ETV Bharat / state

ਬਾਲੀਵੁੱਡ ਫ਼ਿਲਮ 'ਗੁੱਡ ਲੱਕ ਜੈਰੀ' ਦੀ ਬੱਸੀ ਪਠਾਣਾ ’ਚ ਹੋ ਰਹੀ ਸ਼ੂਟਿੰਗ - ਇਤਿਹਾਸਕ ਸ਼ਹਿਰ ਬੱਸੀ ਪਠਾਣਾਂ ’ਚ

ਇਨ੍ਹਾਂ ਦਿਨਾਂ ’ਚ ਬੱਸੀ ਪਠਾਣਾ ਵਿਖੇ ਬਾਲੀਵੁੱਡ ਫ਼ਿਲਮ ʼʼ ਗੁੱਡ ਲੱਕ ਜੈਰੀʼʼ ਦੀ ਸ਼ੂਟਿੰਗ ਚਲ ਰਹੀ ਹੈ, ਇਸ ’ਚ ਮੁੱਖ ਕਿਰਦਾਰ ਮਰਹੂਮ ਅਦਾਕਾਰਾ ਸ਼੍ਰੀ ਦੇਵੀ ਦੀ ਬੇਟੀ ਜਾਨਵੀ ਕਪੂਰ ਨਿਭਾ ਰਹੀ ਹੈ।

ਤਸਵੀਰ
ਤਸਵੀਰ
author img

By

Published : Jan 19, 2021, 1:47 PM IST

ਫਤਿਹਗੜ੍ਹ ਸਾਹਿਬ: ਇਤਿਹਾਸਕ ਸ਼ਹਿਰ ਬੱਸੀ ਪਠਾਣਾਂ ’ਚ ਪਾਲੀਵੁੱਡ ਤੇ ਬਾਲੀਵੁੱਡ ਦੀਆਂ ਫਿਲਮਾਂ ਦੀ ਸ਼ੂਟਿੰਗ ਅਕਸਰ ਚਲਦੀ ਹੀ ਰਹਿੰਦੀ ਹੈ। ਬੱਸੀ ਪਠਾਣਾ ਸ਼ਹਿਰ ਦੀਆਂ ਤੰਗ ਗਲੀਆਂ ਅਤੇ ਭੀੜੇ ਬਾਜ਼ਾਰ ਬਾਲੀਵੁੱਡ ਦੇ ਡਾਇਰੈਕਟਰਾਂ ਲਈ ਖਿੱਚ ਦਾ ਕੇਂਦਰ ਬਣੇ ਹੋਏ ਹਨ। ਇਨ੍ਹਾਂ ਦਿਨਾਂ ’ਚ ਬੱਸੀ ਪਠਾਣਾ ਵਿਖੇ ਬਾਲੀਵੁੱਡ ਫ਼ਿਲਮ ʼʼ ਗੁੱਡ ਲੱਕ ਜੈਰੀʼʼ ਦੀ ਸ਼ੂਟਿੰਗ ਚਲ ਰਹੀ ਹੈ, ਇਸ ’ਚ ਮੁੱਖ ਕਿਰਦਾਰ ਮਰਹੂਮ ਅਦਾਕਾਰਾ ਸ਼੍ਰੀ ਦੇਵੀ ਦੀ ਬੇਟੀ ਜਾਨਵੀ ਕਪੂਰ ਨਿਭਾ ਰਹੀ ਹੈ।

ਸ਼ੂਟਿੰਗ ਦੌਰਾਨ ਪਟਿਆਲਾ ’ਚ ਠਹਿਰੇਗੀ ਅਦਾਕਾਰਾ ਜਾਨ੍ਹਵੀ ਕਪੂਰ

ਸੂਤਰਾਂ ਮੁਤਾਬਕ ਫ਼ਿਲਮ ਦੀ ਸ਼ੂਟਿੰਗ ਦਸ ਦਿਨਾਂ ਤੱਕ ਚੱਲੇਗੀ। ਸ਼ਹਿਰ ਦੀਆਂ ਤੰਗ ਗਲੀਆਂ ਹੋਣ ਕਰਕੇ ਜਾਨਵੀ ਕਪੂਰ ਨੂੰ ਸ਼ੂਟਿੰਗ ਵਾਲੀ ਜਗ੍ਹਾ ’ਤੇ ਆਟੋ ’ਤੇ ਜਾਣਾ ਪੈਂਦਾ ਹੈ। ਫ਼ਿਲਮ ਦੀ ਸ਼ੂਟਿੰਗ ਜਿਆਦਾਤਰ ਪੰਜਾਬ 'ਚ ਹੀ ਹੋਵੇਗੀ, ਇਸ ਕਰਕੇ ਜਾਨ੍ਹਵੀ ਕਪੂਰ ਇਹਨੀਂ ਦਿਨੀਂ ਪਟਿਆਲਾ ਦੇ ਇਕ ਹੋਟਲ ’ਚ ਠਹਿਰੇ ਹੋਏ ਹਨ।

Bollywood movie 'Good Luck Jerry' is being shot in Bassi Pathana
ਬਾਲੀਵੁੱਡ ਫ਼ਿਲਮ 'ਗੁੱਡ ਲੱਕ ਜੈਰੀ' ਦੀ ਬੱਸੀ ਪਠਾਣਾ ’ਚ ਹੋ ਰਹੀ ਸ਼ੂਟਿੰਗ

ਸੁਪਨੇ ’ਚ ਵੀ ਨਹੀਂ ਸੋਚਿਆ ਸੀ ਕਿ ਆਟੋ ’ਚ ਬਾਲੀਵੁੱਡ ਕਲਾਕਾਰ ਕਰਨਗੇ ਸਫ਼ਰ
ਇਸ ਮੌਕੇ ਫਿਲਮ ਵਿਚ ਆਟੋ ਰਿਕਸ਼ਾ ਚਾਲਕ ਹਰਦੀਪ ਸਿੰਘ ਦਾ ਕਹਿਣਾ ਹੈ ਕਿ ਉਹ ਜਦੋਂ ਸ਼ੂਟਿੰਗ ਚਲੇਗੀ ਉਹ ਉਦੋ ਤੱਕ ਆਪਣਾ ਆਟੋ ਇਥੇ ਲੈਕੇ ਆਉਦੇ ਰਹਿਣਗੇ। ਕਿਉਕਿ ਫ਼ਿਲਮ ਦੀ ਸ਼ੂਟਿੰਗ ਦੋਰਾਨ ਉਹ ਰੋਜ਼ਾਨਾ ਆਟੋ ’ਚ ਜਾਨਵੀ ਕਪੂਰ ਨੂੰ ਲੈਕੇ ਆਉਦੇ ਅਤੇ ਜਾਂਦੇ ਹਨ। ਉਹਨਾਂ ਨੇ ਕਦੇ ਸੋਚਿਆ ਵੀ ਨਹੀਂ ਸੀ ਕਿ ਉਹਨਾਂ ਦੇ ਆਟੋ ਵਿੱਚ ਬਾਲੀਵੁੱਡ ਦੇ ਵੱਡੇ ਅਦਾਕਾਰ ਬੈਠਣਗੇ।

ਫ਼ਿਲਮ ਦੀ ਸ਼ੂਟਿੰਗ ਦੇ ਚੱਲਦਿਆਂ ਪੁਲਿਸ ਵੱਲੋਂ ਵਧਾਈ ਗਈ ਸੁਰੱਖਿਆ
ਇਸ ਮੌਕੇ ਥਾਣਾ ਮੁਖੀ ਮਨਪ੍ਰੀਤ ਸਿੰਘ ਨੇ ਕਿਹਾ ਕਿ ਸ਼ੂਟਿੰਗ ਨੂੰ ਲੈ ਕੇ ਪੁਲਿਸ ਵੱਲੋਂ ਸੁਰੱਖਿਆ ਦੇ ਪੂਰੇ ਪ੍ਰਬੰਧ ਕੀਤੇ ਹੋਏ ਹਨ। ਸ਼ੂਟਿੰਗ ਵਾਲੇ ਇਲਾਕੇ ’ਚ ਪੁਲਿਸ ਦੀ ਪੈਟਰੋਲਿੰਗ ਵੀ ਵਧਾਈ ਗਈ ਹੈ।

ETV Bharat Logo

Copyright © 2025 Ushodaya Enterprises Pvt. Ltd., All Rights Reserved.