ਫਤਹਿਗੜ੍ਹ ਸਾਹਿਬ: ਸਰਹਿੰਦ ਜੀ.ਟੀ.ਰੋਡ 'ਤੇ ਪਿੰਡ ਰਾਜਿੰਦਰਗੜ੍ਹ ਨੇੜੇ ਸੇਬਾਂ ਨਾਲ ਭਰੇ ਟਰੱਕ ਪਲਟਣ ਤੋਂ ਬਾਅਦ ਸੇਬ ਦੀਆਂ ਪੇਟੀਆਂ ਚੋਰੀਂ ਕਰਨ ਵਾਲਿਆ ਖ਼ਿਲਾਫ਼ ਫਤਹਿਗੜ੍ਹ ਸਾਹਿਬ ਦੇ ਬਡਾਲੀ ਆਲਾ ਸਿੰਘ ਥਾਣੇ ਵਿੱਚ FIR ਦਰਜ FIR lodged against stole apple boxes ਕੀਤੀ ਗਈ ਹੈ ਅਤੇ ਵਾਇਰਲ ਵੀਡੀਓ ਤੋਂ ਲੁਟੇਰਿਆਂ ਦੀ ਸ਼ਨਾਖਤ ਕੀਤੀ ਜਾ ਰਹੀ ਹੈ। FIR lodged against those who stole apple boxes
ਦੱਸ ਦਈਏ ਕਿ ਜੰਮੂ-ਕਸ਼ਮੀਰ ਤੋਂ ਸੇਬਾਂ ਦੀਆਂ 1265 ਪੇਟੀਆਂ ਲੈਕੇ ਬਿਹਾਰ ਜਾ ਰਿਹਾ ਟਰੱਕ ਪਿੰਡ ਰਾਜਿੰਦਰਗੜ੍ਹ ਨੇੜੇ ਪੁੱਜਾ ਤਾਂ ਦੂਜੇ ਵਾਹਨ ਨੂੰ ਬਚਾਉਂਦੇ ਹੋਏ ਟਰੱਕ ਬੇਕਾਬੂ ਹੋ ਕੇ ਪਲਟ ਗਿਆ। ਇਸ ਹਾਦਸੇ ਤੋਂ ਥੋੜ੍ਹੀ ਦੇਰ ਬਾਅਦ ਰਾਹਗੀਰਾਂ ਅਤੇ ਆਸ-ਪਾਸ ਦੇ ਪਿੰਡਾਂ ਦੇ ਲੋਕਾਂ ਅਤੇ ਇੱਥੋਂ ਤੱਕ ਕਿ ਕਈ ਹੋਰ ਵਾਹਨ ਚਾਲਕਾਂ ਨੇ ਵੀ 1200 ਦੇ ਕਰੀਬ ਸੇਬਾਂ ਦੇ ਡੱਬੇ ਲੁੱਟ ਲਏ।
ਇਸ ਸਬੰਧੀ ਬੱਸੀ ਪਠਾਣਾ ਦੇ ਡੀਐਸਪੀ ਅਮਰਪ੍ਰੀਤ ਸਿੰਘ ਨੇ ਕਿਹਾ ਕਿ ਜਿਸ ਤਰ੍ਹਾਂ ਲੋਕਾਂ ਨੇ ਹਾਦਸੇ ਤੋਂ ਬਾਅਦ ਜ਼ਖ਼ਮੀਆਂ ਨੂੰ ਬਚਾਉਣ ਦੀ ਬਜਾਏ ਸੇਬਾਂ ਦੇ ਡੱਬੇ ਲੁੱਟੇ, ਉਹ ਸ਼ਰਮਨਾਕ ਹੈ ਅਤੇ ਇਸ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈ। ਪੁਲਿਸ ਨੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ ਅਤੇ ਸੋਸ਼ਲ ਮੀਡੀਆ 'ਤੇ ਵਾਇਰਲ ਹੋਈਆਂ ਵੀਡੀਓਜ਼ ਤੋਂ ਲੋਕਾਂ ਦੀ ਪਛਾਣ ਕੀਤੀ ਜਾ ਰਹੀ ਹੈ ਤਾਂ ਜੋ ਉਨ੍ਹਾਂ ਖ਼ਿਲਾਫ਼ ਕਾਰਵਾਈ ਕੀਤੀ ਜਾ ਸਕੇ ਅਤੇ ਭਵਿੱਖ 'ਚ ਅਜਿਹੀ ਕੋਈ ਘਟਨਾ ਨਾ ਵਾਪਰ ਸਕੇ।
ਇਹ ਵੀ ਪੜੋ:- ਦੇਸ਼ ਦੇ 9 ਲੱਖ ਸਕੂਲਾਂ ਨੂੰ ਪਛਾੜ ਕੇ ਪੰਜਾਬ ਦੇ ਇਸ ਸਰਕਾਰੀ ਸਕੂਲ ਨੇ ਜਿੱਤਿਆ 'ਸਵੱਛ ਭਾਰਤ ਅਭਿਆਨ' ਦਾ ਨੈਸ਼ਨਲ ਐਵਾਰਡ