ETV Bharat / state

FARIDKOT NEWS: ਵਿਦਿਆਰਥੀ ਦਾ ਬੁਲੇਟ ਮੋਟਰਸਾਈਕਲ ਚੋਰੀ ਕਰ ਭੱਜਿਆ ਚੋਰ, ਕੁਝ ਹੀ ਦੂਰੀ 'ਤੇ ਖ਼ਤਮ ਹੋਇਆ ਪੈਟਰੋਲ ਤਾਂ ਲੋਕਾਂ ਨੇ ਕੀਤਾ ਕਾਬੂ - Faridkot police

ਫਰੀਦਕੋਟ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਚੋਂ ਵਿਦਿਆਰਥੀ ਦਾ ਬੁਲੇਟ ਮੋਟਰਸਾਈਕਲ ਚੋਰੀ ਕਰ ਭੱਜਿਆ ਚੋਰ ਮੌਕੇ ਉੱਤੇ ਹੀ ਸਥਾਨਕ ਲੋਕਾਂ ਨੇ ਕਾਬੂ ਕਰ ਲਿਆ। ਮੋਟਰਸਾਈਕਲ ਦਾ ਪਟਰੋਲ ਖਤਮ ਹੋਣ ਕਰਕੇ ਨੌਜਵਾਨ ਫੱਸ ਗਿਆ। ਲੋਕਾਂ ਨੇ ਉਸ ਨੂੰ ਪੁਲਿਸ ਹਵਾਲੇ ਕਰ ਦਿੱਤਾ ਅਤੇ ਮੋਟਰਸਾਈਕਲ ਵੀ ਬਰਾਮਦ ਕਰ ਲਿਆ।

The thief took the motorcycle of the medical college student, the police caught the thief
FARIDKOT NEWS : ਵਿਦਿਆਰਥੀ ਦਾ ਬੁਲੇਟ ਮੋਟਰਸਾਈਕਲ ਚੋਰੀ ਕਰ ਭੱਜਿਆ ਚੋਰ, ਕੁਝ ਹੀ ਦੂਰੀ 'ਤੇ ਖ਼ਤਮ ਹੋਏ ਪੈਟਰੋਲ ਨੇ ਦਿੱਤਾ ਫ਼ਸਾ
author img

By

Published : Jun 27, 2023, 5:12 PM IST

FARIDKOT NEWS : ਵਿਦਿਆਰਥੀ ਦਾ ਬੁਲੇਟ ਮੋਟਰਸਾਈਕਲ ਚੋਰੀ ਕਰ ਭੱਜਿਆ ਚੋਰ, ਕੁਝ ਹੀ ਦੂਰੀ 'ਤੇ ਖ਼ਤਮ ਹੋਏ ਪੈਟਰੋਲ ਨੇ ਦਿੱਤਾ ਫ਼ਸਾ

ਫਰੀਦਕੋਟ : ਅੱਜ ਕੱਲ੍ਹ ਪੰਜਾਬ ਵਿੱਚ ਚੋਰੀ ਦੀਆਂ ਵਾਰਦਾਤਾਂ ਵਿੱਚ ਵਾਧਾ ਹੋ ਰਿਹਾ ਹੈ। ਜਿਸ ਨੂੰ ਲੈਕੇ ਪੁਲਿਸ ਸਰਗਰਮ ਹੈ ਅਤੇ ਅਜਿਹੇ ਅਨਸਰਾਂ ਖਿਲਾਫ ਸਖਤੀ ਦੇ ਦਾਅਵੇ ਵੀ ਕੀਤੇ ਜਾਂਦੇ ਹਨ। ਪਰ ਬਾਵਜੂਦ ਇਸ ਦੇ ਚੋਰੀ ਦੀਆਂ ਘਟਨਾਵਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ। ਅਜਿਹੀ ਇਕ ਤਾਜਾ ਘਟਨਾ ਸਾਹਮਣੇ ਆਈ ਹੈ ਫਰੀਦਕੋਟ ਤੋਂ ਜਿੱਥੇ ਇੱਕ ਨੌਜਵਾਨ ਚੋਰ ਨੂੰ ਲੋਕਾਂ ਨੇ ਚੋਰੀ ਦੇ ਇਲਜ਼ਾਮ ਹੇਠ ਕਾਬੂ ਕੀਤਾ ਹੈ। ਪਿੰਡ ਵਾਸੀਆਂ ਨੇ ਦੱਸਿਆ ਕਿ ਉਕਤ ਮੁਲਜ਼ਮ ਪਿੰਡ ਦੇ ਹੀ ਨੌਜਵਾਨ ਵਿਦਿਆਰਥੀ ਦਾ ਬੁਲੇਟ ਫਰੀਦਕੋਟ ਮੈਡੀਕਲ ਕਾਲਜ ਤੋਂ ਚੋਰੀ ਕਰਕੇ ਭੱਜਿਆ ਸੀ। ਪਰ ਮਾੜੀ ਕਿਸਮਤ ਚੋਰ ਦੀ ਕਿ ਮੋਟਰਸਾਈਕਲ ਵਿੱਚੋਂ ਪੈਟਰੋਲ ਖਤਮ ਹੋ ਗਿਆ ਅਤੇ ਇਹ ਨੌਜਵਾਨ ਪਿੰਡ ਦੇ ਲੋਕਾਂ ਦੇ ਹੱਥ ਆ ਗਿਆ। ਫਿਲਹਾਲ ਇਹ ਨੌਜਵਾਨ ਹੁਣ ਬੁਲੇਟ ਮੋਟਰਸਾਈਲ ਸਮੇਤ ਕਾਬੂ ਕਰ ਲਿਆ ਅਤੇ ਉਸਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਹੈ।

ਚੋਰ ਦੇ ਪੁਲਿਸ ਮੁਲਾਜ਼ਮ ਨਾਲ ਸਬੰਧ ਹੋਣ ਦੇ ਸ਼ੱਕ : ਮਾਮਲਾ ਫਰੀਦਕੋਟ ਜ਼ਿਲ੍ਹੇ ਦੇ ਪਿੰਡ ਫਿੱਡੇਕਲਾ ਦੇ ਲੋਕਾਂ ਨੇ ਜਾਣਕਾਰੀ ਦਿੰਦਿਆਂ ਪਿੰਡ ਵਾਸੀਆਂ ਨੇ ਦੱਸਿਆ ਕਿ ਇਕ ਵਿਅਕਤੀ ਫਰੀਦਕੋਟ ਦੀਆਂ ਨਹਿਰਾਂ ਨਾਲ ਬੁਲੇਟ ਮੋਟਰਸਾਈਕਲ 'ਤੇ ਆ ਰਿਹਾ ਸੀ ਜਦੋਂ ਉਸਦਾ ਮੋਟਰਸਾਈਕਲ ਬੰਦ ਹੋ ਗਿਆ। ਉਥੇ ਹੀ ਮੌਕੇ 'ਤੇ ਕੁਝ ਲੋਕਾਂ ਨੇ ਉਸਦੀ ਸ਼ੱਕ ਪੈਣ 'ਤੇ ਜਾਣਕਾਰੀ ਹਾਸਲ ਕਰਨੀ ਚਾਹੀ ਤਾਂ ਉਸਨੇ ਹੱਥ ਵਿਚ ਕੁੱਝ ਪਦਾਰਥ ਨਹਿਰ 'ਚ ਸੁੱਟ ਦਿਤੇ ਅਤੇ ਖੇਤਾਂ 'ਚ ਭਜਨ ਲਗਾ। ਉਸਨੂੰ ਮੌਕੇ 'ਤੇ ਹੀ ਫੜ ਲਿਆ ਉਸੇ ਵਕਤ ਉਸਦਾ ਪਿੱਛਾ ਕਰ ਰਹੇ ਕੁਝ ਨੌਜਵਾਨ ਵੀ ਮੌਕੇ 'ਤੇ ਪਹੁੰਚ ਗਏ। ਜਿਨ੍ਹਾਂ ਦਸਿਆ ਕਿ ਉਹ ਉਨ੍ਹਾਂ ਦਾ ਮੋਟਰਸਾਈਕਲ ਫਰੀਦਕੋਟ ਤੋਂ ਚੋਰੀ ਕਰ ਕੇ ਲਿਆਇਆ ਹੈ ।

ਪੁਲਿਸ ਨੇ ਕਾਰਵਾਈ ਕਰਨ ਦਾ ਦਿੱਤਾ ਭਰੋਸਾ: ਉਨ੍ਹਾਂ ਉਸਨੂੰ ਪਿੰਡ ਲਿਆਂਦਾ ਨਾਲ ਹੀ ਪੁਲਿਸ ਨੂੰ ਵੀ ਸੂਚਿਤ ਕਰ ਦਿਤਾ ਇਸ ਮੌਕੇ ਲੋਕਾਂ ਨੇ ਉਸਦੇ ਮੋਬਾਇਲ ਵਿਚ ਕਿਸੇ ਪੰਜਾਬ ਪੁਲਿਸ ਦੇ ਮੁਲਾਜ਼ਮ ਨਾਲ ਚੈਟ ਕਰ ਰਿਹਾ ਸੀ। ਉਨ੍ਹਾਂ ਆਰੋਪ ਲਗਾਏ ਕੇ ਇਸਦੇ ਸਬੰਧ ਕਿਸੇ ਸਹਾਇਕ ਥਾਣੇਦਾਰ ਨਾਲ ਹਨ। ਇਸ ਮੌਕੇ ਜਦੋਂ ਥਾਣਾ ਕੋਤਵਾਲੀ- 2 ਦੇ ਇੰਚਾਰਜ ਇੰਸਪੈਕਟਰ ਅਮਰਿੰਦਰ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਮੁਢਲੀ ਪੁੱਛਗਿੱਛ ਵਿੱਚ ਗਲ ਸਾਹਮਣੇ ਆਈ ਹੈ ਇਕ ਵਿਅਕਤੀ ਫਰੀਦਕੋਟ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਦੇ ਵਿਦਿਆਰਥੀ ਜੋ MBBS ਸੈਕਿੰਡ ਈਅਰ ਕਰ ਰਿਹਾ ਹੈ,ਉਸ ਦਾ ਬੁਲੇਟ ਮੋਟਰਸਾਈਕਲ ਚੋਰੀ ਕਰਕੇ ਲੈ ਗਿਆ ਸੀ। ਜਿਸਨੂੰ ਮੋਟਰਸਾਈਕਲ ਸਮੇਤ ਗਿਰਫ਼ਤਾਰ ਕਰ ਲਿਆ ਹੈ ਬਰੀਕੀ ਨਾਲ ਜਾਂਚ ਆਰੰਭ ਦਿੱਤੀ ਹੈ ਇਸ ਵਿਚ ਜੋ ਵੀ ਕਸੂਰਵਾਰ ਪਾਇਆ ਗਿਆ ਉਸ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ।

ETV Bharat Logo

Copyright © 2025 Ushodaya Enterprises Pvt. Ltd., All Rights Reserved.