਸਰਹਿੰਦ ਜੀਟੀ ਰੋਡ ਮੁੱਖ ਸੜਕ ਤੇ ਸਥਿਤ ਫਲਾਈਓਵਰ ਤੋਂ ਡਿੱਗ ਗਈ। ਹਾਦਸਾ ਇਨ੍ਹਾਂ ਜਿਆਦਾ ਭਿਆਨਕ ਸੀ ਕਿ ਮੌਕੇ ’ਤੇ ਹੀ ਇੱਕ ਵਿਅਕਤੀ ਦੀ ਮੌਤ ਹੋ ਗਈ। ਜਦਕਿ ਇਕ ਵਿਅਕਤੀ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।

ਸ੍ਰੀ ਫਤਿਹਗੜ੍ਹ ਸਾਹਿਬ

ਪੁਲਿਸ ਵੱਲੋਂ ਕੀਤੀ ਜਾ ਰਹੀ ਹੈ ਮਾਮਲੇ ਦੀ ਜਾਂਚ

ਮੌਕੇ ਤੇ ਪਹੁੰਚੀ ਪੁਲਿਸ ਨੇ ਘਟਨਾ ਸਥਾਨ ਜਾਇਜਾ ਲਿਆ। ਇਸ ਸਬੰਧ ’ਚ ਏਐਸਆਈ ਅਮਰਜੀਤ ਸਿੰਘ ਨੇ ਦੱਸਿਆ ਕਿ ਕਾਰ ਸਵਾਰ ਵਿਅਕਤੀਆਂ ਦੀ ਪਛਾਣ ਮੋਹਿਤ ਰਾਠੀ ਅਤੇ ਵਿਸ਼ਾਲ ਗਰੋਵਰ ਨਿਵਾਸੀ ਕਰਨਾਲ ਵਜੋਂ ਹੋਈ ਹੈ, ਜੋਕਿ ਰਿਸ਼ਤੇਦਾਰ ਦੱਸੇ ਜਾ ਰਹੇ ਹਨ। ਇਸ ਹਾਦਸੇ ਵਿੱਚ ਮੋਹਿਤ ਦੀ ਮੌਤ ਹੋ ਗਈ ਅਤੇ ਜ਼ਖਮੀ ਵਿਸ਼ਾਲ ਨੂੰ ਮੁੱਡਲੀ ਸਹਾਇਤਾ ਤੋਂ ਬਾਅਦ ਸਰਕਾਰੀ ਹਸਪਤਾਲ ਪਟਿਆਲਾ ਰੈਫ਼ਰ ਕਰ ਦਿੱਤਾ ਗਿਆ। ਹਾਦਸਾ ਇਨ੍ਹਾਂ ਜਿਆਦਾ ਭਿਆਨਕ ਸੀ ਕਿ ਮੌਕੇ ਤੇ ਮੌਜੂਦ ਲੋਕਾਂ ਨੇ ਕਾਫੀ ਮੁਸ਼ਕਿਲਾਂ ਨਾਲ ਕਾਰ ਚ ਫਸੇ ਵਿਅਕਤੀਆਂ ਨੂੰ ਕਾਰ ਚੋਂ ਬਾਹਰ ਕੱਢਿਆ। ਫਿਲਹਾਲ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ ਤੇ ਮਾਮਲੇ ਦੀ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।

ਇਹ ਵੀ ਪੜੋ: ਨਾਬਾਲਗ ਕੁੜੀ ਨੂੰ ਵਰਗਲਾ ਕੇ ਲੈ ਜਾਣ ਵਾਲੇ ਨੌਜਵਾਨ ਨੂੰ ਪੁਲਿਸ ਨੇ ਕੀਤਾ ਗ੍ਰਿਫ਼ਤਾਰ

ETV Bharat Logo

Copyright © 2024 Ushodaya Enterprises Pvt. Ltd., All Rights Reserved.