ਫ਼ਰੀਦਕੋਟ: ਥਾਣਾ ਸਦਰ ਫ਼ਰੀਦਕੋਟ ਦੀ ਪੁਲਿਸ ਵੱਲੋਂ ਪਿੰਡ ਢੁੱਡੀ ਵਿੱਚ ਛਾਪਾ ਮਾਰ ਕੇ ਇੱਕ ਔਰਤ ਨੂੰ ਭਾਰੀ ਮਾਤਰਾ ਵਿੱਚ ਨਸ਼ੀਲੀਆਂ ਗੋਲੀਆਂ ਦੇ ਨਾਲ ਗ੍ਰਿਫ਼ਤਾਰ ਕੀਤਾ ਹੈ। ਉਸ ਨੇ ਗੋਲੀਆਂ ਇੱਕ ਗੱਟੇ ਵਿੱਚ ਪਾ ਕੇ ਘਰ ਦੇ ਵੇਹੜੇ ਹੇਠਾਂ ਦੱਬੀਆਂ ਹੋਈਆਂ ਸਨ।
ਪੁਲਿਸ ਨੇ ਦਾਅਵਾ ਕੀਤਾ ਹੈ ਕਿ ਇਹ ਔਰਤ ਅਤੇ ਉਸਦਾ ਪੁੱਤਰ ਦੋਵੇਂ ਨਸ਼ੀਲੀਆਂ ਗੋਲੀਆਂ ਵੇਚਣ ਦਾ ਧੰਦਾ ਕਰਦੇ ਸਨ। ਪੁਲਿਸ ਨੇ ਔਰਤ ਨੂੰ ਗ੍ਰਿਫ਼ਤਾਰ ਕਰ ਲਿਆ ਜਦੋਂ ਕਿ ਉਸ ਦਾ ਲੜਕਾ ਘਰੋਂ ਫ਼ਰਾਰ ਹੋ ਗਿਆ।
ਇਸ ਸੰਬੰਧਿਤ ਜਾਣਕਾਰੀ ਦਿੰਦੇ ਡੀਐੱਸਪੀ ਫ਼ਰੀਦਕੋਟ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਪਿੰਡ ਢੁੱਡੀ ਨਿਵਾਸੀ ਇੱਕ ਔਰਤ ਅਤੇ ਉਸਦਾ ਪੁੱਤਰ ਨਸ਼ੀਲੀਆਂ ਗੋਲੀਆਂ ਘਰ ਵਿੱਚ ਰੱਖ ਕੇ ਵੇਚ ਰਹੇ ਹਨ।
ਇਹ ਵੀ ਪੜੋ: ਕਮਲੇਸ਼ ਤਿਵਾੜੀ ਕਤਲ ਮਾਮਲਾ: ਮੁਲਜ਼ਮ ਅਸ਼ਫਾਕ ਅਤੇ ਮੋਇਨੂਦੀਨ ਗ੍ਰਿਫ਼ਤਾਰ
ਉਨ੍ਹਾਂ ਨੇ ਦੱਸਿਆ ਕਿ ਥਾਣਾ ਸਦਰ ਦੇ ਸਹਾਇਕ ਥਾਣੇਦਾਰ ਰਾਜ ਸਿੰਘ ਦੀ ਅਗਵਾਈ ਵਿੱਚ ਪੁਲਿਸ ਪਾਰਟੀ ਦੇ ਵੱਲੋਂ ਜਦੋਂ ਸਿਕੰਦਰ ਸਿੰਘ ਵਾਸੀ ਪਿੰਡ ਢੁੱਡੀ ਦੇ ਘਰ ਛਾਪਾ ਮਾਰਿਆ ਗਿਆ ਤਾਂ ਸਿਕੰਦਰ ਸਿੰਘ ਪੁਲਿਸ ਨੂੰ ਵੇਖਦੇ ਹੀ ਫਰਾਰ ਹੋ ਗਿਆ ਜਦੋਂ ਕਿ ਉਸ ਦੀ ਮਾਂ ਮੁਖਤਿਆਰ ਕੌਰ ਦੀ ਸ਼ਨਾਖਤ ਤੇ ਘਰ ਵਿੱਚ ਇੱਕ ਪਲਾਸਟਿਕ ਦੇ ਗੱਟੇ ਵਿੱਚ ਪਾ ਕੇ ਵੇਹੜੇ ਵਿਚ ਦੱਬੀਆਂ 2000 ਨਸ਼ੀਲੀ ਗੋਲੀਆਂ ਬਰਾਮਦ ਕਰ ਮੁਖਤਿਆਰ ਕੌਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਜਦੋਂ ਕਿ ਸਿਕੰਦਰ ਸਿੰਘ ਹਾਲੇ ਫਰਾਰ ਹੈ।