ਸ੍ਰੀ ਫ਼ਤਿਹਗੜ੍ਹ ਸਾਹਿਬ: ਕੋਰੋਨਾ ਵਾਇਰਸ ਦੇ ਮੱਦੇਨਜ਼ਰ ਪੰਜਾਬ ਦੇ ਵਿੱਚ ਕਰਫਿਊ ਚੱਲ ਰਿਹਾ ਹੈ, ਜੇ ਗੱਲ ਜ਼ਿਲ੍ਹਾ ਸ੍ਰੀ ਫ਼ਤਿਹਗੜ੍ਹ ਸਾਹਿਬ ਦੀ ਕੀਤੀ ਜਾਵੇ ਤਾਂ ਇੱਥੇ ਪਹਿਲਾਂ 9 ਤੋਂ 1 ਵਜੇ ਤੱਕ ਬਾਜ਼ਾਰ ਖੁੱਲ੍ਹਣ ਦਾ ਸਮਾਂ ਰੱਖਿਆ ਗਿਆ ਸੀ ਪਰ ਹੁਣ ਇਸ ਨੂੰ ਬਦਲਦੇ ਹੋਏ ਡੀਸੀ ਫ਼ਤਹਿਗੜ੍ਹ ਸਾਹਿਬ ਅੰਮ੍ਰਿਤ ਕੌਰ ਗਿੱਲ ਨੇ ਸਵੇਰੇ ਸੱਤ ਤੋਂ ਸ਼ਾਮ ਦੇ ਛੇ ਵਜੇ ਤੱਕ ਬਾਜ਼ਾਰਾਂ ਨੂੰ ਖੁੱਲ੍ਹਣ ਦਾ ਸਮਾਂ ਰੱਖਿਆ ਗਿਆ ਹੈ।
ਇਸ ਦੇ ਨਾਲ ਹੀ ਜੇ ਗੱਲ ਸ਼ਰਾਬ ਦੇ ਠੇਕਿਆਂ ਦੀ ਕੀਤੀ ਜਾਵੇ ਤਾਂ ਸ਼ਰਾਬ ਦੇ ਠੇਕੇ ਵੀ ਸਵੇਰੇ ਸੱਤ ਵਜੇ ਤੋਂ ਸ਼ਾਮ ਦੇ ਛੇ ਵਿਚ ਤੱਕ ਖੁੱਲ੍ਹੇ ਰਹਿ ਸਕਦੇ ਹਨ। ਇਸ ਮੌਕੇ ਗੱਲਬਾਤ ਕਰਦੇ ਹੋਏ ਲੋਕਾਂ ਦਾ ਕਹਿਣਾ ਸੀ ਕਿ ਪ੍ਰਸ਼ਾਸਨ ਵੱਲੋਂ ਲਿਆ ਗਿਆ ਫ਼ੈਸਲਾ ਬਹੁਤ ਹੀ ਸ਼ਲਾਘਾਯੋਗ ਹੈ। ਉਨ੍ਹਾਂ ਕਿਹਾ ਕਿ ਪਹਿਲਾਂ 9 ਤੋਂ ਇਕ ਵਜੇ ਤੱਕ ਲੋਕ ਇੱਕ ਦਮ ਹੀ ਘਰਾਂ ਦੇ ਵਿੱਚੋਂ ਬਾਹਰ ਨਿਕਲ ਆਉਂਦੇ ਸਨ ਜਿਸ ਦੇ ਨਾਲ ਸੋਸ਼ਲ ਡਿਸਟੈਂਸਿੰਗ ਦਾ ਖ਼ਤਰਾ ਬਣਿਆ ਰਹਿੰਦਾ ਸੀ ਪਰ ਹੁਣ ਸੱਤ ਤੋਂ ਛੇ ਤੱਕ ਦੇ ਵਿੱਚ ਲੋਕ ਆਰਾਮ ਦੇ ਨਾਲ ਆਪਣੀ ਜ਼ਰੂਰਤ ਦਾ ਸਾਮਾਨ ਖ਼ਰੀਦ ਸਕਦੇ ਹਨ।
ਉਨ੍ਹਾਂ ਕਿਹਾ ਕਿ ਇਹ ਸਮਾਂ ਛੋਟੇ ਦੁਕਾਨਦਾਰਾਂ ਦੇ ਲਈ ਵੀ ਸਹਾਇਕ ਸਿੱਧ ਹੋਵੇਗਾ ਕਿਉਂਕਿ ਲੋਕ ਲੌਕਡਾਊਨ ਦੌਰਾਨ ਉਨ੍ਹਾਂ ਵੱਲੋਂ ਜਮ੍ਹਾਂ ਕੀਤੇ ਪੈਸੇ ਖ਼ਰਚ ਕੀਤੇ ਜਾ ਚੁੱਕੇ ਹਨ ਪਰ ਹੁਣ ਆਪਣੇ ਘਰ ਦਾ ਗੁਜ਼ਾਰਾ ਕਰਨ ਦੇ ਲਈ ਉਹ ਆਪਣਾ ਸਾਮਾਨ ਵੇਚ ਸਕਣਗੇ।